ਭਿਆਨਕ ਹਾਦਸੇ ''ਚ ਨੌਜਵਾਨ ਦੀ ਮੌਤ, ਕਾਰ ਦੇ ਉਡੇ ਪਰਖਚੇ

Sunday, Feb 11, 2018 - 07:25 PM (IST)

ਭਿਆਨਕ ਹਾਦਸੇ ''ਚ ਨੌਜਵਾਨ ਦੀ ਮੌਤ, ਕਾਰ ਦੇ ਉਡੇ ਪਰਖਚੇ

ਸਰਹਾਲੀ ਕਲਾਂ (ਸੁਖਬੀਰ) : ਕਾਰ ਅਤੇ ਟਿੱਪਰ ਦੀ ਜ਼ਬਰਦਸਤ ਟੱਕਰ ਨਾਲ ਕਾਰ ਚਾਲਕ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ । ਹਾਦਸਾ ਇੰਨਾਂ ਭਿਆਨਕ ਸੀ ਕਿ ਕਾਰ ਦਾ ਇੰਜਣ ਕਾਰ ਤੋਂ ਚਾਰ ਕਦਮ ਅੱਗੇ ਜਾ ਡਿੱਗਾ। ਇਕੱਤਰ ਜਾਣਕਾਰੀ ਅਨੁਸਾਰ ਤਰਨਤਾਰਨ ਤੋਂ ਜਰਮਨ ਸਿੰਘ ਲੱਡੂ ਪੁੱਤਰ ਬਲਦੇਵ ਸਿੰਘ ਵਾਸੀ ਰੱਤੋਕੇ (ਖੇਮਕਰਨ) ਆਪਣੀ ਰਿਸ਼ਤੇਦਾਰੀ 'ਚ ਚੋਹਲਾ ਸਾਹਿਬ ਆਪਣੀ ਵਰਨਾ ਕਾਰ 'ਤੇ ਆ ਰਿਹਾ ਸੀ ਕਿ ਅੱਗੇ ਜਾ ਰਹੇ ਟਿੱਪਰ ਜੋ ਕਿ ਅਚਾਨਕ ਯੂ-ਟਰਨ ਲੈ ਕੇ ਪਲਾਟ ਵੱਲ ਘੁਮਾ ਰਿਹਾ ਸੀ । ਜਿਸ ਕਾਰਨ ਕਾਰ ਟਿੱਪਰ ਵਿਚ ਜਾ ਵੱਜੀ ਅਤੇ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਕਾਰ ਚਾਲਕ ਦੀ ਮੌਕੇ 'ਤੇ ਮੌਤ ਹੋ ਗਈ।
ਮ੍ਰਿਤਕ ਵਿਆਹੁਤਾ ਸੀ ਜਿਸਦੇ ਦੋ ਬੱਚੇ ਸਨ। ਹਾਦਸਾ ਇੰਨਾਂ ਭਿਆਨਕ ਸੀ ਕਿ ਕਾਰ ਦਾ ਇੰਜਣ ਕਾਰ ਤੋਂ ਬਾਹਰ ਜਾ ਡਿੱਗਾ। ਟਿੱਪਰ ਡਰਾਇਵਰ ਮੌਕੇ ਤੋਂ ਫਰਾਰ ਹੋ ਗਿਆ। ਥਾਣਾ ਸਰਹਾਲੀ ਕਲ੍ਹਾ ਐੱਸ.ਆਈ ਬਲਬੀਰ ਸਿੰਘ ਨੇ ਦੋਵੇਂ ਵਾਹਨ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ। ਮੌਕੇ 'ਤੇ ਇਕੱਤਰ ਵੇਰਵੇ ਅਨੁਸਾਰ ਟਿੱਪਰ ਡਰਾਈਵਰ ਦੀ ਲਾਪਰਵਾਹੀ ਕਾਰਨ ਇਹ ਹਾਦਸਾ ਵਾਪਰਿਆ। ਪੁਲਸ ਜਾਂਚ ਪੜਤਾਲ ਕਰ ਲਈ ਹੈ।


Related News