ਤੇਜ਼ ਰਫ਼ਤਾਰ ਗੱਡੀ ਦੀ ਲਪੇਟ ’ਚ ਆਉਣ ਨਾਲ ਨੌਜਵਾਨ ਦੀ ਮੌਤ

Sunday, Jun 16, 2024 - 11:45 AM (IST)

ਤੇਜ਼ ਰਫ਼ਤਾਰ ਗੱਡੀ ਦੀ ਲਪੇਟ ’ਚ ਆਉਣ ਨਾਲ ਨੌਜਵਾਨ ਦੀ ਮੌਤ

ਜ਼ੀਰਾ (ਰਾਜੇਸ਼ ਢੰਡ) : ਸਥਾਨਕ ਕੋਟ ਈਸੇ ਖਾਂ ਰੋਡ ’ਤੇ ਸਥਿਤ ਪਿੰਡ ਤਲਵੰਡੀ ਮੰਗੇ ਖਾਂ ਕੋਲ ਹੋਏ ਸੜਕ ਹਾਦਸੇ ਦੌਰਾਨ ਤੇਜ਼ ਰਫ਼ਤਾਰ ਇਨੋਵਾ ਗੱਡੀ ਦੀ ਲਪੇਟ ’ਚ ਆਉਣ ਨਾਲ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਕੇ ’ਤੇ ਮੌਤ ਹੋ ਗਈ। ਇਕੱਤਰ ਵੇਰਵਿਆਂ ਅਨੁਸਾਰ ਨਿਰਮਲ ਸਿੰਘ ਜ਼ੀਰਾ ਤੋਂ ਕੰਮ-ਕਾਰ ਕਰਨ ਉਪਰੰਤ ਆਪਣੇ ਮੋਟਰਸਾਈਕਲ ’ਤੇ ਪਿੰਡ ਵੱਲ ਨੂੰ ਵਾਪਸ ਜਾ ਰਿਹਾ ਸੀ ਕਿ ਤੇਜ਼ ਰਫ਼ਤਾਰ ਇਨੋਵਾ ਗੱਡੀ ਦੀ ਲਪੇਟ ’ਚ ਆ ਗਿਆ। ਜਿਸ ਕਾਰਨ ਉਸ ਦੇ ਗੰਭੀਰ ਸੱਟਾਂ ਲੱਗੀਆਂ ਅਤੇ ਉਸ ਦੀ ਮੌਤ ਹੋ ਗਈ।
ਪ੍ਰਤੱਖ ਦਰਸ਼ੀ ਲੋਕਾਂ ਦੇ ਅਨੁਸਾਰ ਤੇਜ਼ ਰਫ਼ਤਾਰ ਇਨੋਵਾ ਗੱਡੀ ਉਸ ਦੇ ਮੋਟਰਸਾਈਕਲ ’ਚ ਪਿਛਲੇ ਪਾਸੇ ਤੋਂ ਇੰਨੀ ਜ਼ੋਰ ਨਾਲ ਟਕਰਾਈ ਕਿ ਨੌਜਵਾਨ ਨੂੰ ਕੁੱਝ ਮੀਟਰ ਤੱਕ ਘੜੀਸਦੀ ਲੈ ਗਈ, ਜਿਸ ਦੀ ਮੌਕੇ ’ਤੇ ਮੌਤ ਹੋ ਗਈ।

ਘਰ ਨੇੜੇ ਹੋਣ ਕਾਰਨ ਮੌਕੇ ’ਤੇ ਪਰਿਵਾਰਕ ਮੈਂਬਰ ਅਤੇ ਸਥਾਨਕ ਲੋਕ ਆ ਗਏ, ਜਿਨ੍ਹਾਂ ਵੱਲੋਂ ਹਾਦਸਾ ਕਰਨ ਵਾਲੀ ਇਨੋਵਾ ਗੱਡੀ ਅਤੇ ਉਸ ਦੇ ਚਾਲਕਾਂ ਨੂੰ ਵੀ ਕਾਬੂ ਕਰ ਲਿਆ ਗਿਆ। ਪਿੰਡ ਵਾਸੀਆਂ ਦੇ ਕਹਿਣ ਅਨੁਸਾਰ ਉਨ੍ਹਾਂ ਨੇ ਇਸ ਸਬੰਧੀ ਪੁਲਸ ਨੂੰ ਸੂਚਨਾ ਭੇਜੀ ਪਰ ਅਫਸੋਸ ਕਿ ਪੁਲਸ ਡੇਢ-ਦੋ ਘੰਟੇ ਘਟਨਾ ਸਥਾਨ ’ਤੇ ਨਹੀਂ ਪਹੁੰਚੀ, ਜਿਸ ਕਾਰਨ ਘਟਨਾ ਦੇ ਮੁਲਜ਼ਮ ਵੀ ਉੱਥੋਂ ਫ਼ਰਾਰ ਹੋ ਗਏ।
 


author

Babita

Content Editor

Related News