ਭਿਆਨਕ ਹਾਦਸੇ ''ਚ ਉੱਡੇ ਕਾਰ ਦੇ ਪਰਖਚੇ, ਵਾਲ-ਵਾਲ ਬਚੀ ਨੌਜਵਾਨਾਂ ਦੀ ਜਾਨ

Tuesday, Jun 02, 2020 - 05:10 PM (IST)

ਭਿਆਨਕ ਹਾਦਸੇ ''ਚ ਉੱਡੇ ਕਾਰ ਦੇ ਪਰਖਚੇ, ਵਾਲ-ਵਾਲ ਬਚੀ ਨੌਜਵਾਨਾਂ ਦੀ ਜਾਨ

ਗੁਰੂਹਰਸਹਾਏ (ਆਵਲਾ) : ਸ਼ਹਿਰ ਦੇ ਨਾਲ ਲਗਦੇ ਪਿੰਡ ਸ਼ਰੀਹ ਵਾਲਾ ਬਰਾੜ ਅਤੇ ਪਿੰਡ ਕਾਨਿਆਂ ਦੇ ਵਿੱਚਕਾਰ ਤੇਜ਼ ਰਫ਼ਤਾਰ ਕਾਰ ਦਾ ਸੰਤੁਲਨ ਵਿਗੜਨ ਕਾਰਨ ਕਾਰ ਉਲਟ-ਬਾਜ਼ੀਆਂ ਖਾਂਦੀ ਹੋਈ ਦਰਖਤ ਨਾਲ ਜਾ ਟਕਰਾਈ ਅਤੇ ਚਕਨਾਚੂਰ ਹੋ ਗਈ। ਹਾਦਸੇ ਵਿਚ ਕਾਰ ਸਵਾਰ 2 ਨੌਜਵਾਨ ਜ਼ਖ਼ਮੀ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਬੀਤੀ ਦੇਰ ਸ਼ਾਮ ਦੋਵੇਂ ਨੌਜਵਾਨ ਆਪਣੀ ਕਾਰ 'ਚ ਸਵਾਰ ਹੋ ਕੇ ਕਿਸੇ ਪਿੰਡ ਨੂੰ ਜਾ ਰਹੇ ਸੀ ਅਤੇ ਰਸਤੇ ਵਿਚ ਪਿੰਡ ਸ਼ਰੀਹ ਵਾਲਾ ਬਰਾੜ ਅਤੇ ਪਿੰਡ ਕਾਨੀਆ ਵਾਲੀ ਦੋਵਾਂ ਪਿੰਡਾਂ ਦੇ ਵਿਚਕਾਰ ਕਾਰ ਤੇਜ਼ ਹੋਣ ਕਰਕੇ ਸੰਤੁਲਨ ਵਿਗੜ ਗਿਆ ਅਤੇ ਕਾਰ ਉਲਟਬਾਜ਼ੀਆਂ ਖਾਂਦੀ ਹੋਈ ਦਰੱਖ਼ਤ ਨਾਲ ਜਾਂ ਟਕਰਾਈ।

ਹਾਦਸੇ ਇੰਨਾ ਭਿਆਨਕ ਸੀ ਕਿ ਕਾਰ ਦੇ ਪਰਖਚੇ ਉੱਡ ਗਏ ਅਤੇ ਕਾਰ ਸਵਾਰ ਦੋਵੇਂ ਨੌਜਵਾਨ ਜ਼ਖਮੀ ਹੋ ਗਏ। ਦੋਵਾਂ ਨੌਜਵਾਨਾਂ ਨੂੰ ਫਰੀਦਕੋਟ ਦੇ ਮੈਡੀਕਲ ਕਾਲਜ ਵਿਚ ਇਲਾਜ ਲਈ ਦਾਖਲ ਕਰਾਇਆ ਗਿਆ ਹੈ ਅਤੇ ਇਨ੍ਹਾਂ ਦੋਵਾਂ ਜ਼ਖਮੀ ਨੌਜਵਾਨਾ ਦੀ ਉਮਰ 20 ਤੋ 25 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ।


author

Gurminder Singh

Content Editor

Related News