ਭਿਆਨਕ ਹਾਦਸੇ ਨੇ ਉਜਾੜਿਆ ਪਰਿਵਾਰ, 16 ਸਾਲਾ ਵਿਦਿਆਰਥਣ ਦੀ ਬੱਸ ''ਚੋਂ ਡਿੱਗ ਕੇ ਮੌਤ

Saturday, Mar 30, 2024 - 06:03 PM (IST)

ਭਿਆਨਕ ਹਾਦਸੇ ਨੇ ਉਜਾੜਿਆ ਪਰਿਵਾਰ, 16 ਸਾਲਾ ਵਿਦਿਆਰਥਣ ਦੀ ਬੱਸ ''ਚੋਂ ਡਿੱਗ ਕੇ ਮੌਤ

ਸਮਾਣਾ (ਦਰਦ, ਅਸ਼ੋਕ) : ਬੱਸ ਤੋਂ ਡਿੱਗ ਕੇ 16 ਸਾਲਾ ਸਕੂਲੀ ਵਿਦਿਆਰਥਣ ਦੀ ਇਲਾਜ ਦੌਰਾਨ ਮੌਤ ਹੋ ਗਈ। ਵਿਦਿਆਰਥਣ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ। ਮਾਮਲੇ ਦੇ ਜਾਂਚ ਅਧਿਕਾਰੀ ਮਵੀਕਲਾਂ ਪੁਲਸ ਦੇ ਏ.ਐੱਸ.ਆਈ. ਪਰਮਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਰਣਬੀਰ ਕੌਰ (16) ਦੇ ਪਿਤਾ ਦੇਸ ਰਾਜ ਵਾਸੀ ਪਿੰਡ ਭੇਡਪੁਰੀ ਵੱਲੋਂ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਪਿੰਡ ਕੁਲਾਰਾਂ ਦੇ ਸਕੂਲ ਵਿਚ ਪੜ੍ਹਦੀ ਉਸ ਦੀ ਲੜਕੀ 19 ਮਾਰਚ ਨੂੰ ਇਮਤਿਹਾਨ ਦੇ ਕੇ ਇਕ ਪ੍ਰਾਈਵੇਟ ਬੱਸ ਰਾਹੀ ਘਰ ਵਾਪਸ ਆ ਰਹੀ ਸੀ ਜਦੋਂ ਉਹ ਪਿੰਡ ਦੋਦੜਾ ਦੇ ਬੱਸ ਅੱਡੇ ’ਤੇ ਉਤਰਣ ਲੱਗੀ ਤਾਂ ਉਸ ਸਮੇਂ ਬੱਸ ਚਾਲਕ ਨੇ ਇਕ ਦਮ ਬੱਸ ਚੱਲਾ ਦਿੱਤੀ। 

ਇਸ ਦੌਰਾਨ ਲੜਕੀ ਦੀ ਕਮੀਜ਼ ਬੱਸ ਦੀ ਇਕ ਕੁੰਡੀ ਵਿਚ ਫਸ ਗਈ । ਚਾਲਕ ਲੜਕੀ ਨੂੰ ਕਾਫੀ ਦੂਰ ਤੱਕ ਬੱਸ ਦੇ ਨਾਲ ਘੜੀਸਦਾ ਲੈ ਗਿਆ। ਗੰਭੀਰ ਹਾਲਤ ਵਿਚ ਜ਼ਖਮੀ ਲੜਕੀ ਨੂੰ ਇਲਾਜ ਲਈ ਪਟਿਆਲਾ ਅਤੇ ਪੀ.ਜੀ.ਆਈ. ਚੰਡੀਗੜ੍ਹ ਵਿਚ ਲਿਜਾਇਆ ਗਿਆ। ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਅਧਿਕਾਰੀ ਨੇ ਦੱਸਿਆ ਕਿ ਬੱਸ ਚਾਲਕ ਖ਼ਿਲਾਫ ਮਾਮਲਾ ਦਰਜ ਕਰਕੇ ਉਸ ਦੀ ਭਾਲ ਕੀਤੀ ਜਾ ਰਹੀ ਹੈ ਜਦਕਿ ਮ੍ਰਿਤਕਾ ਦੀ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ ਹੈ।


author

Gurminder Singh

Content Editor

Related News