ਬੱਸ ਤੇ ਟਰੈਕਟਰ-ਟਰਾਲੀ ਦੀ ਟੱਕਰ ''ਚ ਸਰਪੰਚ ਗੁਰਦੇਵ ਸਿੰਘ ਦੀ ਮੌਤ

Sunday, Apr 01, 2018 - 07:05 AM (IST)

ਬੱਸ ਤੇ ਟਰੈਕਟਰ-ਟਰਾਲੀ ਦੀ ਟੱਕਰ ''ਚ ਸਰਪੰਚ ਗੁਰਦੇਵ ਸਿੰਘ ਦੀ ਮੌਤ

ਮੱਲ੍ਹੀਆਂ ਕਲਾਂ(ਟੁੱਟ)- ਨਕੋਦਰ-ਕਪੂਰਥਲਾ ਮਾਰਗ 'ਤੇ ਪਿੰਡ ਤਲਵੰਡੀ ਸਲੇਮ ਕੋਲ ਦੁਪਹਿਰ ਬਾਅਦ ਇਕ ਪੈਪਸੂ ਰੋਡਵੇਜ਼ ਸਰਕਾਰੀ ਬੱਸ ਤੇ ਟਰੈਕਟਰ-ਟਰਾਲੀ ਦੀ ਟੱਕਰ 'ਚ ਟਰੈਕਟਰ ਚਾਲਕ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਪੁਲਸ ਚੌਕੀ ਪਿੰਡ ਉੱਗੀ ਦੇ ਇੰਚਾਰਜ ਐੱਸ. ਆਈ. ਗਗਨਦੀਪ ਸਿੰਘ ਸੇਖੋਂ ਦੀ ਸੂਚਨਾ ਮੁਤਾਬਿਕ ਮ੍ਰਿਤਕ ਸਰਪੰਚ ਗੁਰਦੇਵ ਸਿੰਘ ਉਮਰ 55 ਸਾਲ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਫਤਿਹਪੁਰ ਆਪਣੇ ਟਰੈਕਟਰ ਟਰਾਲੀ ਤੇ ਪਿੰਡ ਵੱਲ ਆ ਰਿਹਾ ਸੀ। ਪਿੰਡ ਤਲਵੰਡੀ ਸਲੇਮ ਤੋਂ ਖੀਵੇ ਵੱਲ ਨੂੰ ਮੋੜ ਮੁੜਦਿਆਂ ਟਰਾਲੀ ਵਿਚ ਪੈਪਸੂ ਰੋਡਵੇਜ਼ ਦੀ ਸਰਕਾਰੀ ਬੱਸ ਨੰ. ਪੀ. ਬੀ. 09 - 3613 ਚਾਲਕ ਜਗਦੀਸ਼ ਰਾਮ ਪੁੱਤਰ ਬਨਾਰਸੀ ਦਾਸ ਵਾਸੀ ਆਦਮਪੁਰ ਬੱਸ ਚਲਾ ਕੇ ਨਕੋਦਰ ਤੋਂ ਕਪੂਰਥਲਾ ਜਾ ਰਿਹਾ ਸੀ। ਘਟਨਾ ਸਥਾਨ 'ਤੇ ਦੋਵਾਂ ਵਾਹਨਾਂ ਦੀ ਟੱਕਰ ਹੋ ਗਈ ਜਿਸ ਵਿਚ ਟਰੈਕਟਰ ਚਾਲਕ ਸਰਪੰਚ ਗੁਰਦੇਵ ਸਿੰਘ ਗੰਭੀਰ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਐਂਬੂਲੈਂਸ ਗੱਡੀ ਰਾਹੀਂ ਨਕੋਦਰ ਦੇ ਪ੍ਰਾਈਵੇਟ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ। ਜਿੱਥੋਂ ਡਾਕਟਰਾਂ ਨੇ ਹਾਲਤ ਗੰਭੀਰ ਦੇਖਦਿਆਂ ਜਲੰਧਰ ਰੈਫਰ ਕਰ ਦਿੱਤਾ। ਜਿੱਥੇ ਇਲਾਜ ਅਧੀਨ ਟਰੈਕਟਰ ਚਾਲਕ ਦੀ ਮੌਤ ਹੋ ਗਈ। ਉੱਗੀ ਪੁਲਸ ਚੌਕੀ ਨੇ ਦੋਵੇਂ ਵਾਹਨ ਆਪਣੇ ਕਬਜ਼ੇ ਵਿਚ ਲੈ ਲਏ ਹਨ ਤੇ ਬੱਸ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਹੈ। ਖਬਰ ਲਿਖੇ ਜਾਣ ਤਕ ਪੁਲਸ ਕਾਰਵਾਈ ਕਰਨ ਵਿਚ ਰੁੱਝੀ ਹੋਈ ਸੀ। 


Related News