ਬਿਜਲੀ ਦੀਆਂ ਤਾਰਾਂ ਨਾਲ ਟਰੱਕ ਨੂੰ ਲੱਗੀ ਅੱਗ, ਡਰਾਈਵਰ ਝੁਲਸਿਆ

07/12/2017 8:10:32 AM

ਡੇਰਾਬੱਸੀ  (ਅਨਿਲ) - ਡੇਰਾਬੱਸੀ-ਬਰਵਾਲਾ ਮਾਰਗ 'ਤੇ ਪੈਂਦੀ ਜੀ. ਬੀ. ਪੀ. ਕਾਲੋਨੀ 'ਚ ਅੱਜ ਸ਼ਾਮ ਨੂੰ ਬਿਜਲੀ ਦੀਆਂ ਤਾਰਾਂ ਦੀ ਲਪੇਟ 'ਚ ਆਉਣ ਕਾਰਨ ਮਿਕਸਰ ਟਰੱਕ ਨੂੰ ਅੱਗ ਲੱਗ ਗਈ । ਹਾਦਸੇ 'ਚ ਡਰਾਈਵਰ ਝੁਲਸ ਗਿਆ, ਜਿਸ ਨੂੰ ਜ਼ਖ਼ਮੀ ਹਾਲਤ 'ਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਿਕ ਜੀ. ਬੀ. ਪੀ. ਕਾਲੋਨੀ 'ਚ ਅੱਜ ਉਸਾਰੀ ਦਾ ਕੰਮ ਚੱਲ ਰਿਹਾ ਸੀ, ਜਿਥੇ ਲੈਂਟਰ ਪਾਉਣ ਲਈ ਰੈਡੀਮੇਡ ਮਾਲ ਲਿਆਂਦਾ ਗਿਆ । ਜਦੋਂ ਟੈਂਕਰ ਮਾਲ ਖਾਲੀ ਕਰਕੇ ਵਾਪਿਸ ਜਾ ਰਿਹਾ ਸੀ ਤਾਂ ਉਪਰੋਂ ਜਾ ਰਹੀਆਂ ਬਿਜਲੀ ਦੀਆਂ ਤਾਰਾਂ ਨਾਲ ਭਿੜ ਗਿਆ । ਇਸ ਨਾਲ ਟੈਂਕਰ ਨੂੰ ਅੱਗ ਲਗ ਗਈ। ਸਮਾਂ ਰਹਿੰਦੇ ਚਾਲਕ ਟਰੱਕ 'ਚੋਂ ਬਾਹਰ ਨਿਕਲ ਗਿਆ, ਨਹੀਂ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ ਪਰ ਫਿਰ ਵੀ ਡਰਾਈਵਰ ਰਾਮ ਕ੍ਰਿਸ਼ਨ ਬੁਰੀ ਤਰ੍ਹਾਂ ਝੁਲਸ ਗਿਆ ।
ਅੱਗ 'ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ ਪਰ ਉਦੋਂ ਤਕ ਟੈਂਕਰ ਨੇ ਤੇਜ਼ ਅੱਗ ਫੜ ਲਈ ਸੀ ।


Related News