ਮੋਗਾ-ਜਲੰਧਰ ਰੋਡ ''ਤੇ ਵਾਪਰਿਆ ਭਿਆਨਕ ਹਾਦਸਾ, ਮੁਟਿਆਰ ਦੀ ਹੋਈ ਮੌਤ, ਚਾਚਾ-ਚਾਚੀ ਗੰਭੀਰ ਜ਼ਖ਼ਮੀ

Sunday, Jan 28, 2024 - 03:15 AM (IST)

ਮੋਗਾ-ਜਲੰਧਰ ਰੋਡ ''ਤੇ ਵਾਪਰਿਆ ਭਿਆਨਕ ਹਾਦਸਾ, ਮੁਟਿਆਰ ਦੀ ਹੋਈ ਮੌਤ, ਚਾਚਾ-ਚਾਚੀ ਗੰਭੀਰ ਜ਼ਖ਼ਮੀ

ਮੋਗਾ (ਆਜ਼ਾਦ)- ਮੋਗਾ-ਜਲੰਧਰ ਬਾਈਪਾਸ ’ਤੇ ਮੋਟਰ ਸਾਈਕਲ ਅਤੇ ਕਾਰ ਵਿਚਕਾਰ ਹੋਏ ਜਬਰਦਸਤ ਹਾਦਸੇ ਵਿਚ ਲਖਵੀਰ ਕੌਰ (22) ਨਿਵਾਸੀ ਪਿੰਡ ਮਹਿਣਾ ਦੀ ਇਲਾਜ ਦੌਰਾਨ ਮੌਤ ਹੋ ਗਈ, ਜਦਕਿ ਉਸ ਦੇ ਚਾਚਾ-ਚਾਚੀ ਭਗਵਾਨ ਸਿੰਘ ਅਤੇ ਅਮਰਜੀਤ ਕੌਰ (48) ਨਿਵਾਸੀ ਪਿੰਡ ਮਹਿਣਾ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਕ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।

PunjabKesari

ਇਹ ਖ਼ਬਰ ਵੀ ਪੜ੍ਹੋ - ਜਲੰਧਰ 'ਚ ਹੋਏ ਗੈਂਗਰੇਪ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਬਾਰੀ 'ਚੋਂ ਲੁਕ ਕੇ ਬਣਾਈ ਗਈ ਸੀ ਵੀਡੀਓ

ਹਾਦਸੇ ਦੀ ਜਾਣਕਾਰੀ ਮਿਲਣ ’ਤੇ ਥਾਣਾ ਮਹਿਣਾ ਦੇ ਸਹਾਇਕ ਥਾਣੇਦਾਰ ਸੁਖਪਾਲ ਸਿੰਘ ਪੁਲਸ ਪਾਰਟੀ ਸਮੇਤ ਉਥੇ ਪੁੱਜੇ ਅਤੇ ਜਾਂਚ ਦੇ ਇਲਾਵਾ ਆਸ-ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ। ਉਨ੍ਹਾਂ ਦੱਸਿਆ ਕਿ ਮੋਟਰਸਾਈਕਲ ਚਾਲਕ ਭਗਵਾਨ ਸਿੰਘ ਉਰਫ ਰਾਜੂ ਪਤਨੀ ਅਮਰਜੀਤ ਕੌਰ ਅਤੇ ਲਖਵੀਰ ਕੌਰ ਨਾਲ ਮਿਹਨਤ ਮਜ਼ਦੂਰੀ ਲਈ ਗਏ ਸਨ। ਜਦ ਉਹ ਜਲੰਧਰ ਬਾਈਪਾਸ ’ਤੇ ਜਾ ਰਹੇ ਸੀ ਤਾਂ ਲੋਹਾਰਾ ਵੱਲੋਂ ਆ ਰਹੀ ਇਕ ਤੇਜ਼ ਰਫਤਾਰ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰੀ। ਇਸ ਹਾਦਸੇ ਵਿਚ ਮੋਟਰਸਾਈਕਲ ਅਤੇ ਕਾਰ ਦੋਨੋਂ ਨੁਕਸਾਨੇ ਗਏ।

ਇਹ ਖ਼ਬਰ ਵੀ ਪੜ੍ਹੋ - ਭਾਨਾ ਸਿੱਧੂ 'ਤੇ ਹੋਇਆ ਇਕ ਹੋਰ ਪਰਚਾ, ਅਬੋਹਰ ਥਾਣੇ 'ਚ ਦਰਜ ਹੋਈ FIR (ਵੀਡੀਓ)

ਹਾਦਸੇ ਦੀ ਜਾਣਕਾਰੀ ਮਿਲਣ ’ਤੇ ਆਸ-ਪਾਸ ਦੇ ਲੋਕ ਉਥੇ ਪਹੁੰਚੇ, ਜਿਨ੍ਹਾਂ ਨੇ ਜ਼ਖਮੀਆਂ ਨੂੰ ਤੁਰਤ ਨੇੜਲੇ ਇਕ ਪ੍ਰਾਈਵੇਟ ਹਸਪਤਾਲ ਵਿਚ ਪਹੁੰਚਾਇਆ, ਪਰ ਉਥੇ ਲਖਵੀਰ ਕੌਰ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਸੁਖਪਾਲ ਸਿੰਘ ਨੇ ਕਿਹਾ ਕਿ ਘਟਨਾ ਦੇ ਬਾਅਦ ਕਾਰ ਚਾਲਕ ਫਰਾਰ ਹੋਣ ਵਿਚ ਸਫਲ ਹੋ ਗਿਆ। ਜਾਂਚ ਅਧਿਕਾਰੀ ਨੇ ਕਿਹਾ ਕਿ ਜ਼ਖਮੀਆਂ ਦੇ ਬਿਆਨਾਂ ’ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ ਅਤੇ ਲਾਸ਼ ਨੂੰ ਪੋਸਟਮਾਰਟਮ ਦੇ ਬਾਅਦ ਵਾਰਿਸਾਂ ਨੂੰ ਸੌਂਪ ਦਿੱਤਾ ਜਾਵੇਗਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News