AAP ਦੇ ਜ਼ਿਲ੍ਹਾ ਪ੍ਰਧਾਨਾਂ ਨੇ CM ਮਾਨ ਦੇ ਨਾਂ ਲਿਖੇ ਮੰਗ ਪੱਤਰ, ਰੱਖੀ ਇਹ ਮੰਗ

Tuesday, Aug 06, 2024 - 10:06 AM (IST)

ਚੰਡੀਗੜ੍ਹ– ਆਮ ਆਦਮੀ ਪਾਰਟੀ, ਪੰਜਾਬ ਦੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੁਲਾਕਾਤ ਕਰਕੇ ਪੰਜਾਬ ਵਿਚ ਆਮ ਆਦਮੀ ਪਾਰਟੀ ਦੀਆਂ ਕੀਤੀਆਂ ਜਾ ਰਹੀਆਂ ਗਤੀਵਿਧਿਆਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਬਰਸਟ ਨੇ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਜੋ ਕਿ 117 ਵਿੱਚੋਂ 92 ਵਿਧਾਇਕ ਜਿੱਤ ਕੇ ਵੱਡੀ ਪਾਰਟੀ ਬਣੀ ਹੈ। ਜ਼ਿਲ੍ਹਾ ਪ੍ਰਧਾਨਾਂ ਦਾ ਪ੍ਰਸ਼ਾਸਨ, ਸਰਕਾਰੀ ਨੁਮਾਇੰਦਿਆਂ ਅਤੇ ਆਮ ਲੋਕਾਂ ਵਿਚਾਲੇ ਤਾਲਮੇਲ ਹੋਣਾ ਜਰੂਰੀ ਹੈ। ਇਨ੍ਹਾਂ ਸਭ ਵਿਚਾਰਾਂ ਨੂੰ ਧਿਆਨ ਵਿਚ ਰੱਖਦੇ ਹੋਏ ਆਮ ਆਦਮੀ ਪਾਰਟੀ ਪੰਜਾਬ ਦੇ ਸਾਰੇ ਜ਼ਿਲ੍ਹਾ ਪ੍ਰਧਾਨਾਂ ਨੇ ਮੁੱਖ ਮੰਤਰੀ ਪੰਜਾਬ ਦੇ ਨਾਂ ਅਲਗ-ਅਲਗ ਮੰਗ ਪੱਤਰ ਲਿਖੇ ਹਨ ਤਾਂ ਜੋ ਪਾਰਟੀ, ਲੋਕਾਂ ਅਤੇ ਸਰਕਾਰ ਵਿਚਕਾਰ ਤਾਲਮੇਲ ਬਣਿਆ ਰਹੇ। ਹਰ ਜ਼ਿਲ੍ਹਾ ਪ੍ਰਧਾਨ ਨੇ ਇਸ ਮਕਸਦ ਲਈ ਜਿਲ੍ਹਾ ਪਾਰਟੀ ਦਫ਼ਤਰ ਬਣਾਉਣ ਲਈ ਸਰਕਾਰ ਤੋਂ ਮੰਗ ਕੀਤੀ ਹੈ ਕਿ ਹਰ ਜਿਲ੍ਹੇ ਵਿੱਚ 1000 ਵਰਗ ਗੱਜ਼ ਜਗ੍ਹਾ ਕੁਲੈਕਟਰ ਰੇਟਾਂ ਤੇ ਜ਼ਿਲ੍ਹਾ ਪੱਧਰ 'ਤੇ ਦਫ਼ਤਰ ਬਣਾਉਣ ਲਈ ਉਪਲਬਧ ਕਰਵਾਈ ਜਾਵੇ। ਬਰਸਟ ਨੇ ਪੰਜਾਬ ਦੇ ਸਾਰੇ ਜਿਲ੍ਹਾ ਪ੍ਰਧਾਨਾਂ ਵੱਲੋਂ ਪ੍ਰਾਪਤ ਹੋਏ ਅਲਗ-ਅਲਗ ਮੰਗ ਪੱਤਰਾਂ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸੌਂਪਿਆ।

ਇਹ ਖ਼ਬਰ ਵੀ ਪੜ੍ਹੋ - ਤੜਕਸਾਰ ਪੰਜਾਬ 'ਚ ਵੱਡਾ ਹਾਦਸਾ! ਸਕੂਲ ਬੱਸ 'ਚ ਸਵਾਰ ਵਿਦਿਆਰਥੀ ਦੀ ਦਰਦਨਾਕ ਮੌਤ, ਕਈ ਗੰਭੀਰ ਜ਼ਖ਼ਮੀ

ਬਰਸਟ ਨੇ ਦੱਸਿਆ ਕਿ ਪਾਰਟੀ, ਲੋਕਾਂ ਅਤੇ ਸਰਕਾਰ ਦੇ ਆਪਸੀ ਤਾਲਮੇਲ ਲਈ ਜ਼ਿਲ੍ਹਾ ਪੱਧਰ 'ਤੇ ਜ਼ਿਲ੍ਹਾ ਹੈੱਡ ਕੁਆਰਟਰ ਬਣਾਉਣ ਦੇ ਸੁਝਾਅ ਦਾ ਭਗਵੰਤ ਸਿੰਘ ਮਾਨ ਨੇ ਭਰਪੂਰ ਸੁਆਗਤ ਕੀਤਾ ਹੈ। ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪ ਦੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੂੰ ਭਰੋਸਾ ਦਵਾਇਆ ਕਿ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿਚ ਜ਼ਿਲ੍ਹਾ ਪੱਧਰ 'ਤੇ ਘੱਟੋ-ਘੱਟ 1000 ਵਰਗ ਗਜ਼ ਜਗ੍ਹਾ ਜਾਂ ਇਸ ਤੋਂ ਵੱਧ ਜਿਨ੍ਹੀਂ ਸੰਭਵ ਹੋ ਸਕੇ ਜਗ੍ਹਾ ਕੁਲੈਕਟਰ ਰੇਟਾਂ 'ਤੇ ਜ਼ਿਲ੍ਹਾ ਪ੍ਰਧਾਨਾਂ ਨੂੰ ਉਪਲਬਧ ਕਰਵਾਈ ਜਾਵੇਗੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News