ਕਾਰ ਨਾਲ ਵਾਪਰੇ ਹਾਦਸੇ ਤੋਂ ਬਾਅਦ ਹੋਈ ਘਟਨਾ ਨੇ ਉਡਾਏ ਸਭ ਦੇ ਹੋਸ਼
Saturday, Jan 27, 2018 - 07:02 PM (IST)

ਚੇਤਨਪੁਰਾ (ਨਿਰਵੈਲ) : ਲਾਲਚ ਵਿਚ ਇਨਸਾਨ ਦੀ ਮਾਨਸਿਕਤਾ ਕਿੱਥੋਂ ਤੱਕ ਗੰਧਲੀ ਹੋ ਚੁੱਕੀ ਹੈ ਇਸ ਦਾ ਤਾਜ਼ਾ ਮਿਸਾਲ ਇਥੋਂ ਦੇ ਚੇਤਨਪੁਰਾ ਰੋਡ 'ਤੇ ਵਾਪਰੇ ਹਾਦਸੇ ਤੋਂ ਬਾਅਦ ਦੇਖਣ ਨੂੰ ਮਿਲੀ। ਦਰਅਸਲ ਬੀਤੀ ਸ਼ਾਮ ਬਲਜੀਤ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਟੈਗੋਰ ਐਵੇਨਿਊ ਅੰਮ੍ਰਿਤਸਰ ਜੋ ਆਈ ਟਵੰਟੀ ਗੱਡੀ ਕਾਰ 'ਚ ਫਤਹਿਗੜ੍ਹ ਚੂੜੀਆਂ ਤੋਂ ਅੰਮ੍ਰਿਤਸਰ ਆ ਰਿਹਾ ਸੀ ਤੇ ਚੇਤਨਪੁਰਾ (ਪੈਲੇਸ ਵੇਹੜਾ ਸ਼ਗਨਾਂ) ਦੇ ਨੇੜੇ ਆ ਉਸ ਦੀ ਕਾਰ ਬੇਕਾਬੂ ਹੋ ਗਈ ਅਤੇ ਸੜਕ ਦੇ ਨਜ਼ਦੀਕ ਬਿਜਲੀ ਦੇ ਖੰਬੇ ਨੂੰ ਤੋੜਦੀ ਹੋਈ ਪਲਟੀਆਂ ਖਾਂਦੀ ਕਾਫ਼ੀ ਦੂਰ ਜਾ ਡਿੱਗੀ।
ਇਸ ਦੌਰਾਨ ਨਿੰਦਣਯੋਗ ਘਟਨਾ ਇਹ ਵੇਖਣ ਨੂੰ ਮਿਲੀ ਕਿ ਸ਼ਾਮ ਨੂੰ ਹੋਏ ਸੜਕ ਹਾਦਸੇ ਦੌਰਾਨ ਜੋ ਗੱਡੀ ਪੂਰੀ ਟੁੱਟ ਚੁੱਕੀ ਸੀ 'ਤੇ ਚੋਰਾਂ ਨੇ ਧਾਵਾ ਬੋਲ ਦਿੱਤਾ ਅਤੇ ਹਾਦਸਾਗ੍ਰਸਤ ਕਾਰ ਦੇ ਟਾਇਰ ਚੋਰੀ ਕਰ ਲਏ। ਥਾਣਾ ਝੰਡੇਰ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਹਾਦਸੇ ਵਿਚ ਗੱਡੀ ਚਲਾ ਰਿਹਾ ਡਰਾਈਵਰ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਨੂੰ ਤੁਰੰਤ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਚੋਰਾਂ ਲਈ ਭਾਵੇਂ ਕੋਈ ਖੁਸ਼ੀ ਦਾ ਮਹੌਲ ਹੋਵੇ ਜਾ ਗਮੀ ਦਾ ਇਹ ਕਦੇ ਵੇਲਾ ਨਹੀਂ ਖੁੰਝਣ ਦਿੰਦੇ ਇਸ ਘਟਨਾ ਦੀ ਹਰ ਪਾਸੇ ਨਿੰਦਾ ਹੋ ਰਹੀ ਹੈ।