ਪਟਿਆਲਾ ''ਚ ‘ਆਪ’ ਆਗੂ ਨੇ ਸਾਥੀਆਂ ਸਮੇਤ ਫੜ੍ਹਿਆ ''ਕਾਂਗਰਸ'' ਦਾ ਹੱਥ

Monday, Mar 15, 2021 - 02:32 PM (IST)

ਪਟਿਆਲਾ ''ਚ ‘ਆਪ’ ਆਗੂ ਨੇ ਸਾਥੀਆਂ ਸਮੇਤ ਫੜ੍ਹਿਆ ''ਕਾਂਗਰਸ'' ਦਾ ਹੱਥ

ਪਟਿਆਲਾ (ਮਨਦੀਪ ਜੋਸਨ) : ਇੱਥੇ ਆਨੰਦ ਕਾਲੋਨੀ ਤੋਂ ਸੁਖਬੀਰ ਸਿੰਘ ਅਤੇ ਉਸ ਦੇ ਸਾਥੀਆਂ ਨੇ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਦਾ ਹੱਥ ਫੜ੍ਹ ਲਿਆ। ਇਨ੍ਹਾਂ ਦਾ ਸਨਮਾਨ ਕਰ ਕੇ ਪਾਰਟੀ ’ਚ ਸ਼ਾਮਲ ਕਰਦਿਆਂ ਹਲਕਾ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਆਖਿਆ ਕਿ ਕਾਂਗਰਸ ਵੱਲੋਂ ਕੀਤੇ ਵਿਕਾਸ ਕਾਰਜ ਵੇਖ ਕੇ ਅੱਜ ਹਰ ਕੋਈ ਪ੍ਰਭਾਵਿਤ ਹੋ ਰਿਹਾ ਹੈ।

ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ’ਚ ਸਾਰਿਆਂ ਦਾ ਆਦਰ ਅਤੇ ਸਨਮਾਨ ਕੀਤਾ ਜਾਂਦਾ ਹੈ ਅਤੇ ਪਾਰਟੀ ਦੇ ਵਰਕਰਾਂ ਦੀਆਂ ਕਾਰਗੁਜ਼ਾਰੀਆਂ ਦੀ ਕਦਰ ਵੀ ਕੀਤੀ ਜਾਂਦੀ ਹੈ। ਇਸ ਲਈ ਹੋਰਨਾਂ ਪਾਰਟੀ ਦੇ ਆਗੂਆਂ ਦਾ ਝੁਕਾਅ ਵੀ ਕਾਂਗਰਸ ਵੱਲ ਜ਼ਿਆਦਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਹਰ ਕਿਸੇ ਦਾ ਸਵਾਗਤ ਕਰਦੀ ਹੈ। ਦੂਸਰੀਆਂ ਵਿਰੋਧੀ ਪਾਰਟੀਆਂ ਦਾ ਹੁਣ ਪੰਜਾਬ ਅੰਦਰ ਕੋਈ ਵਜੂਦ ਨਹੀਂ ਰਹਿ ਗਿਆ ਹੈ। ਇਸ ਲਈ ਲੋਕਾਂ ਨੇ ਵੀ ਪੂਰਾ ਮਨ ਦੁਬਾਰਾ ਕਾਂਗਰਸ ਨੂੰ ਸੱਤਾ ਦੇਣ ਲਈ ਬਣਾਇਆ ਹੋਇਆ ਹੈ।

ਵਿਧਾਇਕ ਕੰਬੋਜ ਨੇ ਕਿਹਾ ਕਿ ਪਾਰਟੀ ’ਚ ਨਵੇਂ ਸ਼ਾਮਲ ਹੋਏ ਵਰਕਰਾਂ ਤੇ ਆਗੂਆਂ ਨੂੰ ਵੀ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਜਾ ਰਹੀਆਂ ਹਨ। ਹੁਣ ਕਾਂਗਰਸ ਦੀ ਵਾਂਗਡੋਰ ਨੌਜਵਾਨਾਂ ਦੇ ਹੱਥਾਂ ’ਚ ਦਿੱਤੀ ਹੋਈ ਹੈ ਤਾਂ ਜੋ ਪੰਜਾਬ ਦਾ ਹਰ ਜ਼ਿਆਦਾ ਵਿਕਾਸ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਹੋਰ ਨਵੇਂ ਪ੍ਰਾਜੈਕਟ ਸ਼ੁਰੂ ਪੰਜਾਬ ਦਾ ਜੰਗੀ ਪੱਧਰ ’ਤੇ ਵਿਕਾਸ ਕਰਵਾਇਆ ਜਾਵੇਗਾ ਅਤੇ ਰਾਜਪੁਰਾ ਨੂੰ ਇਕ ਬਹੁਤ ਸੁੰਦਰ ਰੂਪ ਪ੍ਰਦਾਨ ਕੀਤਾ ਜਾਵੇਗਾ।
 


author

Babita

Content Editor

Related News