ਦੋ ਦਿਨਾਂ ਦੌਰਾਨ ਇਕੋ ਪਿੰਡ ਦੇ ਵਿਅਕਤੀ ਤੇ ਅੌਰਤ ਦੀ ਹਾਦਸੇ ’ਚ ਮੌਤ

Saturday, Jul 07, 2018 - 02:22 AM (IST)

ਦੋ ਦਿਨਾਂ ਦੌਰਾਨ ਇਕੋ ਪਿੰਡ ਦੇ ਵਿਅਕਤੀ ਤੇ ਅੌਰਤ ਦੀ ਹਾਦਸੇ ’ਚ ਮੌਤ

ਸ਼ਾਮਚੁਰਾਸੀ/ਨਸਰਾਲਾ, (ਚੁੰਬਰ)- ਦੋ ਦਿਨਾਂ ਵਿਚ ਇਕੋ ਪਿੰਡ ਦੇ ਵਿਅਕਤੀ ਅਤੇ ਅੌਰਤ ਦੀ ਵੱਖ-ਵੱਖ ਸਡ਼ਕ ਹਾਦਸਿਆਂ ਵਿਚ ਮੌਤ ਹੋਣ ਦਾ ਸਮਾਚਾਰ ਹੈ। ਇਸ ਸਬੰਧੀ ਮੰਡਿਆਲਾਂ ਪੁਲਸ ਨੇ ਦੱਸਿਆ ਕਿ ਅੱਜ ਦੁਪਿਹਰ ਨਸਰਾਲਾ ਪੁਲ ’ਤੇ ਇਕ ਅਣਪਛਾਤੀ ਕਾਰ ਨੇ ਇਕ ਸਾਈਕਲ ਸਵਾਰ ਨੂੰ ਫੇਟ ਮਾਰ ਦਿੱਤੀ, ਜਿਸ ਨਾਲ ਸਾਈਕਲ ਸਵਾਰ ਸਰਵਣ ਚੰਦ (68) ਪੁੱਤਰ ਖੁਸ਼ੀ ਰਾਮ ਪਿੰਡ ਪੰਡੋਰੀ ਰਾਜਪੂਤਾਂ ਦੀ ਸਿਰ ਵਿਚ ਸੱਟ ਲੱਗ ਜਾਣ ਕਾਰਨ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਉਪਰੰਤ ਕਾਰ ਸਵਾਰ ਫਰਾਰ ਹੋ ਗਏ। 
ਇਸ ਤਰ੍ਹਾਂ ਹੀ  ਕਮਲੇਸ਼ ਕੌਰ (40) ਪਤਨੀ ਹਰਦੇਵ ਸਿੰਘ ਵਾਸੀ ਪੰਡੋਰੀ ਮਹਿਤਮਾ ਆਪਣੇ ਮਾਮੇ ਨਾਲ ਸਕੂਟਰ ਦੇ ਪਿੱਛੇ ਬੈਠ ਕੇ ਆਪਣੇ ਪਿੰਡ ਤੋਂ ਅੱਡਾ ਮੰਡਿਆਲਾਂ ਵੱਲ ਆ ਰਹੀ ਸੀ। ਇਸ ਦੌਰਾਨ ਇਕ ਟਰੈਕਟਰ-ਟਰਾਲੀ ਨਾਲ ਟਕਰਾ ਜਾਣ ਕਾਰਨ ਸਕੂਟਰ ਤੋਂ ਡਿੱਗ ਕੇ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਜਿਸ ਨੂੰ ਕਠਾਰ ਹਸਪਤਾਲ ਲਿਜਾਇਅਾ ਗਿਅਾ, ਜਿਥੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋਡ਼ ਗਈ। ਇਕੋ ਪਿੰਡ ਵਿਚ ਹੋਈਆਂ ਇਨ੍ਹਾਂ ਦੋ ਮੌਤਾਂ ਨੇ ਸਮੁੱਚੇ ਇਲਾਕੇ ਵਿਚ ਸੋਗ ਅਤੇ ਸਹਿਮ ਦੀ ਲਹਿਰ ਫੈਲਾ ਦਿੱਤੀ।


Related News