ਭਿਆਨਕ ਹਾਦਸੇ ਨੇ ਉਜਾੜਿਆ ਪਰਿਵਾਰ, ਪਿਓ ਦੇ ਸਾਹਮਣੇ ਮੌਤ ਦੇ ਮੂੰਹ 'ਚ ਗਈ ਸੁੱਖਾਂ ਲੱਦੀ ਧੀ

11/21/2020 7:36:10 PM

ਤਲਵੰਡੀ ਸਾਬੋ (ਮੁਨੀਸ਼) : ਸਬ-ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਸ਼ੇਖਪੁਰਾ ਵਿਖੇ ਤੇਜ਼ ਰਫ਼ਤਾਰ ਕਾਰ ਵਲੋਂ ਇਕ ਪੰਜ ਸਾਲਾ ਲੜਕੀ ਨੂੰ ਦਰੜਨ ਦਾ ਦੁੱਖਦਾਇਕ ਸਮਾਚਾਰ ਪ੍ਰਾਪਤ ਹੋਇਆ ਹੈ। ਹਾਦਸੇ 'ਚ ਬੱਚੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਤਲਵੰਡੀ ਸਾਬੋ ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ :  ਗੁਰਦਾਸਪੁਰ 'ਚ ਵੱਡੀ ਵਾਰਦਾਤ, ਮਾਸੀ ਦੀ ਕੁੜੀ ਨਾਲ ਬਣੇ ਪ੍ਰੇਮ ਸੰਬੰਧ, ਭਰਾਵਾਂ ਨੇ ਘਰ ਆ ਕੇ ਵੱਢਿਆ ਫ਼ੌਜੀ

ਜਾਣਕਾਰੀ ਅਨੁਸਾਰ ਤਲਵੰਡੀ ਸਾਬੋ ਮੋੜ ਰੋਡ 'ਤੇ ਸਥਿਤ ਪਿੰਡ ਸ਼ੇਖਪੁਰਾ ਵਿਖੇ ਪੰਜ ਸਾਲਾ ਲੜਕੀ ਲਖਵਿੰਦਰ ਕੌਰ ਸੜਕ ਪਾਰ ਕਰ ਕੇ ਆਪਣੇ ਪਿਤਾ ਸੁਖਵਿੰਦਰ ਸਿੰਘ ਕੋਲ ਜਾ ਰਹੀ ਸੀ ਤਾਂ ਸੜਕ 'ਤੇ ਆ ਰਹੀ ਤੇਜ਼ ਰਫ਼ਤਾਰ ਕਾਰ ਨਾਲ ਟਕਰਾ ਗਈ। ਟੱਕਰ ਇੰਨੀ ਭਿਆਨਕ ਸੀ ਕਿ ਕੁੜੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਕਾਰ ਚਾਲਕ ਮੌਕੇ ਤੋਂ ਕਾਰ ਭਜਾ ਕੇ ਫਰਾਰ ਹੋ ਗਿਆ।

ਇਹ ਵੀ ਪੜ੍ਹੋ :  ਟਿਕਟਾਕ ਸਟਾਰ ਨੂੰ ਗੋਲ਼ੀ ਮਾਰਨ ਵਾਲੇ ਸ਼ੂਟਰ ਗੈਂਗਸਟਰਾਂ ਦਾ ਵੱਡਾ ਖੁਲਾਸਾ, ਨਿਸ਼ਾਨੇ 'ਤੇ ਸੀ ਭਾਜਪਾ ਨੇਤਾ

ਪੁਲਸ ਨੇ ਮ੍ਰਿਤਕ ਬੱਚੀ ਦੇ ਵਾਰਸਾਂ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਮ੍ਰਿਤਕਾ ਦਾ ਸਿਵਲ ਹਸਤਪਾਲ ਤੋਂ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।

ਇਹ ਵੀ ਪੜ੍ਹੋ :  ਫਿਲੌਰ ਦੀ ਘਟਨਾ, ਪਤਨੀ ਨੇ ਥਾਣੇ 'ਚ ਕੀਤੀ ਪਤੀ ਦੀ ਸ਼ਿਕਾਇਤ, ਜਦੋਂ ਘਰ ਪੁੱਜੀ ਪੁਲਸ ਤਾਂ ਉੱਡੇ ਹੋਸ਼


Gurminder Singh

Content Editor Gurminder Singh