ਨਗਰ ਨਿਗਮ ਚੋਣਾਂ : ਬਹੁਮਤ ਦਾ ਅੰਕੜਾ ਹਾਸਲ ਨਾ ਹੋਣ ਦੇ ਬਾਵਜੂਦ ਬਣ ਸਕਦੈ ‘ਆਪ’ ਦਾ ਮੇਅਰ
Thursday, Jan 02, 2025 - 12:40 PM (IST)
ਲੁਧਿਆਣਾ (ਹਿਤੇਸ਼)- ਨਗਰ ਨਿਗਮ ਚੋਣਾਂ ਦੇ 10 ਦਿਨ ਬਾਅਦ ਵੀ ਮੇਅਰ ਦੀ ਚੋਣ ਨਾ ਹੋਣ ਦੇ ਪਿੱਛੇ ਭਾਵੇਂ ਬਹੁਮਤ ਦਾ ਅੰਕੜਾ ਹਾਸਲ ਨਾ ਹੋਣ ਦੀ ਵਜ੍ਹਾ ਮੰਨੀ ਜਾ ਰਹੀ ਹੈ ਪਰ ਨਿਯਮਾਂ ਮੁਤਾਬਕ ਬਹੁਮਤ ਦਾ ਅੰਕੜਾ ਹਾਸਲ ਨਾ ਹੋਣ ਦੇ ਬਾਵਜੂਦ ਸਭ ਤੋਂ ਜ਼ਿਆਦਾ ਕੌਂਸਲਰ ਹੋਣ ਦੇ ਆਧਾਰ ’ਤੇ ਆਮ ਆਦਮੀ ਪਾਰਟੀ ਦਾ ਮੇਅਰ ਬਣ ਸਕਦਾ ਹੈ। ਜੇਕਰ ਨਿਯਮਾਂ ਦੀ ਗੱਲ ਕਰੀਏ ਤਾਂ ਮੇਅਰ ਲਈ ਇਕ ਹੀ ਉਮੀਦਵਾਰ ਹੋਣ ’ਤੇ ਉਸ ਨੂੰ ਨਿਰਵਿਰੋਧ ਐਲਾਨ ਕੀਤਾ ਜਾ ਸਕਦਾ ਹੈ ਅਤੇ ਜੇਕਰ ਇਕ ਤੋਂ ਜ਼ਿਆਦਾ ਉਮੀਦਵਾਰ ਹੋਣ ਤਾਂ ਵੋਟਿੰਗ ਕਰਵਾਉਣੀ ਲਾਜ਼ਮੀ ਹੈ, ਜਿਸ ਵਿਚ ਵੀ ਬਹੁਮਤ ਦਾ ਅੰਕੜਾ ਪੂਰਾ ਹੋਣ ਦੀ ਕੋਈ ਸ਼ਰਤ ਨਹੀਂ ਹੈ, ਸਗੋਂ ਜ਼ਿਆਦਾ ਵੋਟ ਹਾਸਲ ਕਰਨ ਵਾਲੇ ਉਮੀਦਵਾਰ ਨੂੰ ਮੇਅਰ ਐਲਾਨ ਕੀਤਾ ਜਾ ਸਕਦਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਲਗਾਤਾਰ ਤਿੰਨ ਦਿਨ ਪਵੇਗਾ ਮੀਂਹ! ਇਨ੍ਹਾਂ ਜ਼ਿਲ੍ਹਿਆਂ ਲਈ ਹੋਈ ਭਵਿੱਖਬਾਣੀ
ਹੁਣ ਲੁਧਿਆਣਾ ’ਚ ਆਮ ਆਦਮੀ ਪਾਰਟੀ ਦੇ ਸਭ ਤੋਂ ਜ਼ਿਆਦਾ 41 ਕੌਂਸਲਰ ਹਨ ਅਤੇ ਉਨ੍ਹਾਂ ਨੇ 1 ਆਜ਼ਾਦ ਅਤੇ 1 ਕਾਂਗਰਸ ਦਾ ਕੌਂਸਲਰ ਵੀ ਸ਼ਾਮਲ ਕਰ ਲਿਆ ਹੈ। ਇਸ ਤੋਂ ਇਲਾਵਾ ‘ਆਪ’ ਕੋਲ 7 ਵਿਧਾਇਕਾਂ ਦੀ ਵੋਟ ਵੀ ਹੈ ਅਤੇ ਜਿਸ ਤਰ੍ਹਾਂ ਭਾਜਪਾ ਵੱਲੋਂ ਕਾਂਗਰਸ ਨਾਲ ਮਿਲ ਕੇ ਮੇਅਰ ਬਣਾਉਣ ਤੋਂ ਸਾਫ ਇਨਕਾਰ ਕੀਤਾ ਚੁੱਕਾ ਹੈ, ਆਮ ਆਦਮੀ ਪਾਰਟੀ ਸਭ ਤੋਂ ਜ਼ਿਆਦਾ ਵੋਟਾਂ ਦੇ ਦਮ ’ਤੇ ਆਸਾਨੀ ਨਾਲ ਮੇਅਰ ਦੀ ਕੁਰਸੀ ’ਤੇ ਕਾਬਜ਼ ਹੋ ਸਕਦੀ ਹੈ।
ਇਹ ਹੈ ਲੁਧਿਆਣਾ ਦੀ ਸਿਆਸੀ ਸਟੇਟਸ ਰਿਪੋਰਟ
ਨਗਰ ਨਿਗਮ ਚੋਣਾਂ ਤੋਂ ਬਾਅਦ ਲੁਧਿਆਣਾ ’ਚ ਸਾਹਮਣੇ ਆਏ ਕੌਂਸਲਰਾਂ ਦੇ ਅੰਕੜੇ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੇ 41 ਉਮੀਦਵਾਰ ਜਿੱਤੇ ਹਨ, ਜਦਕਿ ਕਾਂਗਰਸ ਦੇ 30, ਭਾਜਪਾ ਦੇ 19, 3 ਆਜ਼ਾਦ ਅਤੇ ਅਕਾਲੀ ਦੇ 2 ਕੌਂਸਲਰ ਬਣੇ ਹਨ। ਇਸ ਤਰ੍ਹਾਂ ਕਿਸੇ ਵੀ ਪਾਰਟੀ ਕੋਲ 48 ਕੌਂਸਲਰ ਦਾ ਜ਼ਰੂਰੀ ਬਹੁਮਤ ਨਹੀਂ ਹੈ ਅਤੇ 7 ਵਿਧਾਇਕਾਂ ਦੀ ਵੋਟ ਮਿਲਾ ਕੇ ਬਹੁਮਤ ਦਾ ਅੰਕੜਾ 52 ਹੋਣ ਦੀ ਗੱਲ ਕਹੀ ਜਾ ਰਹੀ ਹੈ, ਜਿਸ ਦੇ ਲਈ ਆਮ ਆਦਮੀ ਪਾਰਟੀ ਵੱਲੋਂ ਦੂਜੀਆਂ ਪਾਰਟੀਆਂ ਦੇ ਕੌਂਸਲਰਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਹੁਣ ਤੱਕ 1 ਆਜ਼ਾਦ ਅਤੇ 1 ਕਾਂਗਰਸ ਦਾ ਕੌਂਸਲਰ ਸ਼ਾਮਲ ਕੀਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - Breaking News: ਸਸਤਾ ਹੋ ਗਿਆ LPG ਸਿਲੰਡਰ, ਨਵੇਂ ਸਾਲ 'ਤੇ ਮਿਲਿਆ ਤੋਹਫ਼ਾ
ਇਸ ਤੋਂ ਬਾਅਦ ਆਮ ਆਦਮੀ ਪਾਰਟੀ ਵੱਲੋਂ 2 ਅਤੇ ਕੌਂਸਲਰਾਂ ਨੂੰ ਸ਼ਾਮਲ ਕਰਨ ਲਈ ਜੋੜ-ਤੋੜ ਲਗਾਤਾਰ ਜਾਰੀ ਹੈ। ਦੂਜੇ ਪਾਸੇ ਕਾਂਗਰਸ ਅਤੇ ਭਾਜਪਾ ਅੰਦਰਖਾਤੇ ਮੇਅਰ ਬਣਾਉਣ ਲਈ ਕਿਸੇ ਆਜ਼ਾਦ ਨੂੰ ਸਮਰਥਨ ਦੇਣ ਦੀ ਖਿੱਚੜੀ ਵੀ ਪਕਾ ਰਹੀਆਂ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8