ਭਿਆਨਕ ਹਾਦਸੇ ਨੇ ਉਜਾੜਿਆ ਪਰਿਵਾਰ, ਨੌਜਵਾਨ ਕੁੜੀ ਦੀ ਦਰਦਨਾਕ ਮੌਤ

Saturday, Feb 06, 2021 - 12:53 PM (IST)

ਭਿਆਨਕ ਹਾਦਸੇ ਨੇ ਉਜਾੜਿਆ ਪਰਿਵਾਰ, ਨੌਜਵਾਨ ਕੁੜੀ ਦੀ ਦਰਦਨਾਕ ਮੌਤ

ਮੋਰਿੰਡਾ (ਧੀਮਾਨ, ਅਰਨੋਲੀ, ਖੁਰਾਣਾ) : ਇੱਥੇ ਪੰਜਕੋਹਾ ਪੈਲੇਸ ਦੇ ਨੇੜੇ ਇਕ ਟਿੱਪਰ ਅਤੇ ਮੋਟਰਸਾਈਕਲ ਵਿਚਕਾਰ ਹੋਈ ਟੱਕਰ ’ਚ ਇਕ ਕੁੜੀ ਦੀ ਮੌਤ ਹੋ ਗਈ ਜਦਕਿ ਮੋਟਰਸਾਈਕਲ ਚਾਲਕ ਅਤੇ ਇਕ ਹੋਰ ਕੁੜੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ। ਮੋਰਿੰਡਾ ਪੁਲਸ ਨੇ ਮਿ੍ਰਤਕ ਕੁੜੀ ਦੀ ਲਾਸ਼ ਪੋਸਟਮਾਰਟਮ ਲਈ ਭੇਜ ਕੇ ਅਤੇ ਇਸ ਸਬੰਧੀ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਕੁੱਝ ਪੈਸਿਆਂ ਲਈ ਹੋਇਆ ਖੂਨੀ, ਭਰਾ ਨੇ ਮੌਤ ਦੇ ਘਾਟ ਉਤਾਰਿਆ ਭਰਾ

ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਮਲੇ ਦੇ ਆਈ. ਓ. ਇੰਸਪੈਕਟਰ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਰਣਜੀਤ ਸਿੰਘ ਪੁੱਤਰ ਸਵ. ਬਾਵਾ ਰਾਮ ਅਪਣੇ ਮੋਟਰਸਾਈਕਲ ਨੰਬਰ ਪੀ ਬੀ.10 ਐੱਫ. ਵਾਈ. 4683 ’ਤੇ ਆਪਣੀਆਂ ਭਤੀਜੀਆਂ ਮਨਦੀਪ ਕੌਰ (28) ਪੁੱਤਰੀ ਸਵ. ਤਰਲੋਚਨ ਸਿੰਘ ਅਤੇ ਸੁੰਮਨ ਪੁੱਤਰੀ ਸ਼ਰਨ ਸਿੰਘ (ਸਾਰੇ ਵਾਸੀ ਪਿੰਡ ਤਲਵੰਡੀ ਕਲਾਂ, ਲੁਧਿਆਣਾ) ਨਾਲ ਯੂਨੀਵਰਸਿਟੀ ਤੋਂ ਆਪਣੀ ਭਤੀਜੀ ਸੁੰਮਨ ਦਾ ਰੋਲ ਨੰਬਰ ਲੈਣ ਲਈ ਜਾ ਰਹੇ ਸਨ ਕਿ ਮੋਰਿੰਡਾ ਬਾਈਪਾਸ ’ਤੇ ਪੰਜਕੋਹਾ ਪੈਲੇਸ ਟੀ-ਪੁਆਇੰਟ ’ਤੇ ਇਕ ਟਿੱਪਰ ਨੰਬਰ ਪੀ. ਬੀ 10 ਐੱਫ. ਐੱਫ 0374 ਨਾਲ ਹੋਏ ਹਾਦਸੇ ਵਿਚ ਮਨਦੀਪ ਕੌਰ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਦੋਸਤਾਂ ਨੇ ਹੀ ਦਿੱਤੀ ਦਿਲ ਕੰਬਾਉਣ ਵਾਲੀ ਮੌਤ

ਇਸ ਹਾਦਸੇ ਵਿਚ ਰਣਜੀਤ ਸਿੰਘ ਤੇ ਸੁੰਮਨ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਮੋਰਿੰਡਾ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਇੰਸਪੈਕਟਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਮੋਟਰਸਾਈਕਲ ਚਾਲਕ ਰਣਜੀਤ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਟਿੱਪਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਟਿੱਪਰ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਦਿੱਲੀ ਮੋਰਚਾ ਫਤਿਹ ਕਰਨ ਲਈ ਕਿਸਾਨਾਂ ਨੇ ਕੀਤੀ ਸਖ਼ਤੀ, ਉਗਰਾਹਾਂ ਜਥੇਬੰਦੀ ਨੇ ਕੀਤਾ ਵੱਡਾ ਐਲਾਨ


author

Gurminder Singh

Content Editor

Related News