''ਆਪ'' ਨੇ ਰੇਤ ਮਾਫ਼ੀਆ ਨੂੰ ਲੈ ਕੇ ਮੁੱਖ ਮੰਤਰੀ ਚੰਨੀ ਨੂੰ ਦਿੱਤੀ ਚੁਣੌਤੀ, ਆਖੀ ਇਹ ਗੱਲ

Friday, Dec 10, 2021 - 03:14 PM (IST)

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਆਗੂ ਅਤੇ ਪੰਜਾਬ ਦੇ ਸਹਿ ਪ੍ਰਭਾਰੀ ਰਾਘਵ ਚੱਢਾ ਨੇ ਰੇਤ ਮਾਫ਼ੀਆ ਨੂੰ ਲੈ ਕੇ ਦੁਬਾਰਾ ਪੰਜਾਬ ਸਰਕਾਰ ਨੂੰ ਘੇਰਿਆ ਹੈ। ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰਾਘਵ ਚੱਢਾ ਨੇ ਮੁੱਖ ਮੰਤਰੀ ਚੰਨੀ ਦੇ ਉਸ ਐਲਾਨ 'ਤੇ ਤੰਜ ਕੱਸਿਆ, ਜਿਸ 'ਚ ਉਨ੍ਹਾਂ ਕਿਹਾ ਕਿ ਸੀ ਕਿ ਪੰਜਾਬ 'ਤੇ ਰੇਤ ਚੋਰੀ ਕਰਨ ਵਾਲਿਆਂ ਦੀ ਜਾਣਕਾਰੀ ਦੇਣ ਵਾਲੇ ਸ਼ਖ਼ਸ ਨੂੰ 25 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : ਸ਼ਰਮਨਾਕ : ਲੇਬਰ ਰੂਮ 'ਚ ਦਰਦ ਨਾਲ ਕੁਰਲਾਉਂਦੀ ਗਰਭਵਤੀ ਨੂੰ ਸਟਾਫ਼ ਨੇ ਮਾਰੇ ਥੱਪੜ, ਢਿੱਡ 'ਚ ਚੁਭੋਈਆਂ ਸੂਈਆਂ

ਰਾਘਵ ਚੱਢਾ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਦੇ ਖ਼ੁਦ ਦੇ ਹਲਕਾ ਚਮਕੌਰ ਸਾਹਿਬ 'ਚ ਥਾਂ-ਥਾਂ ਗੈਰ ਕਾਨੂੰਨੀ ਮਾਈਨਿੰਗ ਹੋ ਰਹੀ ਹੈ ਅਤੇ ਅੱਜ ਤੱਕ ਇਸ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ ਅਤੇ ਅੱਜ ਚੰਨੀ ਸਾਹਿਬ ਲੋਕਾਂ ਕੋਲੋਂ ਰੇਤ ਮਾਈਨਿੰਗ ਦੇ ਸਬੂਤ ਮੰਗ ਰਹੇ ਹਨ। ਉਨ੍ਹਾਂ ਕਿਹਾ ਕਿ ਰੇਤ ਮਾਈਨਿੰਗ ਬਾਰੇ ਸੂਬੇ ਦੇ ਮੁੱਖ ਮੰਤਰੀ ਨੂੰ ਪਤਾ ਹੁੰਦਾ ਹੈ ਕਿ ਇਹ ਕਿੱਥੇ-ਕਿੱਥੇ ਹੋ ਰਹੀ ਹੈ, ਇਸ ਲਈ ਉਹ ਇਹ ਡਰਾਮੇਬਾਜ਼ੀ ਬੰਦ ਕਰਨ। ਰਾਘਵ ਚੱਢਾ ਨੇ ਕਿਹਾ ਕਿ ਜੇਕਰ ਚੰਨੀ ਸਾਹਿਬ ਚਾਹੁਣ ਤਾਂ ਪੰਜਾਬ ਦੇ ਸਾਰੇ ਅਫ਼ਸਰ ਉਨ੍ਹਾਂ ਨੂੰ 5 ਮਿੰਟਾਂ 'ਚ ਪੂਰੇ ਪੰਜਾਬ 'ਚ ਹੋ ਰਹੀ ਰੇਤ ਮਾਈਨਿੰਗ ਦੀ ਜਾਣਕਾਰੀ ਦੇ ਸਕਦੇ ਹਨ।

ਇਹ ਵੀ ਪੜ੍ਹੋ : ਪੰਜਾਬ 'ਚ 23 ਦਸੰਬਰ ਤੋਂ 'ਚੋਣ ਜ਼ਾਬਤਾ', 4 ਫਰਵਰੀ ਨੂੰ 'ਚੋਣਾਂ' ਵਾਲੀ ਖ਼ਬਰ ਦਾ ਜਾਣੋ ਅਸਲ ਸੱਚ

ਰਾਘਵ ਚੱਢਾ ਨੇ ਮੁੱਖ ਮੰਤਰੀ ਚੰਨੀ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਇਹ ਐਲਾਨ ਕਰਦੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਚੰਨੀ ਨੂੰ ਹਰ ਗੈਰ ਕਾਨੂੰਨੀ ਮਾਈਨਿੰਗ ਸਾਈਟ ਖ਼ਿਲਾਫ਼ ਕਾਰਵਾਈ ਕਰਨ 'ਤੇ 25 ਹਜ਼ਾਰ ਰੁਪਏ ਦਾ ਇਨਾਮ ਦੇਵੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਦੇ ਹਲਕੇ ਚਮਕੌਰ ਸਾਹਿਬ 'ਚ ਚੱਲ ਰਹੀ ਗੈਰ ਕਾਨੂੰਨੀ ਮਾਈਨਿੰਗ ਦਾ ਪਰਦਾਫਾਸ਼ ਕੀਤਾ ਸੀ ਅਤੇ ਅੱਜ ਤੱਕ ਉਸ ਸਾਈਟ 'ਤੇ ਰੇਤੇ ਦੀ ਚੋਰੀ ਬੰਦ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਖ਼ੁਦ ਸੂਬੇ ਦਾ ਮੁੱਖ ਮੰਤਰੀ ਹੀ ਰੇਤਾ ਮਾਫ਼ੀਆ ਬਣ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਚਮਕੌਰ ਸਾਹਿਬ ਅੰਦਰ ਹੋ ਰਹੀ ਰੇਤ ਮਾਈਨਿੰਗ ਖ਼ਿਲਾਫ਼ ਪਹਿਲੀ ਐੱਫ. ਆਈ. ਆਰ. ਚੰਨੀ ਸਾਹਿਬ ਖ਼ੁਦ 'ਤੇ ਦਰਜ ਕਰਨ। ਉਨ੍ਹਾਂ ਨੇ ਇਸ ਬਾਰੇ ਲਿਖ਼ਤੀ ਦਸਤਾਵੇਜ਼ ਵੀ ਦਿਖਾਏ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News