ਫਿਰੋਜ਼ਪੁਰ-ਫਾਜ਼ਿਲਕਾ ਹਾਈਵੇਅ 'ਤੇ ਵੱਡਾ ਹਾਦਸਾ, ਦੇਖਣ ਵਾਲਿਆਂ ਦੇ ਖੜ੍ਹੇ ਹੋਏ ਰੌਂਗਟੇ
Monday, Mar 03, 2025 - 03:52 PM (IST)

ਗੁਰੂਹਰਸਹਾਏ (ਸੁਨੀਲ ਵਿੱਕੀ ਆਵਲਾ) : ਫਿਰੋਜ਼ਪੁਰ-ਫਾਜ਼ਿਲਕਾ ਜੀਟੀ ਰੋਡ ‘ਤੇ ਪਿੰਡ ਲਾਲਚੀਆਂ ਦੇ ਕੋਲ ਸੋਮਵਾਰ ਤੜਕਸਾਰ ਵੱਡਾ ਹਾਦਸਾ ਵਾਪਰ ਗਿਆ ਜਿਸ ਦੌਰਾਨ ਮੈਕਸ ਗੱਡੀ ਅਤੇ ਆਲਟੋ ਕਾਰ ਦੀ ਹੋਈ ਭਿਆਨਕ ਟੱਕਰ ‘ਚ ਦੋਵੇਂ ਗੱਡੀਆਂ ਚਕਨਾਚੂਰ ਹੋ ਗਈਆਂ। ਇਸ ਹਾਦਸੇ ਵਿਚ 5 ਲ਼ੋਕ ਜ਼ਖ਼ਮੀ ਹੋ ਗਏ ਅਤੇ ਇਕ ਵਿਅਕਤੀ ਦੀ ਮੌਤ ਹੋ ਗਈ। ਹਾਦਸਾ ਕਿਸ ਕਾਰਨ ਵਾਪਰਿਆ ਇਸ ਬਾਰੇ ਜਾਣਕਾਰੀ ਹਾਸਿਲ ਨਹੀਂ ਹੋ ਸਕੀ। ਜਾਣਕਾਰੀ ਅਨੁਸਾਰ ਆਲਟੋ ਕਾਰ 'ਚ ਸਵਾਰ ਚਾਰ ਲੋਕ ਜੋ ਅਬੋਹਰ ਤੋਂ ਅੰਮ੍ਰਿਤਸਰ ਸਾਹਿਬ ਜਾ ਰਹੇ ਸਨ ਤੇ ਮੈਕਸ ਗੱਡੀ ਅਬੋਹਰ ਵੱਲ ਨੂੰ ਜਾ ਰਹੀ ਸੀ ਤੇ ਇੰਨਾ ਦੋਵਾਂ ਗੱਡੀਆ ਦਾ ਪਿੰਡ ਲਾਲਚੀਆਂ ਦੇ ਕੋਲ ਕਿਸੇ ਕਾਰਨ ਐਕਸੀਡੈਂਟ ਹੋ ਗਿਆ। ਇਸ ਹਾਦਸੇ ਵਿਚ ਪੰਜ ਲੋਕ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ 108 ਐਮਬੂਲੈਂਸ ਰਾਹੀਂ ਇਲਾਜ ਲਈ ਵੱਖ-ਵੱਖ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ। ਇਲਾਜ ਦੌਰਾਨ ਛਿੰਦਰ ਪਾਲ ਨਾਮਕ ਵਿਅਕਤੀ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਲਾਵਾਰਸ ਖੜ੍ਹੀ ਥਾਰ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ, ਜਦੋਂ ਤਲਾਸ਼ੀ ਲਈ ਤਾਂ ਅੰਦਰਲਾ ਸੀਨ ਦੇਖ ਉੱਡੇ ਹੋਸ਼
ਮੈਕਸ ਗੱਡੀ ਚਾਲਕ ਵਿੱਕੀ ਦੇ ਵੀ ਕਾਫੀ ਸੱਟਾਂ ਲੱਗੀਆਂ ਹਨ। ਜ਼ਖ਼ਮੀ ਰਵੀ ਕੁਮਾਰ, ਲਕਸਿਆ, ਜੋਗਿੰਦਰ ਪਾਲ ਜੋ ਅਬੋਹਰ ਪਿਪਲੀ ਖੇੜਾ ਏਰੀਆ ਦੇ ਰਹਿਣ ਵਾਲੇ ਹਨ। ਆਲਟੋ ਕਾਰ ਸਵਾਰ ਚਾਰ ਲੋਕ ਜੋ ਕਿ ਅੰਮ੍ਰਿਤਸਰ ਵਿਖੇ ਆਪਣੀ ਡਿਊਟੀ ਤੇ ਜਾ ਰਹੇ ਸਨ ਜਿਨਾਂ ਵਿੱਚੋਂ ਤਿੰਨ ਬੈਂਕ ਮੁਲਾਜ਼ਮ ਤੇ ਇਕ ਕੋਰਟ ਚ ਮੁਲਾਜ਼ਮ ਸਨ। ਦੱਸਣਯੋਗ ਹੈ ਕਿ ਬੀਤੇ ਦਿਨੀਂ ਇਸੇ ਥਾਂ ਦੇ ਨਜ਼ਦੀਕ ਟ੍ਰੈਕਟਰ ਟਰਾਲੀ ਅਤੇ ਮੋਟਰਸਾਈਕਲ ਦੀ ਟੱਕਰ ‘ਚ ਮਾਂ ਪੁੱਤ ਦੀ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ : ਪੰਜਾਬ ਪਾਵਰਕਾਮ ਨੇ ਡਿਫਾਲਟਰਾਂ 'ਤੇ ਕਰ ਦਿੱਤੀ ਵੱਡੀ ਕਾਰਵਾਈ, ਪੂਰੇ ਸ਼ਹਿਰ ਵਿਚ ਛਾਇਆ ਘੁੱਪ ਹਨੇਰਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e