ਇਕੱਠਿਆਂ ਬਲੀਆਂ ਮਾਤਾ-ਪਿਤਾ ਤੇ ਬੱਚਿਆਂ ਦੀਆਂ ਚਿਖਾਵਾਂ, ਚੀਕਾਂ ਨਾਲ ਗੂੰਜ ਉਠਿਆ ਸ਼ਮਸ਼ਾਨਘਾਟ
Sunday, Mar 08, 2020 - 06:29 PM (IST)
ਸੁਨਾਮ ਊਧਮ ਸਿੰਘ ਵਾਲਾ (ਬਾਂਸਲ) : ਸਥਾਨਕ ਇੰਦਰਾ ਬਸਤੀ 'ਚ ਮਕਾਨ ਦੀ ਛੱਤ ਡਿੱਗਣ ਨਾਲ ਵਾਪਰੇ ਹਾਦਸੇ 'ਚ ਇਕੋ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ ਹੋ ਗਈ ਸੀ, ਮ੍ਰਿਤਕਾਂ ਵਿਚ ਦੀਪਕ ਕੁਮਾਰ, ਜਾਨਵੀ(ਪਤਨੀ), ਨਾਵੀ ਅਤੇ ਬੱਬਲੀ (ਬੇਟੇ) ਸ਼ਾਮਲ ਸਨ। ਮ੍ਰਿਤਕਾਂ ਦਾ ਪੋਸਟਮਾਰਟਮ ਤੋਂ ਬਾਅਦ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਇਸ ਮੌਕੇ ਪੀੜਤ ਪਰਿਵਾਰ ਦਾ ਅਸਮਾਨ ਕੰਬਾਊ ਵਿਰਲਾਪ ਦੇਖ ਸਭ ਦਾ ਬੁਰਾ ਹਾਲ ਸੀ। ਜਿਵੇਂ ਹੀ ਮ੍ਰਿਤਕਾਂ ਦਾ ਸਸਕਾਰ ਹੋਣ ਲੱਗਾ ਤਾਂ ਪਰਿਵਾਰਕ ਮੈਂਬਰਾਂ ਦੀਆਂ ਚੀਕਾਂ ਨਾਲ ਪੂਰਾ ਸ਼ਮਸ਼ਾਨਘਾਟ ਗੂੰਜ ਉਠਿਆ। ਇਸ ਮੌਕੇ ਸ਼ਹਿਰ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਵੀ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਨ ਪਹੁੰਚੀਆਂ।
ਇਸ ਮੌਕੇ ਹਲਕਾ ਇੰਚਾਰਜ ਕਾਂਗਰਸ ਦਾਮਨ ਥਿੰਦ ਬਾਜਵਾ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਕਿਹਾ ਕਿ ਜੋ ਇਹ ਘਟਨਾ ਹੋਈ ਹੈ, ਇਹ ਬਹੁਤ ਮੰਦਭਾਗੀ ਹੈ। ਅੱਜ ਸਾਰਾ ਸ਼ਹਿਰ ਸ਼ੋਕ ਵਿਚ ਹੈ, ਉਹ ਇਸ ਦੁੱਖ ਦੀ ਘੜੀ ਵਿਚ ਪੀੜਤ ਪਰਿਵਾਰ ਦੇ ਨਾਲ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ ਨੂੰ ਦੋ ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇਗਾ ਅਤੇ ਸਰਕਾਰ ਵੱਲੋਂ ਇਨ੍ਹਾਂ ਨੂੰ ਮਕਾਨ ਬਣਾਉਣ ਲਈ 95000 ਦੀ ਰਾਸ਼ੀ ਦਿਵਾਈ ਜਾਵੇਗੀ।
ਇਹ ਵੀ ਪੜ੍ਹੋ : ਸੰਗਰੂਰ: ਮੀਂਹ ਕਾਰਨ ਡਿੱਗੀ ਘਰ ਦੀ ਛੱਤ ਇਕੋ ਪਰਿਵਾਰ ਦੇ 4 ਜੀਆਂ ਦੀ ਮੌਤ (ਵੀਡੀਓ)