ਸਿਖਰ ਦੁਪਹਿਰੇ ATM ਨੂੰ ਲੱਗੀ ਅੱਗ, ਲੋਕਾਂ ਨੂੰ ਪਈਆਂ ਭਾਜੜਾਂ

Friday, Jun 07, 2024 - 02:19 PM (IST)

ਸਿਖਰ ਦੁਪਹਿਰੇ ATM ਨੂੰ ਲੱਗੀ ਅੱਗ, ਲੋਕਾਂ ਨੂੰ ਪਈਆਂ ਭਾਜੜਾਂ

ਸੰਗਰੂਰ (ਵਿਵੇਕ ਸਿੰਧਵਾਨੀ, ਯਾਦਵਿੰਦਰ)– ਸ਼ਹਿਰ ਦੇ ਵਿਚੋਂ ਵਿਚ ਸਥਿਤ ਸੰਗਰੂਰ ਦੇ ਬੱਸ ਸਟੈਂਡ 'ਚ ਲੱਗੇ ਏ. ਟੀ. ਐੱਮ ਨੂੰ ਅੱਜ ਦੁਪਹਿਰੇ ਅਚਾਨਕ ਅੱਗ ਲੱਗ ਗਈ ਅਤੇ ਏ ਟੀ ਐੱਮ ਸੜ ਕੇ ਸੁਆਹ ਹੋ ਗਿਆ। ਅਚਾਨਕ ਲੱਗੀ ਅੱਗ ਨਾਲ ਬੱਸ ਅੱਡੇ ਚ ਸਵਾਰੀਆਂ ਅਤੇ ਦੁਕਾਨਦਾਰਾਂ ਵਿਚ ਭਾਜੜਾਂ ਪੈ ਗਈਆਂ। ਏ. ਟੀ. ਐੱਮ. ਨੂੰ ਲੱਗੀ ਅੱਗ ਨਾਲ ਲਗਦੀ ਨਿਉਜ਼ ਏਜੰਸੀ ਅਖਬਾਰਾਂ ਅਤੇ ਕਿਤਾਬਾਂ ਦੀ ਦੁਕਾਨ ਤੱਕ ਵੀ ਅੱਗ ਦਾ ਸੇਕ ਪਹੁੰਚ ਗਿਆ। ਅੱਗ ਨੂੰ ਬੁਝਾਉਣ ਲਈ ਫਾਇਰ ਬ੍ਰਿਗੇਡ ਦੀ ਆਈ ਗੱਡੀ ਨੇ ਅੱਗ ਤੇ ਕਾਬੂ ਪਾਇਆ ਪਰ ਤਦ ਤੱਕ ਏ. ਟੀ. ਐੱਮ. ਸੜ ਕੇ ਸੁਆਹ ਹੋ ਚੁੱਕਿਆ ਸੀ। 

ਇਹ ਖ਼ਬਰ ਵੀ ਪੜ੍ਹੋ - ਬੀਤੀ ਰਾਤ ਆਈ ਤੇਜ਼ ਹਨੇਰੀ ਜਲੰਧਰ ਦੇ ਨੌਜਵਾਨ ਲਈ ਬਣੀ ਕਾਲ! ਹੋਈ ਦਰਦਨਾਕ ਮੌਤ

ਮੌਕੇ 'ਤੇ ਪਹੁੰਚੇ ਐਕਸੀਸ ਬੈਂਕ ਦੇ ਮਨੇਜਰ ਵਿਸ਼ਾਲ ਮਿੱਤਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਾਡੇ ਬੈਂਕ ਦਾ ਏ. ਟੀ. ਐੱਮ. ਬੱਸ ਸਟੈਂਡ 'ਚ ਲੱਗਿਆ ਹੋਇਆ ਸੀ ਅਤੇ ਉਨ੍ਹਾਂ ਨੂੰ 12:15 ਵਜੇ ਦੇ ਕਰੀਬ ਕਿਸੇ ਵਿਅਕਤੀ ਦਾ ਫੋਨ ਆਇਆ ਕਿ ਏ. ਟੀ. ਐੱਮ. ਨੂੰ ਅੱਗ ਲੱਗ ਗਈ ਹੈ। ਮੈਂ ਜਦੋਂ ਮੌਕੇ 'ਤੇ ਪਹੁੰਚਿਆ ਤਾਂ ਫਾਇਰ ਬ੍ਰਿਗੇਡ ਦੀ ਗੱਡੀ ਆਈ ਹੋਈ ਸੀ ਅਤੇ ਉਸ ਨੇ ਅੱਗ ’ਤੇ ਕਾਬੂ ਪਾ ਲਿਆ ਸੀ। ਉਨ੍ਹਾਂ ਦੱਸਿਆ ਇਸ ਅੱਗ ਦੀ ਘਟਨਾ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਅੱਗ ਲੱਗਣ ਦਾ ਕਾਰਨ ਵੀ ਅਜੇ ਪੱਤਾ ਨਹੀਂ ਲੱਗ ਸਕਿਆ। ਏ. ਟੀ. ਐੱਮ. ਵਿਚ ਕੈਸ਼ ਸਬੰਧੀ ਪੁੱਛਣ 'ਤੇ ਮਨੈਜਰ ਨੇ ਦੱਸਿਆ ਕਿ ਏ. ਟੀ. ਐੱਮ. ਕੈਸ਼ ਬਾਰੇ ਸਾਡੀ ਪ੍ਰਾਈਵੇਟ ਕੰਪਨੀ ਦੀ ਟੀਮ ਆਵੇਗੀ ਅਤੇ ਉਹ ਜਾਂਚ ਪੜਤਾਲ ਕਰਕੇ ਹੀ ਅੱਗ ਲੱਗਣ ਦਾ ਕਾਰਨ ਅਤੇ ਨੁਕਸਾਨ ਬਾਰੇ ਦੱਸ ਸਕਦੀ ਹੈ ਪਰ ਖ਼ਬਰ ਲਿਖਣ ਤੱਕ ਜਾਂਚ ਟੀਮ ਨਹੀਂ ਪਹੁੰਚੀ ਸੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Anmol Tagra

Content Editor

Related News