... ਤੇ ਹੁਣ ਆਰੂਸਾ ਆਲਮ ਨੂੰ ਖੂਨ ਨਾਲ ਚਿੱਠੀ ਲਿਖਣਗੀਆਂ ਨਰਸਾਂ, ਕਰਨਗੀਆਂ ਖਾਸ ਮੰਗ

Thursday, Jul 19, 2018 - 03:47 PM (IST)

... ਤੇ ਹੁਣ ਆਰੂਸਾ ਆਲਮ ਨੂੰ ਖੂਨ ਨਾਲ ਚਿੱਠੀ ਲਿਖਣਗੀਆਂ ਨਰਸਾਂ, ਕਰਨਗੀਆਂ ਖਾਸ ਮੰਗ

ਅੰਮ੍ਰਿਤਸਰ (ਗੁਰਪ੍ਰੀਤ) : ਪੰਜਾਬ ਦੇ ਮੈਡੀਕਲ ਕਾਲਜਾਂ ਅਧੀਨ ਚੱਲ ਰਹੇ ਹਸਪਤਾਲਾਂ ਦੀਆਂ ਨਰਸਾਂ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਾਕਿਸਤਾਨੀ ਦੋਸਤ ਆਰੂਸਾ ਆਲਮ ਨੂੰ ਖੂਨ ਨਾਲ ਚਿੱਠੀ ਲਿਖਣਗੀਆਂ ਅਤੇ ਮੰਗ ਕਰਨਗੀਆਂ ਕਿ ਕੈਪਟਨ ਉਨ੍ਹਾਂ ਦਾ ਸਾਰ ਲੈਣ। 
ਇਸੇ ਰੋਸ ਦੇ ਚੱਲਦਿਆਂ ਅੱਜ ਨਰਸਾਂ ਸੜਕਾਂ 'ਤੇ ਉਤਰ ਆਈਆਂ ਅਤੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਨਰਸਾਂ ਨੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਕਿਹਾ ਕਿ ਪਿਛਲੇ 8 ਸਾਲਾਂ ਤੋਂ ਉਹ ਘੱਟ ਤਨਖਾਹਾਂ ਅਤੇ ਠੇਕੇ 'ਤੇ ਕੰਮ ਕਰ ਰਹੀਆਂ ਹਨ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਵਾਅਦੇ ਦੇ ਬਾਵਜੂਦ ਵੀ ਕੈਪਟਨ ਨੇ ਇਕ ਸਾਲ ਬਾਅਦ ਵੀ ਉਨ੍ਹਾਂ ਦੀਆਂ ਤਨਖਾਹਾਂ ਨਹੀਂ ਵਧਾਈਆਂ। ਉਨ੍ਹਾਂ ਕਿਹਾ ਕਿ ਹੁਣ ਉਹ ਆਪਣੀਆਂ ਮੰਗਾਂ ਮਨਵਾਉਣ ਲਈ ਕੈਪਟਨ ਦੀ ਮਹਿਲਾ ਦੋਸਤ ਦਾ ਸਹਾਰਾ ਲੈਣਗੀਆਂ। 


Related News