ਦਸੂਹਾ ਦੇ ਪਿੰਡੀ ਦਾਸ ਸਕੂਲ ਦੇ ਤਿੰਨ ਬੂਥਾਂ ਦੀਆਂ ਤਾਰਾਂ ਤੇ ਮੀਟਰ ਸੜਿਆ

06/01/2024 4:59:41 PM

ਦਸੂਹਾ (ਝਾਵਰ) : ਦਸੂਹਾ ਦੇ ਪਿੰਡੀ ਦਾਸ ਸਕੂਲ ਦੇ ਬੂਥ ਨੰਬਰ-76, 78, 79 ਵਿਖੇ ਬਿਜਲੀ ਦੀ ਸਪਾਰਕਿੰਗ ਕਾਰਨ ਬਿਜਲੀ ਦੀਆਂ ਤਾਰਾਂ ਅਤੇ ਬਿਜਲੀ ਦਾ ਮੀਟਰ ਸੜ ਗਿਆ। ਇਸ ਕਾਰਨ ਬਿਜਲੀ ਚਲੀ ਗਈ। ਇਸ ਸਬੰਧੀ ਤੁਰੰਤ ਕਾਰਵਾਈ ਕਰਦਿਆਂ ਪ੍ਰੀਜ਼ਾਈਡਿੰਗ ਅਫ਼ਸਰ ਅਤੇ ਬੀ. ਐੱਲ. ਓ. ਵੱਲੋਂ ਬਿਜਲੀ ਵਿਭਾਗ ਨੂੰ ਸੂਚਿਤ ਕੀਤਾ ਗਿਆ।

ਇਸ ਦੇ ਮੱਦੇਨਜ਼ਰ ਐੱਸ. ਡੀ. ਐੱਮ. ਕਮ ਸਹਾਇਕ ਰਿਟਰਨਿੰਗ ਅਫ਼ਸਰ ਪ੍ਰਦੀਪ ਸਿੰਘ ਬੈਂਸ ਨੇ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਨੂੰ ਬੁਲਾ ਕੇ ਇਸ ਨੂੰ ਠੀਕ ਕਰਵਾਇਆ, ਜਿਸ ਕਾਰਨ ਬਿਜਲੀ ਬਹਾਲ ਹੋ ਗਈ ਅਤੇ ਸਮੇਂ ਸਿਰ ਵੋਟਿੰਗ ਸ਼ੁਰੂ ਹੋ ਗਈ। ਜ਼ਿਕਰਯੋਗ ਹੈ ਕਿ ਇਹ ਘਟਨਾ ਦੇਰ ਰਾਤ ਵਾਪਰੀ ਸੀ।


Babita

Content Editor

Related News