ਸਡ਼ਕ ਹਾਦਸੇ ’ਚ ਨੌਜਵਾਨ ਦੀ ਮੌਤ

Thursday, Jun 28, 2018 - 02:38 AM (IST)

ਸਡ਼ਕ ਹਾਦਸੇ ’ਚ ਨੌਜਵਾਨ ਦੀ ਮੌਤ

ਸਰਦੂਲਗਡ਼੍ਹ(ਸਿੰਗਲਾ)-ਰੋਡ਼ੀ ਤੋਂ ਸਰਦੂਲਗਡ਼੍ਹ ਆ ਰਹੇ ਨੌਜਵਾਨ ਦੀ ਸਡ਼ਕ ਉੱਪਰ ਪਏ ਦਰੱਖਤ ’ਚ ਮੋਟਰਸਾਈਕਲ ਵੱਜਣ ਕਾਰਨ ਨੌਜਵਾਨ ਦੀ ਮੌਤ ਹੋ ਗਈ ਹੈ।ਇਸ ਸੰਬੰਧ ’ਚ ਥਾਣਾ ਸਰਦੂਲਗਡ਼੍ਹ ਦੇ  ਜਾਂਚ ਅਫਸਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਸੂਰਜ ਸੋਨੀ ਪੁੱਤਰ ਗੁਰਦੇਵ ਸਿੰਘ ਵਾਸੀ ਸਰਦੂਲਗਡ਼੍ਹ ਬੁਲੇਟ ਮੋਟਰਸਾਇਕਲ ’ਤੇ ਸਵਾਰ ਹੋ ਕੇ ਰੋਡ਼ੀ ਤੋਂ ਸਰਦੂਲਗਡ਼੍ਹ ਆ ਰਿਹਾ ਸੀ, ਸਡ਼ਕ ਉਪਰ ਡਿੱਗੇ ਦਰੱਖਤ ’ਚ ਮੋਟਰਸਾਈਕਲ ਵੱਜਣ ਕਾਰਨ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਜਿਸ ਨੂੰ ਸਰਦੂਲਗਡ਼੍ਹ ਦੇ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਪਰ ਸਿਰ ’ਚ ਸੱਟ ਗੰਭੀਰ ਹੋਣ ਕਾਰਨ ਉਸ ਦੀ ਮੌਤ ਹੋ ਗਈ।
 


Related News