ਰਾਹਗੀਰਾਂ ਨੂੰ ਸਤਾ ਰਿਹੈ ਅਾਵਾਰਾ ਘੁੰਮ ਰਹੇ ਸਾਨ੍ਹਾਂ ਦੀ ਲਡ਼ਾਈ ਦਾ ਖੌਫ

Thursday, Jul 26, 2018 - 11:31 PM (IST)

ਰਾਹਗੀਰਾਂ ਨੂੰ ਸਤਾ ਰਿਹੈ ਅਾਵਾਰਾ ਘੁੰਮ ਰਹੇ ਸਾਨ੍ਹਾਂ ਦੀ ਲਡ਼ਾਈ ਦਾ ਖੌਫ

ਫਿਰੋਜ਼ਪੁਰ(ਸ਼ੈਰੀ)- ਸ਼ਹਿਰ ਅਤੇ ਛਾਉਣੀ ਵਿਖੇ ਬੇਸਹਾਰਾ ਘੁੰਮ ਰਹੇ ਅਤੇ ਆਪਸ ’ਚ ਲਡ਼ ਰਹੇ ਸਾਢਾਂ ਦਾ ਖੌਫ ਰਾਹਗੀਰਾਂ ਨੂੰ ਸਤਾਉਂਦਾ ਰਹਿੰਦਾ ਹੈ। ਜਿਸ ਪਾਸੇ ਸੰਬੰਧਿਤ ਵਿਭਾਗ ਦੇ ਅਧਿਕਾਰੀ ਸਭ ਕੁਝ ਵੇਖਦਿਆ ਹੋਇਆ ਵੀ ਅੱਖਾਂ ਬੰਦ ਕਰੀ ਬੈਠੇ ਹਨ। ਰਾਹਗੀਰਾਂ ਨੇ ਦੱਸਿਆ ਕਿ ਇਹ ਬੇਸਹਾਰਾ ਸਾਂਢਾ ਨੇ ਸ਼ਹਿਰ ਅਤੇ ਛਾਉਣੀ ਦੀਆਂ ਸਡ਼ਕਾਂ ਅਤੇ ਸਬਜ਼ੀਆਂ ਮੰਡੀਆਂ ’ਚ ਆਮ ਹੀ ਵੇਖੇ ਜਾ ਸਕਦੇ ਹਨ ਤੇ ਆਪਸ ’ਚ ਭੀਡ਼ ਕੇ ਰਾਹਗੀਰਾਂ ਨੂੰ ਛੋਟੇ ਮੋਟੇ ਹਾਦਸਿਆਂ ਦਾ ਸ਼ਿਕਾਰ ਬਣਾ ਰਹੇ ਹਨ।  ਪਿਛਲੇ ਸਾਲਾਂ ਵਿਚ ਤਾਂ ਇਨ੍ਹਾਂ ਦੀ ਲਡ਼ਾਈ ਕਾਰਨ ਕਈ ਰਾਹਗੀਰਾਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ। ਇਹ ਸਾਂਢ ਲਡ਼ਾਈ ਦੌਰਾਨ ਇਨ੍ਹਾਂ ਭਿਆਨਕ ਰੂਪ ਧਾਰ ਜਾਂਦੇ ਹਨ ਕਿ ਇਨ੍ਹਾ ਦੇ ਆਲੇ-ਦੁਆਲੇ ਜੋ ਵੀ ਆਉਂਦਾ ਹੈ ਜਾਂ ਕੋਲੋ ਲੰਘ ਰਿਹਾ ਹੁੰਦਾ ਹੈ ਤਾਂ ਉਹ  ਇਨ੍ਹਾਂ ਦੀ ਭੇਂਟ ਚਡ਼੍ਹ ਜਾਂਦਾ ਹੈ। ਸਕੂਲ ਨੂੰ ਜਾਂਦੇ ਬੱਚਿਆਂ ਨੂੰ ਤਾਂ ਕਈ ਵਾਰ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਚੁਕੇ ਹਨ। ਲੋਕਾਂ ਨੇ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਬਲਵਿੰਦਰ ਸਿੰਘ ਧਾਲੀਵਾਲ ਤੋਂ ਮੰਗ ਕੀਤੀ ਕਿ ਸ਼ਹਿਰ ਅਤੇ ਛਾਉਣੀ ਵਿਚ ਫਿਰ ਰਹੇ ਬੇਸਹਾਰਾ ਸਾਢਾਂ ਨੂੰ ਸੰਭਾਲਣ ਲਈ ਠੋਸ ਕਦਮ ਚੁੱਕੇ ਜਾਣ ਤਾਂ ਜੋ ਰਾਹਗੀਰਾਂ ਬਿਨਾਂ ਡਰ ਭੈਅ ਸ਼ਹਿਰ ਅਤੇ ਛਾਉਣੀ ਆ ਜਾ ਸਕਣ। 
 


Related News