ਪੁਲਸ ਨੇ 72 ਘੰਟਿਆਂ ''ਚ ਸੁਲਝਾਈ ਅੰਨੇ ਕਤਲ ਦੀ ਗੁੱਥੀ, ਪਤਨੀ ਤੇ ਸਾਲੀ ਨੇ ਹੀ ਕੀਤਾ ਕਤਲ

Saturday, Jan 06, 2018 - 05:05 PM (IST)

ਖਰੜ (ਅਮਰਦੀਪ) – ਪੁਲਸ ਨੇ 72 ਘੰਟੇ 'ਚ ਅਬਦੁਲ ਕਿਉਮ ਦੇ ਕਤਲ ਦੀ ਗੁਥੀ ਸੁਲਝਾਉਣ 'ਚ ਵੱਡੀ ਸਫਲਤਾ ਹਾਸਲ ਕੀਤੀ ਹੈ। ਖਰੜ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਸ.ਪੀ. ਜਾਂਚ ਹਰਬੀਰ ਸਿੰਘ ਅਟਵਾਲ ਅਤੇ ਡੀ.ਐੱਸ.ਪੀ ਖਰੜ ਦੀਪ ਕਮਲ ਨੇ ਸਾਂਝੇ ਤੌਰ 'ਤੇ ਦੱਸਿਆ ਕਿ 2-3 ਜਨਵਰੀ ਦੀ ਦਰਮਿਆਨ ਰਾਤ ਨੂੰ ਜੰਡਪੁਰ ਦੇ ਵਸਨੀਕ ਅਬਦੁਲ ਕਿਉਮ ਪੁੱਤਰ ਅਬਦੁਲ ਵਹੀਦ ਵਾਸੀ ਕਾਜੀ ਸਹਾਏ ਚਾਂਦਪੁਰ ਜ਼ਿਲਾ ਬਜਨੌਰ ਉਤਰ ਪ੍ਰਦੇਸ਼ ਹਾਲ ਵਾਸੀ ਪਿੰਡ ਜੰਡਪੁਰ ਖਰੜ ਦਾ ਕਤਲ ਕਰਕੇ ਲਾਸ਼ ਕਾਤਲਾਂ ਵਲੋਂ ਪਿੰਡ ਹਸਨਪੁਰਾ ਨੇੜੇ ਖੇਤਾਂ 'ਚ ਸੁੱਟ ਦਿੱਤੀ ਸੀ ਤਾਂ ਇਸ ਮਾਮਲੇ 'ਚ ਸੀ.ਆਈ.ਏ. ਸਟਾਫ ਖਰੜ ਦੇ ਇੰਚਾਰਜ ਇੰਸਪੈਕਟਰ ਤਰਲੋਚਨ ਸਿੰਘ ਸਮੇਤ ਮੁੱਖ ਥਾਣਾ ਅਫਸਰ ਬਲੌਂਗੀ ਇੰਸਪੈਕਟਰ ਭਗਵੰਤ ਸਿੰਘ ਦੀ ਟੀਮ ਨੇ ਬਾਰੀਕੀ ਨਾਲ ਜਾਂਚ ਕਰਕੇ ਕਾਤਲਾਂ ਨੂੰ ਗ੍ਰਿਫਤਾਰ ਕੀਤਾ ਹੈ। 

ਘਰਵਾਲੀ, ਸਾਲੀ ਅਤੇ ਸਾਲੀ ਦੇ ਦੋਸਤ ਨੇ ਕੀਤਾ ਸੀ ਕਤਲ –
ਐੱਸ.ਪੀ. ਹਰਬੀਰ ਸਿੰਘ ਅਟਵਾਲ ਨੇ ਦੱਸਿਆ ਹੈ ਕਿ ਅਬਦੁਲ ਕਿਉਮ ਦਾ ਕਤਲ ਉਸਦੀ ਘਰਵਾਲੀ ਸੁਬਾਨਾ ਬੇਗਮ, ਮ੍ਰਿਤਕ ਦੀ ਸਾਲੀ ਸ਼ਬਨਮ ਅੰਸਾਰੀ ਉਰਫ ਪਲਕ ਅਤੇ ਅੰਸਾਰੀ ਦੇ ਇਕ ਬੁਆਏ ਫਰੈਂਡ ਮੁਹੰਮਦ ਗੁਲਜ਼ਾਰ ਨੇ ਮਿਲਕੇ ਕੀਤਾ ਹੈ। ਪੁਛਗਿੱਛ ਦੌਰਾਨ ਮ੍ਰਿਤਕ ਦੀ ਪਤਨੀ ਸੁਬਾਨਾ ਨੇ ਮੰਨਿਆ ਹੈ ਕਿ ਉਸਦਾ ਪ੍ਰੇਮ ਵਿਆਹ ਅਬਦੁਲ ਕਿਉਮ ਨਾਲ ਸਾਲ 2005 'ਚ ਦਿੱਲੀ ਵਿਖੇ ਹੋਇਆ ਸੀ। ਉਸਦਾ ਪਤੀ ਜੋ ਕਿ ਨਸ਼ੇ ਕਰਕੇ ਉਸਨੂੰ ਅਤੇ ਉਸਦੇ ਬੱਚਿਆਂ ਦੀ ਕੁੱਟਮਾਰ ਕਰਦਾ ਰਹਿੰਦਾ ਸੀ ਤਾਂ ਉਹ ਉਸ ਤੋਂ ਬੇਹਦ ਪ੍ਰੇਸ਼ਾਨ ਰਹਿੰਦੀ ਸੀ। ਉਸਦੀ ਭੈਣ ਸ਼ਬਨਮ ਜੋ ਕਿ ਚੰਡੀਗੜ•ਵਿਖੇ ਰਹਿੰਦੀ ਹੈ ਜਿਸਦੇ ਪ੍ਰੇਮ ਸਬੰਧ ਮੁਹੰਮਦ ਗੁਲਜ਼ਾਰ ਵਾਸੀ ਪਿੰਡ ਪਲਸੌਰਾ ਯੂ.ਟੀ ਚੰਡੀਗੜ੍ਹ•ਨਾਲ ਹਨ ਉਸਦੇ ਘਰ ਆਂਦੇ-ਜਾਂਦੇ ਸਨ ਤਾਂ ਉਨ੍ਹਾਂ ਨੇ ਮਿਲਕੇ ਆਪਣੇ ਪਤੀ ਨੂੰ ਮਾਰਨ ਦੀ ਸਾਜਿਸ਼ ਰਚੀ।


PunjabKesari
ਨਸ਼ੀਲ ਦਵਾਈ ਪਾ ਕੇ ਕੀਤਾ ਸੀ ਬੇਹੋਸ਼- 
ਮ੍ਰਿਤਕ ਦੀ ਪਤਨੀ ਸੁਬਾਨਾ ਨੇ ਦੱਸਿਆ ਹੈ ਕਿ 2 ਜਨਵਰੀ ਦੀ ਰਾਤ ਨੂੰ ਉਸਦੀ ਭੈਣ ਅਤੇ ਉਸਦੇ ਬੁਆਏ ਫਰੈਂਡ ਨੇ ਉਸਦੇ ਪਤੀ ਨੂੰ ਸ਼ਰਾਬ 'ਚ ਨਿਟਰਾਜ਼ੀਨ ਦੀਆਂ ਗੋਲੀਆਂ ਪਾ ਕੇ ਪਿਲਾ ਦਿੱਤੀ ਸੀ ਅਤੇ ਜਿਸ ਨਾਲ ਉਸਨੂੰ ਵਧੇਰੇ ਨਸ਼ਾ ਹੋ ਗਿਆ ਸੀ। ਉਸ ਤੋਂ ਬਾਅਦ ਉਹ ਆਪਣੇ ਪਤੀ ਸਮੇਤ ਬੱਚਿਆਂ ਅਤੇ ਆਪਣੀ ਭੈਣ ਨਾਲ ਕਾਰ ਤੇ ਚੰਡੀਗੜ•ਚਲੇ ਗਏ ਅਤੇ ਰਸਤੇ 'ਚ ਉਸਦੇ ਪਤੀ ਨੇ ਕਾਰ ਚੰਡੀਗੜ੍ਹ•ਫੁਟਪਾਥ ਤੇ ਚੜ੍ਹਾ ਦਿੱਤੀ ਸੀ, ਜਿਸ ਦੌਰਾਨ ਉਸਦੇ ਸਿਰ ਤੇ ਕਈ ਸੱਟਾਂ ਲਗੀਆਂ ਸਨ ਤਾਂ ਚੰਡੀਗੜ੍ਹ•ਪੁਲਸ ਵਲੋਂ ਉਨ੍ਹਾਂ ਨੂੰ ਸੈਕਟਰ 16 ਵਿਖੇ ਇਲਾਜ ਲਈ ਭੇਜਿਆ ਗਿਆ ਸੀ। ਉਸ ਤੋਂ ਬਾਅਦ ਉਹ ਆਪਣੇ ਪਤੀ ਨਾਲ 3 ਜਨਵਰੀ ਨੂੰ ਚੰਡੀਗੜ ਤੋਂ ਕੈਬ ਕਰਕੇ ਆਪਣੇ ਘਰ ਪਿੰਡ ਜੰਡਪੁਰ ਆਏ ਤਾਂ ਉਸਦੇ ਪਤੀ ਨੂੰ ਬਿਲਕੁਲ ਹੋਸ਼ ਨਹੀਂ ਸੀ ਤਾਂ ਉਸਨੇ ਆਪਣੀ ਭੈਣ ਨਾਲ ਮਿਲਕੇ ਪਤੀ ਨੂੰ ਮਾਰਨ ਦੀ ਵਿਉਂਤਬੰਦੀ ਬਣਾਈ ਅਤੇ ਉਸਦੀ ਭੈਣ ਨੇ ਘਟਨਾ ਨੂੰ ਅੰਜ਼ਾਮ ਦੇਣ ਲਈ ਆਪਣੇ ਬੁਆਏ ਫ੍ਰੈਂਡ ਮੁਹੰਮਦ ਗੁਲਜ਼ਾਰ ਨੂੰ ਵੀ ਚੰਡੀਗੜ੍ਹ•ਤੋਂ ਬੁਲਾ ਲਿਆ। ਪੁਲਸ ਮੁਤਾਬਕ ਮ੍ਰਿਤਕ ਦੀ ਪਤਨੀ, ਸਾਲੀ ਅਤੇ ਇਕ ਹੋਰ ਵਿਅਕਤੀ ਨੇ ਮੁਹੰਮਦ ਕਿਉਮ ਨੂੰ ਬੇਰਹਿਮੀ ਨਾਲ ਬੇਹੋਸ਼ੀ ਦੀ ਹਾਲਤ 'ਚ ਚੁੱਕ ਕੇ ਪਿੰਡ ਹੁਸੈਨਪੁਰ ਨੇੜੇ ਲਿਜਾ ਕੇ ਪਹਿਲਾ ਸਿਰ 'ਚ ਰਾਡ ਮਾਰੀ ਬਾਅਦ 'ਚ ਚਾਕੂ ਨਾਲ ਗੱਲਾ ਵੱਢਣ ਤੋਂ ਬਾਅਦ ਉਸਦੇ ਢਿੱਡ ਤੇ ਚਾਕੂ ਨਾਲ ਵਾਰ ਕਰਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਅਤੇ ਉਸਨੂੰ ਖੇਤਾਂ 'ਚ ਸੁੱਟ ਕੇ ਉਹ ਆਪੋ-ਆਪਣੇ ਘਰੀ ਚਲੇ ਗਏ ਸਨ। 
ਪੁਲਸ ਨੇ ਖੰਗਾਲੇ ਸੀ.ਸੀ.ਟੀ. ਵੀ ਕੈਮਰੇ -
ਜਾਂਚ ਅਧਿਕਾਰੀਆਂ ਵਲੋਂ ਮ੍ਰਿਤਕ ਦੇ ਘਰ ਤੋਂ ਲੈ ਕੇ ਪਿੰਡ ਹੁਸੈਨਪੁਰ ਤੱਕ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੇ ਫੁਟੇਜ਼ ਤੋਂ ਦੋਸ਼ੀਆਂ ਤੱਕ ਪੁਜੇ ਅਤੇ ਮ੍ਰਿਤਕ ਦੀ ਪਤਨੀ ਨੇ ਖੁਦ ਕਬੂਲ ਕੀਤਾ ਕਿ ਉਸਨੇ ਆਪਣੀ ਭੈਣ ਅਤੇ ਉਸਦੇ ਬੁਆਏ ਫ੍ਰੈਡ ਨਾਲ ਮਿਲਕੇ ਆਪਣੇ ਪਤੀ ਦਾ ਕਤਲ ਕੀਤਾ ਹੈ। ਪੁਲਸ ਨੇ ਕਾਤਲਾਂ ਦੀ ਨਿਸ਼ਾਨਦੇਹੀ ਤੇ ਕਤਲ ਲਈ ਵਰਤੇ ਦੋ ਚਾਕੂ ਵੀ ਬਰਾਮਦ ਕੀਤੇ ਹਨ। ਪੁਲਸ ਨੇ ਮ੍ਰਿਤਕ ਦੀ ਪਤਨੀ ਸੁਬਾਨਾ ਬੇਗਮ, ਸਾਲੀ ਸ਼ਬਨਮ ਅੰਸਾਰੀ ਉਰਫ ਪਲਕ ਵਾਸੀ ਬਡਹੇੜੀ ਸੈਕਟਰ 41, ਚੰਡੀਗੜ•ਅਤੇ ਮੁਹੰਮਦ ਗੁਲਜ਼ਾਰ ਪੁੱਤਰ ਮੁਹੰਮਦ ਨਸੀਮ ਵਾਸੀ ਪਿੰਡ ਤਸੋਦਰਾ, ਜ਼ਿਲਾ ਬਿਜਨੌਰ, ਉਤਰ ਪ੍ਰਦੇਸ਼ ਦੇ ਖਿਲਾਫ ਧਾਰਾ 302 ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪ੍ਰੈਸ ਕਾਨਫਰੰਸ 'ਚ ਸੀ.ਆਈ.ਏ ਸਟਾਫ ਦੇ ਇੰਚਾਰਜ ਇੰਸਪੈਕਟਰ ਤਰਲੋਚਨ ਸਿੰਘ, ਐੱਸ.ਐੱਚ.ਓ. ਬਲੌਂਗੀ ਇੰਸਪੈਕਟਰ ਭਗਵੰਤ ਸਿੰਘ ਰਿਆੜ, ਹੌਲਦਾਰ ਗੁਰਨਾਮ ਸਿੰਘ ਬਲੌਂਗੀ ਅਤੇ ਹੋਰ ਪੁਲਸ ਮੁਲਾਜ਼ਮ ਵੀ ਹਾਜ਼ਰ ਸਨ।
 


Related News