ਬੱਸ ਦੀ ਟੱਕਰ ਨਾਲ ਪਤੀ ਦੀ ਮੌਤ, ਪਤਨੀ ਜ਼ਖ਼ਮੀ
Sunday, Aug 26, 2018 - 02:56 AM (IST)

ਸੰਗਰੂਰ,(ਵਿਵੇਕ ਸਿੰਧਵਾਨੀ, ਰਵੀ)–ਬੱਸ ਵੱਲੋਂ ਟੱਕਰ ਮਾਰਨ ’ਤੇ ਮੋਟਰਸਾਈਕਲ ਸਵਾਰ ਪਤੀ ਦੀ ਮੌਤ ਹੋ ਗਈ ਅਤੇ ਪਤਨੀ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਈ। ਜਾਣਕਾਰੀ ਦਿੰਦਿਆਂ ਪੁਲਸ ਚੌਕੀ ਮਹਿਲਾਂ ਦੇ ਹੌਲਦਾਰ ਨਰਿੰਦਰ ਸਿੰਘ ਨੇ ਦੱਸਿਆ ਕਿ ਰਜਿੰਦਰਪਾਲ ਸਿੰਘ ਵਾਸੀ ਰਟੋਲਾਂ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਅਮਰੀਕ ਸਿੰਘ ਅਤੇ ਉਸ ਦੀ ਪਤਨੀ ਰਾਜ ਕੌਰ ਆਪਣੇ ਬਿਨਾਂ ਨੰਬਰੀ ਮੋਟਰਸਾਈਕਲ ’ਤੇ ਪਿੰਡ ਮਹਿਲਾਂ ਤੋਂ ਪਿੰਡ ਰਟੋਲਾਂ ਨੂੰ ਜਾ ਰਹੇ ਸਨ। ਜਦੋਂ ਉਹ ਪਿੰਡ ਮਹਿਲਾਂ ਤੋਂ ਪਿੰਡ ਖਡਿਆਲ ਵੱਲ ਮੇਨ ਰੋਡ ਤੋਂ ਮੁਡ਼ਨ ਲੱਗੇ ਤਾਂ ਪਿੰਡ ਮੌਡ਼ਾਂ ਵੱਲੋਂ ਇਕ ਤੇਜ਼ ਰਫਤਾਰ ਬੱਸ ਦੇ ਚਾਲਕ ਕਰਮਜੀਤ ਸਿੰਘ ਵਾਸੀ ਪੀਰਕੋਟ ਜ਼ਿਲਾ ਬਠਿੰਡਾ ਨੇ ਅਮਰੀਕ ਸਿੰਘ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ’ਚ ਦੋਵੇਂ ਪਤੀ-ਪਤਨੀ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਇਲਾਜ ਦੌਰਾਨ ਅਮਰੀਕ ਸਿੰਘ ਦੀ ਮੌਤ ਹੋ ਗਈ।