ਅਣਪਛਾਤੇ ਵਾਹਨ ਦੀ ਫੇਟ ਵੱਜਣ ਕਾਰਨ ਟਰੱਕ ਡਰਾਈਵਰ ਦੀ ਮੌਤ

05/29/2024 6:22:08 PM

ਸ੍ਰੀ ਕੀਰਤਪੁਰ ਸਾਹਿਬ (ਬਾਲੀ)- ਪਿੰਡ ਕਲਿਆਣਪੁਰ ਸ੍ਰੀ ਕੀਰਤਪੁਰ ਸਾਹਿਬ ਗਊਸ਼ਾਲਾ ਦੇ ਬੀਤੀ ਦੇਰ ਰਾਤ ਨਜ਼ਦੀਕ ਸ੍ਰੀ ਕੀਰਤਪੁਰ ਸਾਹਿਬ-ਮਨਾਲੀ ਕੌਮੀ ਮਾਰਗ ’ਤੇ ਕਿਸੇ ਅਣਪਛਾਤੇ ਵਾਹਨ ਦੀ ਲਪੇਟ ਵਿਚ ਆਏ ਇਕ ਵਿਅਕਤੀ ਦੀ ਪੀ. ਜੀ. ਆਈ. ਚੰਡੀਗੜ੍ਹ ਵਿਖੇ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ।

ਜਾਣਕਾਰੀ ਦਿੰਦੇ ਹੋਏ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੇ ਐੱਸ. ਐੱਚ. ਓ. ਇੰਸਪੈਕਟਰ ਜਤਿਨ ਕਪੂਰ ਅਤੇ ਮਾਮਲੇ ਦੇ ਜਾਂਚ ਅਧਿਕਾਰੀ ਏ. ਐੱਸ. ਆਈ. ਸੁਰਜੀਤ ਸਿੰਘ ਨੇ ਦੱਸਿਆ ਕਿ ਅੱਜ ਥਾਣਾ ਸ੍ਰੀ ਅਨੰਦਪੁਰ ਸਾਹਿਬ ਦੇ ਮੁੱਖ ਮੁਨਸ਼ੀ ਦਾ ਥਾਣੇ ਫੋਨ ਆਇਆ ਕਿ ਇਕ ਅਣਪਛਾਤੇ ਵਿਅਕਤੀ ਨੂੰ 108 ਨੰਬਰ ਐਂਬੂਲੈਂਸ ਵੱਲੋਂ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਦਾਖ਼ਲ ਕਰਵਾਇਆ ਗਿਆ ਹੈ ਅਤੇ ਜਿਸ ਬਾਰੇ ਬਾਅਦ ਵਿਚ ਪੀ. ਜੀ. ਆਈ. ਚੰਡੀਗੜ੍ਹ ਤੋਂ ਫੋਨ ਮਸੂਲ ਹੋਇਆ ਕਿ ਮ੍ਰਿਤਕ ਗੁਲਜਾਰੀ ਲਾਲ ਪੁੱਤਰ ਸੇਰ ਸਿੰਘ ਬਾਸੀ ਪਿੰਡ ਬੁਰਾਟਾ ਥਾਣਾ ਗਹੌਰ ਜ਼ਿਲ੍ਹਾ ਮੰਡੀ ਅੱਜ ਮਿਤੀ 29 ਮਈ ਨੂੰ ਬਰਾਉਟ ਡੈਡ ਆਇਆ ਹੈ। ਜਿਸ ਤੋਂ ਬਾਅਦ ਟੇਕ ਚੰਦ ਪੁੱਤਰ ਲੇਟ ਸ੍ਰੀ ਪਿਤੰਬਰ ਵਾਸੀ ਪਿੰਡ ਬੁਰਾਟਾ ਥਾਣਾ ਗਹੋਰ ਜਿਲਾ ਮੰਡੀ ਹਿਮਾਚਲ ਪ੍ਰਦੇਸ਼ ਨੇ ਪੁਲਸ ਨੂੰ ਆਪਣੇ ਬਿਆਨ ਵਿੱਚ ਦੱਸਿਆ ਕਿ ਉਹ ਚਹਿਲ ਚੌਂਕ ਮੰਡੀ ਵਿਖੇ ਰੇਡੀਮੇਡ ਦੀ ਦੁਕਾਨ ਕਰਦਾ ਹੈ। 

PunjabKesari

ਇਹ ਵੀ ਪੜ੍ਹੋ- ਜਲੰਧਰ 'ਚ ਦਰਦਨਾਕ ਹਾਦਸਾ: ਸਵੀਮਿੰਗ ਪੂਲ ਤੱਕ 13 ਸਾਲਾ ਬੱਚੇ ਨੂੰ ਖਿੱਚ ਲਿਆਈ ਮੌਤ, ਤੜਫ਼-ਤੜਫ਼ ਕੇ ਨਿਕਲੀ ਜਾਨ

ਉਸ ਨੇ ਅੱਗੇ ਦੱਸਿਆ ਕਿ ਮੇਰੇ ਤਾਏ ਦਾ ਲੜਕਾ ਗੁਲਜਾਰੀ ਲਾਲ (45) ਪੁੱਤਰ ਸੇਰ ਸਿੰਘ ਵਾਸੀ ਪਿੰਡ ਬੁਰਾਟਾ ਥਾਣਾ ਗਹੋਰ ਜ਼ਿਲ੍ਹਾ ਮੰਡੀ ਟਰੱਕ ਨੰਬਰ ਐੱਚ. ਪੀ. 62 ਬੀ 4501 ਪਰ ਡਰਾਈਵਰੀ ਕਰਦਾ ਹੈ। ਜੋਕਿ ਮਿਤੀ 27 ਮਈ ਨੂੰ ਟਰੱਕ ਲੈ ਕੇ ਰੋਪੜ ਗਿਆ ਹੋਇਆ ਸੀ , ਅੱਜ ਉਹ ਆਪਣਾ ਟਰੱਕ ਖਾਲੀ ਕਰਕੇ ਵਾਪਸ ਡਾਲਡਾ ਲਈ ਆ ਰਿਹਾ ਸੀ ਤਾਂ ਅੱਜ ਰਾਤ ਮਿਤੀ 29 ਮਈ 2024 ਨੂੰ ਸਾਨੂੰ ਕਰੀਬ ਢੇਡ ਵਜੇ ਕਿਸੇ ਵਿਅਕਤੀ ਦਾ ਫੋਨ ਆਇਆ ਕਿ ਗੁਲਜਾਰੀ ਲਾਲ ਦਾ ਟਰੱਕ ਬਾਬਾ ਗੁਰਦਿੱਤਾ ਜੀ ਸ੍ਰੀ ਕੀਰਤਪੁਰ ਸਾਹਿਬ ਨੇਡ਼ੇ ਨੈਸਨਲ ਹਾਈਵੇਅ 'ਤੇ ਇਕ ਸਾਈਡ ਖੜ੍ਹਾ ਹੈ, ਗੁਲਜਾਰੀ ਲਾਲ ਦਾ ਐਕਸੀਡੈਂਟ ਹੋ ਗਿਆ ਹੈ, ਜਿਸ ਨੂੰ ਸਿਵਲ ਹਸਪਤਾਲ ਅਨੰਦਪੁਰ ਸਾਹਿਬ ਦਾਖਲ ਕਰਵਾਇਆ ਗਿਆ ਹੈ। ਜਿਸ ਬਾਰੇ ਸਾਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਗੁਲਜਾਰੀ ਲਾਲ ਦੀ ਪੀ. ਜੀ. ਆਈ. ਚੰਡੀਗੜ੍ਹ ਵਿਖੇ ਇਲਾਜ ਦੌਰਾਨ ਮੌਤ ਹੋ ਗਈ ਹੈ। ਜਿਸ ਕਰਕੇ ਮੈਂ ਹੋਰ ਰਿਸ਼ਤੇਦਾਰਾਂ ਸਮੇਤ ਅਤੇ ਟਰੱਕ ਦੇ ਮਾਲਕ ਨਿਤਿਆਨੰਦ ਪੁੱਤਰ ਮੁਨਸੀ ਰਾਮ ਵਾਸੀ ਕਸਲੋਗ ਜ਼ਿਲ੍ਹਾ ਸੋਲਨ ਨੂੰ ਨਾਲ ਲੈ ਕੇ, ਮੌਕਾ ਵੇਖ ਕੇ ਪਤਾ ਕੀਤਾ ਹੈ, ਜੋ ਟਰੱਕ ਬਾਬਾ ਗੁਰਦਿੱਤਾ ਜੀ ਕੀਰਤਪੁਰ ਸਾਹਿਬ ਨੇੜੇ ਨੈਸ਼ਨਲ ਹਾਈਵੇਅ 'ਤੇ ਇਕ ਸਾਈਡ ਖੜ੍ਹਾ ਹੈ। ਮੌਕੇ 'ਤੇ ਡਿਵਾਈਡਰ ਦੇ ਨਾਲ ਕਾਫ਼ੀ ਖੂਨ ਪਿਆ ਹੈ, ਜਿਸ ਤੋਂ ਜਾਪਦਾ ਹੈ ਕਿ ਮੇਰੇ ਤਾਏ ਦੇ ਲੜਕੇ ਦੀ ਮੌਤ ਕਿਸੇ ਅਣਪਛਾਤੇ ਵਾਹਨ ਵੱਲੋਂ ਫੇਟ ਮਾਰਨ ਕਰਕੇ ਸਿਰ ਸੜਕ ਦੇ ਡਿਵਾਈਡਰ ਨਾਲ ਵਜਣ ਕਰਕੇ ਹੋਈ ਹੈ। ਅਣਪਛਾਤੇ ਚਾਲਕ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਜਿਸ ਤੋਂ ਬਾਅਦ ਪੁਲਸ ਨੇ ਟੇਕ ਚੰਦ ਦੇ ਬਿਆਨਾਂ ਦੇ ਆਧਾਰ ਉੱਪਰ ਅਣਪਛਾਤੇ ਵਹੀਕਲ ਅਤੇ ਉਸ ਦੇ ਨਾ ਮਲੂਮ ਚਾਲਕ ਦੇ ਖ਼ਿਲਾਫ਼ ਧਾਰਾ 279, 304ਏ ਦੇ ਤਹਿਤ ਮਾਮਲਾ ਦਰਜ ਕਰਕੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਸ੍ਰੀ ਅਨੰਦਪੁਰ ਸਾਹਿਬ 'ਚ CM ਭਗਵੰਤ ਮਾਨ ਦੀ ਲੋਕ ਮਿਲਣੀ, ਵਿਰੋਧੀਆਂ 'ਤੇ ਕੀਤੇ ਸ਼ਬਦੀ ਹਮਲੇ
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


shivani attri

Content Editor

Related News