ਮੇਅਰਾਂ ਦੇ ਨਾਂ ਫਾਈਨਲ ਕਰਨ ਲਈ AAP ਨੇ ਚੰਡੀਗੜ੍ਹ ’ਚ ਵਿਧਾਇਕਾਂ ਨਾਲ ਕੀਤਾ ਮੰਥਨ
Friday, Dec 27, 2024 - 11:30 PM (IST)
ਲੁਧਿਆਣਾ (ਹਿਤੇਸ਼)- ਪਟਿਆਲਾ ਤੋਂ ਬਾਅਦ ਲੁਧਿਆਣਾ ਅਤੇ ਜਲੰਧਰ ਦੇ ਮੇਅਰ ਬਣਾਉਣ ਲਈ ਜ਼ਰੂਰੀ ਬਹੁਮਤ ਦੇ ਨੇੜੇ ਪੁੱਜਣ ਦੇ ਨਾਲ ਹੀ ਆਮ ਆਦਮੀ ਪਾਰਟੀ ਵੱਲੋਂ ਮੇਅਰਾਂ ਦੇ ਨਾਂ ਫਾਈਨਲ ਕਰਨ ਦੀ ਕੋਸ਼ਿਸ਼ ਤੇਜ਼ ਕਰ ਦਿੱਤੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਮੁੱਦੇ ’ਤੇ ਸ਼ੁੱਕਰਵਾਰ ਨੂੰ ਚੰਡੀਗੜ੍ਹ ਵਿਚ ਬੁਲਾਈ ਗਈ ਬੈਠਕ ਦੇ ਦੌਰਾਨ ਵਿਧਾਇਕਾਂ ਦੇ ਨਾਲ ਮੰਥਨ ਕੀਤਾ ਗਿਆ।
ਇਹ ਮੀਟਿੰਗ 'ਆਮ ਆਦਮੀ ਪਾਰਟੀ' ਦੇ ਪ੍ਰਦੇਸ਼ ਪ੍ਰਧਾਨ ਅਮਨ ਅਰੋੜਾ ਦੀ ਅਗਵਾਈ ਵਿਚ ਹੋਈ, ਜਿਸ ਵਿਚ ਨਗਰ ਨਿਗਮ ਚੋਣ ਨਾਲ ਸਬੰਧਤ ਸ਼ਹਿਰਾਂ ਦੇ ਵਿਧਾਇਕ ਅਤੇ ਹੋਰ ਸੀਨੀਅਰ ਨੇਤਾ ਸ਼ਾਮਲ ਹੋਏ, ਜਿਨ੍ਹਾਂ ਨਾਲ ਪਹਿਲਾਂ ਤਾਂ ਪੂਰਨ ਬਹੁਮਤ ਨਾ ਮਿਲਣ ਨਾਲ ਜੁੜੇ ਪਹਿਲੂਆਂ ’ਤੇ ਚਰਚਾ ਕੀਤੀ ਗਈ। ਇਸ ਤੋਂ ਇਲਾਵਾ ਬਹੁਮਤ ਹਾਸਲ ਕਰਨ ਤੋਂ ਬਾਅਦ ਮੇਅਰਾਂ ਦੇ ਨਾਂ ਫਾਈਨਲ ਕਰਨ ਨੂੰ ਲੈ ਕੇ ਵੀ ਵਿਧਾਇਕਾਂ ਤੋਂ ਫੀਡਬੈਕ ਹਾਸਲ ਕੀਤੀ ਗਈ ਹੈ।
ਸੂਤਰਾਂ ਅਨੁਸਾਰ ਯੋਗ ਦਾਅਵੇਦਾਰਾਂ ਦੇ ਨਾਂ ਦਾ ਪੈਨਲ ਬਣਾ ਕੇ ਹਾਈਕਮਾਨ ਨੂੰ ਭੇਜਿਆ ਜਾਵੇਗਾ, ਜਿਸ ’ਤੇ ਸੀ.ਐੱਮ. ਭਗਵੰਤ ਮਾਨ ਦੇ ਵਿਦੇਸ਼ ਤੋਂ ਵਾਪਸ ਆਉਣ ’ਤੇ ਦਿੱਲੀ ਵਿਚ ਬੈਠੇ ਨੇਤਾਵਾਂ ਦੀ ਸਲਾਹ ਨਾਲ ਫੈਸਲਾ ਕੀਤਾ ਜਾਵੇਗਾ।
ਇਹ ਵੀ ਪੜ੍ਹੋ- ਛੁੱਟੀ 'ਤੇ ਆਏ ਫ਼ੌਜੀ ਨਾਲ ਵਾਪਰ ਗਿਆ ਦਰਦਨਾਕ ਭਾਣਾ, ਰਿਸ਼ਤੇਦਾਰ ਵੀ ਹੋ ਗਏ ਜ਼ਖ਼ਮੀ
ਲੁਧਿਆਣਾ ਵਿਚ ਮਹਿਲਾ ਦੇ ਨਾਂ ’ਤੇ ਹੀ ਲੱਗੇਗੀ ਮੋਹਰ, ਲਾਬਿੰਗ ਹੋਈ ਤੇਜ਼
ਜਿਵੇਂ ਕਿ 'ਜਗ ਬਾਣੀ' ਵੱਲੋਂ ਪਹਿਲਾ ਹੀ ਸੰਕੇਤ ਦੇ ਦਿੱਤੇ ਗਏ ਸੀ ਕਿ ਲੁਧਿਆਣਾ ਨੂੰ ਪਹਿਲੀ ਵਾਰ ਮਹਿਲਾ ਮੇਅਰ ਮਿਲਣ ਜਾ ਰਹੀ ਹੈ। ਇਹ ਗੱਲ ਸ਼ੁੱਕਰਵਾਰ ਨੂੰ ਚੰਡੀਗੜ੍ਹ ਵਿਚ ਹੋਈ ਮੀਟਿੰਗ ਦੌਰਾਨ ਪਾਰਟੀ ਵਿਧਾਇਕਾਂ ਦੇ ਸਾਹਮਣੇ ਵੀ ਸਾਫ਼ ਕਰ ਕਰ ਦਿੱਤੀ ਗਈ ਹੈ।
ਇਸ ਤੋਂ ਬਾਅਦ ਮਹਿਲਾ ਕੌਂਸਲਰਾਂ ਵੱਲੋਂ ਮੇਅਰ ਅਹੁਦਾ ਹਾਸਲ ਕਰਨ ਲਈ ਲਾਬਿੰਗ ਤੇਜ਼ ਕਰ ਦਿੱਤੀ ਗਈ ਹੈ। ਭਾਵੇਂ ਕਿ ਦੋ ਵਿਧਾਇਕਾਂ ਦੀਆਂ ਪਤਨੀਆਂ ਨੂੰ ਪਹਿਲਾਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਪਰ ਹੁਣ ਵੀ ਵਿਧਾਇਕਾਂ ਦੀ ਕੋਸ਼ਿਸ਼ ਇਹੀ ਹੈ ਕਿ ਉਨ੍ਹਾਂ ਦੇ ਏਰੀਆ ਤੋਂ ਜਿੱਤਣ ਵਾਲੀ ਕੌਂਸਲਰ ਨੂੰ ਹੀ ਮੇਅਰ ਦੀ ਜ਼ਿੰਮੇਵਾਰੀ ਮਿਲੇ। ਇਸ ਦੇ ਲਈ ਚੰਡੀਗੜ੍ਹ ਤੋਂ ਲੈ ਕੇ ਦਿੱਲੀ ਤੱਕ ਦੇ ਨੇਤਾਵਾਂ ਦੇ ਕੋਲ ਸਿਫਾਰਿਸ਼ਾਂ ਦਾ ਦੌਰ ਚੱਲ ਰਿਹਾ ਹੈ।
ਇਹ ਵੀ ਪੜ੍ਹੋ- ਬਠਿੰਡਾ ਬੱਸ ਹਾਦਸੇ 'ਤੇ PMO ਨੇ ਜਤਾਇਆ ਦੁੱਖ, ਪੀੜਤਾਂ ਲਈ ਕੀਤਾ ਵੱਡਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e