ਰਾਮ ਮੰਦਰ ਤੋਂ ਬਾਅਦ ਲੋਕਤੰਤਰ ਦੇ ਮੰਦਰ ''ਚੋਂ ਵੀ ਪਾਣੀ ਟਪਕਣਾ ਮੰਦਭਾਗਾ: ''ਆਪ''
Friday, Aug 02, 2024 - 01:07 PM (IST)
ਚੰਡੀਗੜ੍ਹ (ਅੰਕੁਰ): ਦਿੱਲੀ ’ਚ ਮੀਂਹ ਦੌਰਾਨ ਨਵੇਂ ਸੰਸਦ ਭਵਨ ਤੋਂ ਪਾਣੀ ਟਪਕਣ 'ਤੇ ਆਮ ਆਦਮੀ ਪਾਰਟੀ ਨੇ ਸਵਾਲ ਖੜ੍ਹੇ ਕੀਤੇ ਹਨ। ‘ਆਪ’ ਦੇ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਆਗੂ ਹਮੇਸ਼ਾ ਭ੍ਰਿਸ਼ਟਾਚਾਰ ਵਿਰੁੱਧ ਲੜਨ ਦੀ ਗੱਲ ਕਰਦੇ ਹਨ ਜਦਕਿ ਉਨ੍ਹਾਂ ਦੇ ਸਾਰੇ ਕੰਮ ਭ੍ਰਿਸ਼ਟਾਚਾਰ ਨਾਲ ਭਰੇ ਹਨ। ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਹਜ਼ਾਰਾਂ ਕਰੋੜ ਰੁਪਏ ਦੀ ਲਾਗਤ ਨਾਲ ਬਣੀ ਇਮਾਰਤ ਪਹਿਲੀ ਬਰਸਾਤ ’ਚ ਹੀ ਲੀਕ ਹੋਣੀ ਸ਼ੁਰੂ ਹੋ ਗਈ।
ਇਹ ਖ਼ਬਰ ਵੀ ਪੜ੍ਹੋ - ਜ਼ੁਲਮ ਦੀ ਹੱਦ! ਰੋਟੀ ਮੰਗਣ 'ਤੇ ਹੈਵਾਨ ਬਣੀ ਨੂੰਹ, ਤਸਵੀਰਾਂ 'ਚ ਦੇਖੋ ਕੀ ਕਰ ਦਿੱਤਾ 95 ਸਾਲਾ ਸੱਸ ਦਾ ਹਾਲ
ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਛੱਤ ਡਿੱਗ ਗਈ। ਇਸ ਤੋਂ ਇਲਾਵਾ ਢਹਿ ਢੇਰੀ ਹੋਏ ਹੋਰ ਵੀ ਕਈ ਪੁਲ਼ ਨਰਿੰਦਰ ਮੋਦੀ ਸਰਕਾਰ ਦੌਰਾਨ ਬਣਾਏ ਗਏ ਸਨ। ਉਨ੍ਹਾਂ ਕਿਹਾ ਕਿ ਲੋਕਤੰਤਰ ਦੇ ਮੰਦਰ ਸੰਸਦ ਭਵਨ ਤੋਂ ਹੀ ਪਾਣੀ ਨਹੀਂ ਟਪਕ ਰਿਹਾ, ਉਨ੍ਹਾਂ ਵੱਲੋਂ ਬਣਾਏ ਰਾਮ ਮੰਦਰ ਦੀ ਛੱਤ ਤੋਂ ਵੀ ਪਾਣੀ ਟਪਕ ਰਿਹਾ ਹੈ। ਉਨ੍ਹਾਂ ਕਿਹਾ ਕਿ ਇੰਨੇ ਵੱਡੇ ਘਪਲੇ ਭਾਰਤ ਦੇ ਇਤਿਹਾਸ ’ਚ ਕਦੇ ਨਹੀਂ ਹੋਏ ਜਿੰਨੇ ਨਰਿੰਦਰ ਮੋਦੀ ਦੀ ਸਰਕਾਰ ’ਚ ਹੋਏ ਹਨ। ਇਲੈਕਟ੍ਰੋਰਲ ਬਾਂਡ ਘਪਲਾ ਇਸ ਦੀ ਸਭ ਤੋਂ ਵੱਡੀ ਉਦਾਹਰਨ ਹੈ। ਉਨ੍ਹਾਂ ਕਿਹਾ ਕਿ ਭਾਜਪਾ ਹੁਣ ‘ਭ੍ਰਿਸ਼ਟਾਚਾਰੀ ਜਨਤਾ ਪਾਰਟੀ’ ਬਣ ਚੁੱਕੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8