ਅੱਧਾ ਕਿਲੋਮੀਟਰ ਸਕੂਟਰੀ ਨੂੰ ਘੜੀਸਦਾ ਲੈ ਗਿਆ ਟਰੱਕ, ਚਾਲਕ ਨਾਮਜ਼ਦ

Saturday, Jun 22, 2024 - 02:38 PM (IST)

ਅੱਧਾ ਕਿਲੋਮੀਟਰ ਸਕੂਟਰੀ ਨੂੰ ਘੜੀਸਦਾ ਲੈ ਗਿਆ ਟਰੱਕ, ਚਾਲਕ ਨਾਮਜ਼ਦ

ਬਠਿੰਡਾ (ਸੁਖਵਿੰਦਰ) : ਬੀਤੀ ਸ਼ਾਮ ਬਾਦਲ ਰੋਡ ਓਵਰਬ੍ਰਿਜ ’ਤੇ ਇਕ ਟਰੱਕ ਚਾਲਕ ਨੇ ਸਕੂਟਰੀ ਨੂੰ ਟਰੱਕ ਹੇਠ ਫਸਾ ਲਿਆ ਅਤੇ ਅੱਧਾ ਕਿਲੋਮੀਟਰ ਸਕੂਟਰੀ ਨੂੰ ਘੜੀਸਦਾ ਹੀ ਚਲਾ ਗਿਆ। ਪਤਾ ਲੱਗਣ ’ਤੇ ਟਰੱਕ ਚਾਲਕ ਟਰੱਕ ਨੂੰ ਛੱਡ ਕੇ ਫ਼ਰਾਰ ਹੋ ਗਿਆ। ਹਾਦਸੇ ਦੌਰਾਨ ਸਕੂਟਰੀ ਚਾਲਕ ਵਾਲ-ਵਾਲ ਬਚ ਗਿਆ। ਜਾਣਕਾਰੀ ਦਿੰਦਿਆਂ ਪੀੜਤ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਉਹ ਦੀਪ ਨਗਰ ਵਿਖੇ ਕਰਿਆਨੇ ਦੀ ਦੁਕਾਨ ਕਰਦਾ ਹੈ ਅਤੇ ਡੱਬਵਾਲੀ ਰੋਡ ਤੋਂ ਸਕੂਟਰੀ ’ਤੇ ਬਾਦਲ ਰੋਡ ਵੱਲ ਜਾ ਰਿਹਾ ਸੀ।

ਜਦੋਂ ਉਹ ਬਾਦਲ ਰੋਡ ਓਵਰਬ੍ਰਿਜ ’ਤੇ ਜਾ ਰਿਹਾ ਸੀ ਤਾਂ ਪਿੱਛੇ ਤੋਂ ਆ ਰਹੇ ਟਰੱਕ ਨੇ ਉਸ ਨੂੰ ਲਪੇਟ ਵਿਚ ਲੈ ਲਿਆ ਪਰ ਉਸ ਵੱਲੋਂ ਸਕੂਟਰੀ ਤੋਂ ਛਾਲ ਮਾਰ ਦਿੱਤੀ ਗਈ। ਟਰੱਕ ਚਾਲਕ ਟਰੱਕ ਨੂੰ ਰੋਕਣ ਦੀ ਬਜਾਏ ਲਗਭਗ ਅੱਧਾ ਕਿਲੋਮੀਟਰ ਤੱਕ ਸਕੂਟਰੀ ਨੂੰ ਘੜੀਸਦਾ ਹੀ ਚਲਾ ਗਿਆ। ਨੰਨੀ ਛਾਂ ਚੌਂਕ ਨਜ਼ਦੀਕ ਲੋਕਾਂ ਵੱਲੋਂ ਰੌਲਾ ਪਾਉਣ ’ਤੇ ਉਹ ਟਰੱਕ ਨੂੰ ਚੌਂਕ ਨਜਦੀਕ ਛੱਡ ਕੇ ਫ਼ਰਾਰ ਹੋ ਗਿਆ। ਹਾਦਸੇ ਤੋਂ ਬਾਅਦ ਪਰਿਵਾਰ ਵੱਲੋਂ ਉਸ ਨੂੰ ਸਿਵਲ ਹਸਪਤਾਲ ਪਹੁੰਚਾਇਆ। ਪੁਲਸ ਵੱਲੋਂ ਸ਼ਿਕਾਇਤ ਦੇ ਆਧਾਰ ’ਤੇ ਟਰੱਕ ਨੂੰ ਕਬਜ਼ੇ ’ਚ ਲੈ ਕੱ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
 


author

Babita

Content Editor

Related News