ਮੋਟਰਸਾਈਕਲ ਅਤੇ ਟਰੈਕਟਰ ਦੀ ਟੱਕਰ ’ਚ ਨੌਜਵਾਨ ਹਲਾਕ

Friday, Aug 03, 2018 - 12:39 AM (IST)

ਮੋਟਰਸਾਈਕਲ ਅਤੇ ਟਰੈਕਟਰ ਦੀ ਟੱਕਰ ’ਚ ਨੌਜਵਾਨ ਹਲਾਕ

ਬਰਨਾਲਾ( ਸਿੰਧਵਾਨੀ)– ਮੋਟਰਸਾਈਕਲ ਅਤੇ ਟਰੈਕਟਰ ਦੀ  ਟੱਕਰ ’ਚ ਇਕ ਨੌਜਵਾਨ ਦੀ ਮੌਤ ਹੋ ਗਈ। ਏ. ਐੱਸ. ਆਈ. ਹਰਦੀਪ ਸਿੰਘ ਨੇ ਦੱਸਿਆ ਕਿ ਰਾਹੁਲ ਕੁਮਾਰ ਉਰਫ ਲਵਲੀ ਪੁੱਤਰ ਗੋਪਾਲ ਵਾਸੀ ਕੱਚਾ ਕਾਲਜ ਰੋਡ ਬਰਨਾਲਾ ਬੀਤੀ ਰਾਤ ਮੋਟਰਸਾਈਕਲ ’ਤੇ  ਬਰਨਾਲਾ ਤੋਂ ਦਾਨਗਡ਼੍ਹ ਜਾ ਰਿਹਾ ਸੀ। ਜਦੋਂ ਉਹ ਰਾਜਗਡ਼੍ਹ ਅਤੇ ਦਾਨਗਡ਼੍ਹ  ਮੋਡ਼ ਨੇਡ਼ੇ ਪਹੁੰਚਿਆ ਤਾਂ ਉਸ ਦੇ ਮੋਟਰਸਾਈਕਲ ਦੀ ਟੱਕਰ ਟਰੈਕਟਰ-ਟਰਾਲੀ ਨਾਲ ਹੋ ਗਈ, ਜਿਸ ਕਾਰਨ ਉਸ ਦੀ ਮੌਕੇ ’ਤੇ ਮੌਤ ਹੋ ਗਈ। ਟਰੈਕਟਰ ਚਾਲਕ ਜਗਸੀਰ ਸਿੰਘ ਖਿਲਾਫ ਕੇਸ ਦਰਜ ਕਰ ਲਿਆ  ਗਿਆ ਹੈ। 
 


Related News