ਚਲਦੀ ਬੱਸ ’ਚੋਂ ਡਿੱਗ ਕੇ ਔਰਤ ਜ਼ਖਮੀ

Wednesday, Aug 21, 2024 - 10:49 AM (IST)

ਚਲਦੀ ਬੱਸ ’ਚੋਂ ਡਿੱਗ ਕੇ ਔਰਤ ਜ਼ਖਮੀ

ਬਠਿੰਡਾ (ਸੁਖਵਿੰਦਰ) : ਮਲੋਟ ਰੋਡ ਸਥਿਤ ਓਵਰਬ੍ਰਿਜ ਨਜ਼ਦੀਕ ਬੱਸ ਤੋਂ ਡਿੱਗ ਕੇ ਇਕ ਔਰਤ ਜ਼ਖਮੀ ਹੋ ਗਈ। ਜ਼ਖਮੀ ਔਰਤ ਨੂੰ ਨੌਜਵਾਨ ਵੈੱਲਫੇਅਰ ਸੋਸਾਇਟੀ ਵੱਲੋਂ ਹਸਪਤਾਲ ਪਹੁੰਚਾਇਆ। ਜਾਣਕਾਰੀ ਅਨੁਸਾਰ ਮਲੋਟ ਰੋਡ ਸਥਿਤ ਓਵਰਬ੍ਰਿਜ ਹੇਠਾਂ ਬੱਸ ਤੋਂ ਡਿੱਗ ਕੇ ਇਕ ਔਰਤ ਜ਼ਖਮੀ ਹੋ ਗਈ।

ਸੂਚਨਾ ਮਿਲਣ ’ਤੇ ਸੰਸਥਾ ਦੇ ਵਾਲੰਟੀਅਰ ਯਾਦਵਿੰਦਰ ਕੰਗ ਐਂਬੂਲੈਂਸ ਸਮੇਤ ਮੌਕੇ ’ਤੇ ਪੁੱਜੇ ਅਤੇ ਜ਼ਖਮੀ ਔਰਤ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ। ਜ਼ਖਮੀ ਔਰਤ ਦੀ ਪਛਾਣ ਪਾਰਬਤੀ (20) ਪਤਨੀ ਚੰਦਨ ਕੁਮਾਰ ਵਾਸੀ ਨੇੜੇ ਸ਼ੀਸ਼ ਮਹਿਲ ਕਾਲੋਨੀ ਡੱਬਵਾਲੀ ਰੋਡ ਵਜੋਂ ਹੋਈ ਹੈ।


author

Babita

Content Editor

Related News