ਸੜਕ ਹਾਦਸੇ ਦੌਰਾਨ ਨੌਜਵਾਨ ਦੀ ਮੌਤ

Sunday, Feb 03, 2019 - 04:12 PM (IST)

ਸੜਕ ਹਾਦਸੇ ਦੌਰਾਨ ਨੌਜਵਾਨ ਦੀ ਮੌਤ

ਜ਼ੀਰਾ (ਦਵਿੰਦਰ ਅਕਾਲੀਆਂਵਾਲਾ) : ਬੀਤੀ ਦੇਰ ਰਾਤ ਜ਼ੀਰਾ ਤੋਂ ਆਪਣੇ ਪਿੰਡ ਐਕਟਿਵਾ 'ਤੇ ਜਾ ਰਹੇ ਇਕ ਨੌਜਵਾਨ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਗੁਰਪ੍ਰੀਤ ਸਿੰਘ ਬਿੱਟਾ ਸਰਪੰਚ ਨੇ ਸਿਵਲ ਹਸਪਤਾਲ ਜ਼ੀਰਾ ਵਿਖੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਪ੍ਰੀਤ ਸਿੰਘ (39) ਪੁੱਤਰ ਸੰਧੂਰਾ ਸਿੰਘ ਵਾਸੀ ਠੱਠਾ ਦਲੇਲ ਸਿੰਘ ਜੋ ਕਿ ਖੇਤੀਬਾੜੀ ਦਾ ਕੰਮ ਕਰਦਾ ਸੀ ਅਤੇ ਕਿਸੇ ਕੰਮ ਕਾਜ ਦੌਰਾਨ ਜ਼ੀਰੇ ਆਇਆ ਹੋਇਆ ਸੀ, ਬੀਤੀ ਰਾਤ ਕਰੀਬ ਅੱਠ ਵਜੇ ਜਦੋਂ ਜ਼ੀਰਾ ਤੋਂ ਆਪਣੀ ਐਕਟਿਵਾ ਪੀ. ਬੀ. 05 ਏੇ -4894 'ਤੇ ਆਪਣੇ ਪਿੰਡ ਠੱਠਾ ਦਲੇਲ ਸਿੰਘ ਵਾਲਾ ਤਹਿਸੀਲ ਜ਼ੀਰਾ ਜ਼ਿਲਾ ਫਿਰੋਜ਼ਪੁਰ ਨੂੰ ਵਾਪਸ ਜਾ ਰਿਹਾ ਸੀ ਤਾਂ ਮੱਲਾਂਵਾਲਾ ਰੋਡ 'ਤੇ ਸਥਿਤ ਪਿੰਡ ਬੋਤੀਆਂ ਵਾਲਾ ਨੇੜੇ ਗੁਰਦੁਆਰਾ ਸ਼ੀਹਣੀ ਸਾਹਿਬ ਕੋਲ ਅਚਾਨਕ ਐਕਟਿਵਾ ਦਾ ਸੰਤੁਲਨ ਵਿਗੜਨ ਕਾਰਨ ਐਕਟਿਵਾ ਦਰੱਖਤ ਵਿਚ ਵੱਜ ਗਈ, ਜਿਸ ਨਾਲ ਗੁਰਪ੍ਰੀਤ ਸਿੰਘ ਦੇ ਸਿਰ 'ਤੇ ਸੱਟ ਲੱਗ ਗਈ। 
ਇਸ ਦੌਰਾਨ ਗੁਰਪ੍ਰੀਤ ਨੂੰ ਸਿਵਲ ਹਸਪਤਾਲ ਜ਼ੀਰਾ ਲਿਆਂਦਾ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਸ ਥਾਣਾ ਸਦਰ ਜ਼ੀਰਾ ਵੱਲੋਂ 174 ਦੀ ਕਾਰਵਾਈ ਕਰਨ ਉਪਰੰਤ ਸਿਵਲ ਹਸਪਤਾਲ ਜ਼ੀਰਾ ਵਿਖੇ ਪੋਸਟਮਾਰਟਮ ਕਰਨ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ। ਮ੍ਰਿਤਕ ਆਪਣੇ ਪਿੱਛੇ ਇਕ ਲੜਕਾ ਛੱਡ ਗਿਆ ।


author

Gurminder Singh

Content Editor

Related News