AAP ਵਿਧਾਇਕ ਗੁਰਪ੍ਰੀਤ ਗੋਗੀ ਪੰਜ ਤੱਤਾਂ ''ਚ ਵਿਲੀਨ, ਮੁੱਖ ਮੰਤਰੀ ਮਾਨ ਹੋਏ ਦੁੱਖ ''ਚ ਸ਼ਾਮਲ (ਤਸਵੀਰਾਂ)
Saturday, Jan 11, 2025 - 04:36 PM (IST)
ਲੁਧਿਆਣਾ : ਲੁਧਿਆਣਾ ਦੇ ਪੱਛਮੀ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਦਾ ਰਾਜਸੀ ਸਨਮਾਨ ਨਾਲ ਕੇ. ਵੀ. ਐੱਮ. ਸਕੂਲ ਨੇੜੇ ਸ਼ਮਸ਼ਾਨਘਾਟ 'ਚ ਅੰਤਿਮ ਸਸਕਾਰ ਕੀਤਾ ਗਿਆ। ਉਨ੍ਹਾਂ ਦੇ ਬੇਟੇ ਨੇ ਵਿਧਾਇਕ ਦੀ ਮ੍ਰਿਤਕ ਦੇਹ ਨੂੰ ਮੁੱਖ ਅਗਨੀ ਦਿੱਤੀ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਵੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁੱਜੇ। ਉਨ੍ਹਾਂ ਨਾਲ ਸੂਬੇ ਦੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਵੀ ਗੁਰਪ੍ਰੀਤ ਸਿੰਘ ਗੋਗੀ ਦੀ ਅੰਤਿਮ ਵਿਦਾਈ 'ਚ ਸ਼ਾਮਲ ਹੋਏ।
ਇਹ ਵੀ ਪੜ੍ਹੋ : 'ਆਪ' ਵਿਧਾਇਕ ਦੀ ਮੌਤ 'ਤੇ CM ਮਾਨ ਦੀ ਪਤਨੀ ਸਣੇ ਅਮਨ ਅਰੋੜਾ ਦਾ ਬਿਆਨ
ਇਸ ਦੁੱਖ ਦੀ ਘੜੀ 'ਚ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਗੁਰਪ੍ਰੀਤ ਗੋਗੀ ਸਾਡੇ ਪਰਿਵਾਰ ਦਾ ਹਿੱਸਾ ਸਨ। ਉਹ ਕਦੇ ਵੀ ਮੇਰੇ ਕੋਲ ਨਿੱਜੀ ਕੰਮ ਲਈ ਨਹੀਂ, ਸਗੋਂ ਆਪਣੇ ਹਲਕੇ ਦੇ ਕੰਮ ਲਈ ਹੀ ਆਏ ਸੀ। ਉਨ੍ਹਾਂ ਦਾ ਚਲੇ ਜਾਣਾ ਪਾਰਟੀ ਲਈ ਹੀ ਨਹੀਂ, ਸਗੋਂ ਲੁਧਿਆਣਾ ਵਾਸੀਆਂ ਲਈ ਵੀ ਨਾ ਪੂਰਾ ਹੋਣ ਵਾਲਾ ਘਾਟਾ ਹੈ।
ਇਹ ਵੀ ਪੜ੍ਹੋ : ਲੋਕਾਂ ਲਈ ਫਿਰ ਖ਼ਤਰੇ ਦੀ ਘੰਟੀ! ਬੇਹੱਦ ਚਿੰਤਾਜਨਕ ਬਣੇ ਹਾਲਾਤ, ਰਹੋ ਬਚ ਕੇ
ਗੋਲ਼ੀ ਲੱਗਣ ਕਾਰਨ ਹੋਈ ਸੀ ਮੌਤ
ਦੱਸਣਯੋਗ ਹੈ ਕਿ ਸ਼ੁੱਕਰਵਾਰ ਦੇਰ ਰਾਤ ਵਿਧਾਇਕ ਗੁਰਪ੍ਰੀਤ ਗੋਗੀ ਨੂੰ ਗੋਲ਼ੀ ਲੱਗਣ ਲੱਗ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਡੀ. ਐੱਮ. ਸੀ. ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਸੂਤਰਾਂ ਦੇ ਮੁਤਾਬਕ ਉਹ ਆਪਣਾ ਲਾਇਸੈਂਸੀ ਰਿਵਾਲਵਰ ਸਾਫ਼ ਕਰ ਰਹੇ ਸੀ ਕਿ ਅਚਾਨਕ ਗੋਲ਼ੀ ਚੱਲ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8