ਭਿਆਨਕ ਹਾਦਸੇ ''ਚ ਮਾਂ-ਧੀ ਦੀ ਮੌਤ
Wednesday, Apr 04, 2018 - 04:54 PM (IST)

ਰੂਪਨਗਰ (ਵਿਜੇ) : ਪਿੰਡ ਭਿਓਰਾ ਨੇੜੇ ਕੈਂਟਰ ਵਲੋਂ ਮੋਟਰਸਾਈਕਲ 'ਚ ਟੱਕਰ ਮਾਰਨ ਕਾਰਨ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਮਾਂ-ਧੀ ਦੀ ਮੌਤ ਹੋ ਗਈ ਜਦਕਿ ਇਕ ਵਿਅਕਤੀ ਜ਼ਖਮੀ ਹੋ ਗਈ। ਥਾਣਾ ਸਿਟੀ ਰੂਪਨਗਰ ਨੇ ਕੈਂਟਰ ਚਾਲਕ 'ਤੇ ਪਰਚਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸ਼ਿਕਾਇਤਕਰਤਾ ਹਰਮੀਤ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਪਿੰਡ ਬਾਗਵਾਲੀ (ਥਾਣਾ ਸਦਰ) ਨੇ ਦੱਸਿਆ ਕਿ ਉਹ ਆਪਣੇ ਮੋਟਰਸਾਈਕਲ 'ਤੇ ਸਵਾਰ ਸੀ ਅਤੇ ਉਸਦਾ ਭਾਣਜਾ ਪ੍ਰਿਤਪਾਲ ਸਿੰਘ ਦੂਜੇ ਮੋਟਰਸਾਈਕਲ 'ਤੇ ਸਵਾਰ ਸੀ, ਜਿਸ ਨਾਲ ਸੰਦੀਪ ਕੌਰ (32) ਅਤੇ ਭਵਨਪ੍ਰੀਤ ਕੌਰ (11) ਸਨ। ਜਿਵੇਂ ਹੀ ਮੋਟਰਸਾਈਕਲ ਪੁਲਸ ਲਾਈਨ ਤੋਂ ਥੋੜ੍ਹਾ ਅੱਗੇ ਪਹੁੰਚਿਆ ਤਾਂ ਇਕ ਕੈਂਟਰ ਚਾਲਕ ਨੇ ਉਨ੍ਹਾਂ ਨੂੰ ਆਪਣੀ ਲਪੇਟ 'ਚ ਲੈ ਲਿਆ। ਇਸ ਸੜਕ ਹਾਦਸੇ 'ਚ ਜ਼ਖਮੀ ਸੰਦੀਪ ਕੌਰ ਦੀ ਸਿਵਲ ਹਸਪਤਾਲ ਰੂਪਨਗਰ 'ਚ ਮੌਤ ਹੋ ਗਈ, ਜਦੋਂਕਿ ਭਵਨਪ੍ਰੀਤ ਦੀ ਚੰਡੀਗੜ੍ਹ ਪਹੁੰਚਣ 'ਤੇ ਮੌਤ ਹੋ ਗਈ। ਪੁਲਸ ਨੇ ਅਣਪਛਾਤੇ ਕੈਂਟਰ ਚਾਲਕ 'ਤੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।