ਅਮਰਨਾਥ ਯਾਤਰੀ ਦੀ ਜ਼ੇਰੇ ਇਲਾਜ ਫੋਟੋ ਸਾਹਮਣੇ ਆਉਣ ਨਾਲ ਸ਼ਿਵ ਭਗਤਾਂ ’ਚ ਗੁੱਸਾ
Tuesday, Jul 03, 2018 - 05:18 AM (IST)

ਲੁਧਿਆਣਾ(ਸਿਆਲ)- ਐਤਵਾਰ ਸ਼ਾਮ ਲੁਧਿਆਣਾ ਤੋਂ ਅਮਰਨਾਥ ਗਏ ਯਾਤਰੀਆਂ ਦੀ ਦੁਰਘਟਨਾਗ੍ਰਸਤ ਹੋਈ ਬੱਸ ਦੀ ਫੋਟੋ ਮਿਲਣ ਤੋਂ ਬਾਅਦ ਯਾਤਰੀਆਂ ਦੇ ਪਰਿਵਾਰਾਂ ਅਤੇ ਸਬੰਧੀਆਂ ਵਿਚ ਜੰਮੂ-ਕਸ਼ਮੀਰ ਪ੍ਰਸ਼ਾਸਨ ਵਿਰੁੱਧ ਜ਼ਬਰਦਸਤ ਰੋਸ ਪਾਇਆ ਜਾ ਰਿਹਾ ਹੈ। ਲੁਧਿਆਣਾ ਦੇ ਮੋਚਪੁਰਾ ਬਾਜ਼ਾਰ ਦੇ ਸ਼ਾਲ ਵਪਾਰੀ ਹਰੀਸ਼ ਕਪੂਰ ਦੀ ਸਰਪ੍ਰਸਤੀ ਵਿਚ ਇਹ ਬੱਸ ਲੁਧਿਆਣਾ ਤੋਂ ਅਮਰਨਾਥ ਲਈ ਰਵਾਨਾ ਹੋਈ ਸੀ। ਉਹ ਆਪ ਜ਼ਖਮੀ ਹਾਲਤ ਵਿਚ ਸ਼੍ਰੀਨਗਰ ਦੇ ਹਸਪਤਾਲ ਵਿਚ ਜ਼ੇਰੇ ਇਲਾਜ ਹਨ। ਕਈ ਵਾਰ ਜੰਮੂ-ਕਸ਼ਮੀਰ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਸੰਪਰਕ ਕਰਨ ਦੇ ਬਾਵਜੂਦ ਕੋਈ ਸਹੀ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਗਈ। ®ਪ੍ਰਾਚੀਨ ਸੰਗਲਾ ਸ਼ਿਵਾਲਾ ਦੇ ਮਹੰਤ ਨਾਰਾਇਣ ਪੁਰੀ ਨੇ ਕਿਹਾ ਕਿ ਪੁਖਤਾ ਸੂਚਨਾ ਦੀ ਕਮੀ ਸਾਰੇ ਸ਼ਿਵ ਭਗਤਾਂ ਵਿਚ ਬਹੁਤ ਰੋਸ ਹੈ ਅਤੇ ਉਹ ਆਪ ਵੀ ਚਿੰਤਤ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦਾ ਫਰਜ਼ ਬਣਦਾ ਹੈ ਕਿ ਘਟਨਾ ਦੀ ਸਪੱਸ਼ਟ ਜਾਣਕਾਰੀ ਯਾਤਰੀਆਂ ਦੇ ਪਰਿਵਾਰ ਵਾਲਿਆਂ ਨੂੰ ਜਲਦੀ ਮੁਹੱਈਆ ਕਰਵਾਏ। ਨਾਲ ਹੀ ਅਜਿਹੀ ਵਿਵਸਥਾ ਕੀਤੀ ਜਾਵੇ ਕਿ ਕਿਸੇ ਵੀ ਅਣਹੋਣੀ ਘਟਨਾ ’ਤੇ ਪੂਰੀ ਜਾਣਕਾਰੀ ਸੰਚਾਰ ਸਾਧਨਾਂ ਰਾਹੀਂ ਮੁਹੱਈਆ ਹੋ ਸਕੇ। ਜੰਮੂ-ਕਸ਼ਮੀਰ ਸੰਵੇਦਨਸ਼ੀਲ ਸੂਬਾ ਹੋਣ ਕਰ ਕੇ ਕਿਸੇ ਵੀ ਅਣਹੋਣੀ ਘਟਨਾ ਦੀ ਸ਼ੰਕਾ ਤੋਂ ਸਾਰੇ ਪਰਿਵਾਰ ਬੇਚੈਨ ਹਨ। ਮਹੰਤ ਨਾਰਾਇਣ ਪੁਰੀ ਨੇ ਕਿਹਾ ਕਿ ਸ਼੍ਰੀ ਅਮਰਨਾਥ ਪ੍ਰਤੀ ਯਾਤਰੀਆਂ ਤੋਂ ਇਲਾਵਾ ਹੋਰ ਸ਼ਿਵ ਭਗਤਾਂ ਦੀ ਆਸਥਾ ਜੁਡ਼ੀ ਹੋਈ ਹੈ। ਪ੍ਰਸ਼ਾਸਨ ਨੂੰ ਯਾਤਰੀਆਂ ਦੀ ਸੁਰੱਖਿਆ ਲਈ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ।