ਸੜਕ ''ਤੇ ਲਾਸ਼ ਪਈ ਦੇਖ ਕੇ ਘਬਰਾਏ ਬਾਈਕ ਸਵਾਰ ਡਿਵਾਈਡਰ ਨਾਲ ਟਕਰਾਏ

Friday, Apr 20, 2018 - 06:17 AM (IST)

ਸੜਕ ''ਤੇ ਲਾਸ਼ ਪਈ ਦੇਖ ਕੇ ਘਬਰਾਏ ਬਾਈਕ ਸਵਾਰ ਡਿਵਾਈਡਰ ਨਾਲ ਟਕਰਾਏ

ਲੁਧਿਆਣਾ(ਮਹੇਸ਼)-ਬਸਤੀ ਜੋਧੇਵਾਲ ਦੇ ਕੈਲਾਸ਼ ਨਗਰ ਚੌਕ ਦੇ ਕੋਲ ਸੜਕ 'ਤੇ ਪਈ ਲਾਸ਼ ਦੇਖ ਕੇ ਮੋਟਰਸਾਈਕਲ ਚਾਲਕ ਘਬਰਾ ਗਿਆ, ਜਿਸ ਕਾਰਨ ਉਸ ਦਾ ਮੋਟਰਸਾਈਕਲ ਕਾਬੂ ਤੋਂ ਬਾਹਰ ਹੋ ਕੇ ਡਿਵਾਈਡਰ ਨਾਲ ਜਾ ਟਕਰਾਇਆ, ਜਿਸ ਕਾਰਨ ਉਸ 'ਤੇ ਸਵਾਰ ਦੋਨੋਂ ਨੌਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਇਕ ਦੀ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਭਰਤੀ ਕਰ ਲਿਆ ਗਿਆ, ਜਦੋਂਕਿ ਦੂਜੇ ਦੇ ਮੱਲ੍ਹਮ ਪੱਟੀ ਕੀਤੀ ਜਾ ਰਹੀ ਸੀ। ਜ਼ਖਮੀਆਂ ਦੀ ਪਛਾਣ ਰਾਜਸਥਾਨ ਦੇ ਢੋਲਪੁਰ ਦੇ ਰਾਜੂ ਸਿੰਘ ਅਤੇ ਵਿਨੋਦ ਵਜੋਂ ਹੋਈ ਹੈ, ਜੋ ਕਿ ਆਪਣੇ ਇਕ ਰਿਸ਼ੇਤਦਾਰ ਦੇ ਵਿਆਹ ਵਿਚ ਸ਼ਾਮਲ ਹੋਣ ਲਈ ਨਵੇਂ ਮੋਟਰਸਾਈਕਲ 'ਤੇ ਫਿਲੌਰ ਤੋਂ ਰਾਜਸਥਾਨ ਜਾ ਰਹੇ ਸਨ। ਵਿਨੋਦ ਨੇ ਦੱਸਿਆ ਕਿ ਮੋਟਰਸਾਈਕਲ ਰਾਜੂ ਚਲਾ ਰਿਹਾ ਸੀ। ਉਧਰ, ਪੁਲਸ ਦਾ ਕਹਿਣਾ ਹੈ ਕਿ ਸੜਕ ਹਾਦਸੇ ਵਿਚ ਮਾਰੇ ਗਏ ਵਿਅਕਤੀ ਦੀ ਹੁਣ ਤੱਕ ਪਛਾਣ ਨਹੀਂ ਹੋ ਸਕੀ ਹੈ। ਮਰਨ ਵਾਲਾ 45 ਤੋਂ 50 ਸਾਲ ਦੇ ਦਰਮਿਆਨ ਦਾ ਹੈ। ਜੋ ਕਿ ਸਾਈਕਲ 'ਤੇ ਸਵਾਰ ਸੀ ਅਤੇ ਰਾਤ 9 ਵਜੇ ਕਰੀਬ ਕਿਸੇ ਭਾਰੀ ਵਾਹਨ ਨੇ ਉਸ ਨੂੰ ਆਪਣੀ ਲਪੇਟ ਵਿਚ ਲੈ ਗਿਆ, ਜਿਸ ਨਾਲ ਉਸ ਦੀਆਂ ਦੋਨੋਂ ਲੱਤਾਂ ਬੁਰੀ ਤਰ੍ਹਾਂ ਕੁਚਲੀਆਂ ਗਈਆਂ। 68 ਨੰਬਰ ਪੀ. ਸੀ. ਆਰ. ਦਸਤੇ ਦੇ ਮੁਲਾਜ਼ਮ ਸੁਖਵਿੰਦਰ ਅਤੇ ਸੁਖਮਿੰਦਰ ਨੇ ਮੌਕੇ 'ਤੇ ਪੁੱਜ ਕੇ ਐਂਬੂਲੈਂਸ ਬੁਲਾਈ ਅਤੇ ਉਸ ਨੂੰ ਹਸਪਤਾਲ ਪਹੁੰਚਾਇਆ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਦੋਂ ਵਿਅਕਤੀ ਬੇਹੋਸ਼ ਸੀ ਪਰ ਉਸ ਦੇ ਸਾਹ ਚੱਲ ਰਹੇ ਸਨ।


Related News