ਚਾਲਕ ਨੂੰ ਨੀਂਦ ਆਉਣ ਕਰਕੇ ਨੋਵਾ ਕਾਰ ਪਲਟੀ, ਵੱਡਾ ਹਾਦਸਾ ਹੋਣ ਟਲਿਆਂ

12/02/2017 5:52:32 PM


ਤਲਵੰਡੀ ਭਾਈ (ਗੁਲਾਟੀ) - ਕੌਮੀਸ਼ਾਹ ਮਾਰਗ 'ਤੇ ਪਿੰਡ ਕੋਟ ਕਰੋੜ ਖੁਰਦ ਬਾਈਪਾਸ 'ਤੇ ਨੋਵਾ ਚਾਲਕ ਦੀ ਅੱਖ ਲੱਗਣ ਕਾਰਨ ਗੱਡੀ ਪਲਟ ਗਈ, ਜਿਸ ਕਾਰਨ ਨੋਵਾ ਕਾਰ ਸਵਾਰ 9 ਜਣਿਆਂ ਦੇ ਮਾਮੂਲੀ ਸੱਟਾਂ ਲੱਗੀਆਂ, ਜਦਕਿ ਨੋਵਾ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਹਾਈਵੇ ਪੁਲਸ ਦੇ ਮੁਲਾਜ਼ਮ ਬਲਵੀਰ ਸਿੰਘ ਅਤੇ ਕੁਲਵੰਤ ਸਿੰਘ ਨੇ ਦੱਸਿਆ ਕਿ ਨੋਵਾ ਕਾਰ ਨੰਬਰ ਪੀ.ਬੀ.03 ਏ. ਪੀ-8817 ਜੋ ਸ੍ਰੀ ਅੰਮ੍ਰਿਤਸਰ ਸਾਹਿਬ ਤੋ ਵਾਪਸ ਬਠਿੰਡਾ ਪਰਤ ਰਹੀ ਸੀ, ਜਿਸ 'ਚ ਮਨਜਿੰਦਰ ਸਿੰਘ ਪੁੱਤਰ ਜਗਦੇਵ ਸਿੰਘ ਵਾਸੀ ਚੋਟੀਆਂ ਕਲਾਂ ਆਪਣੇ 8 ਪਰਿਵਾਰਕ ਮੈਂਬਰਾਂ ਨਾਲ ਸਵਾਰ ਸੀ। ਜਦੋਂ ਨੋਵਾ ਕਾਰ ਤਲਵੰਡੀ ਭਾਈ ਨੇੜੇ ਕੋਟ ਕਰੋੜ ਖੁਰਦ ਦੇ ਬਾਈਪਾਸ 'ਤੇ ਪਹੁੰੰਚਣ 'ਤੇ ਚਾਲਕ ਨੂੰ ਨੀਂਦ ਆ ਗਈ, ਜਿਸ ਕਰਕੇ ਪਹਿਲਾਂ ਉਕਤ ਕਾਰ ਸੜਕ ਵਿਚਕਾਰ ਲੱਗੀਆਂ ਐਗਲਾਂ ਨਾਲ ਟਕਰਾ ਗਈ ਅਤੇ ਕਾਰ ਪਲਟੀਆਂ ਖਾਦੀ ਹੋਈ ਖੇਤਾਂ 'ਚ ਜਾ ਡਿੱਗੀ। ਮੌਕੇ 'ਤੇ ਪਹੁੰਚੇ ਪੁਲਸ ਅਧਿਕਾਰੀ ਏ. ਐਸ. ਆਈ. ਜੁਗਰਾਜ ਸਿੰਘ ਨੇ ਨੋਵਾਂ ਸਵਾਰ ਪੰਜ ਔਰਤਾਂ, ਦੋ ਆਦਮੀਆਂ ਅਤੇ ਦੋ ਬੱਚਿਆਂ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾ ਦਿੱੱਤਾ, ਜਿਥੇ ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਹੈ। 
 


Related News