ਬਾਦਲਾਂ ਨਾਲ ਸਿਆਸੀ ਪੰਗਾ ਲੈਣ ਬਾਰੇ ਕਦੇ ਨਹੀਂ ਸੋਚਿਆ : ਗੁਰਮੀਤ ਖੁੱਡੀਆਂ (ਵੀਡੀਓ)

03/25/2022 8:41:38 PM

ਜਲੰਧਰ (ਵੈੱਬ ਡੈਸਕ) : ‘ਜਗ ਬਾਣੀ’ ਦੇ ਬਹੁਚਰਚਿਤ ਪ੍ਰੋਗਰਾਮ ‘ਨੇਤਾ ਜੀ ਸਤਿ ਸ੍ਰੀ ਅਕਾਲ’ ਵਿਚ ਸਿਆਸਤ ਦੇ ਬਾਬਾ ਬੋਹੜ ਦੇ ਨਾਂ ਨਾਲ ਜਾਣੇ ਜਾਂਦੇ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਉਣ ਵਾਲੇ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਮੀਤ ਸਿੰਘ ਖੁੱਡੀਆਂ ਨਾਲ ਗੱਲਬਾਤ ਕੀਤੀ ਗਈ। ਇਸ ਦੌਰਾਨ ‘ਜਗ ਬਾਣੀ’ ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨੇ ਜਿਥੇ ਵਿਧਾਇਕ ਖੁੱਡੀਆਂ ਕੋਲੋਂ ਤਿੱਖੇ ਸਵਾਲ ਪੁੱਛੇ, ਉਥੇ ਹੀ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੇ ਉਨ੍ਹਾਂ ਦੇ ਪਰਿਵਾਰ ਦੇ ਅਣਸੁਣੇ ਕਿੱਸੇ ਵੀ ਦਰਸ਼ਕਾਂ ਨਾਲ ਸਾਂਝੇ ਕੀਤੇ।

ਇਹ ਵੀ ਪੜ੍ਹੋ : ਕੇਂਦਰੀ ਜੇਲ੍ਹ 'ਚ ਉਮਰ ਕੈਦ ਦੀ ਸਜ਼ਾ ਕੱਟ ਰਹੀ ਔਰਤ ਨੇ ਫਾਹਾ ਲਗਾਉਣ ਦੀ ਕੀਤੀ ਕੋਸ਼ਿਸ਼

ਇਸ ਗੱਲਬਾਤ ਦੌਰਾਨ ਸਿਆਸਤ ਦੇ ਬਾਬਾ ਬੋਹੜ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਉਣ ਬਾਰੇ ਬੋਲਦਿਆਂ ‘ਆਪ’ ਵਿਧਾਇਕ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਉਹ ਸਨਮਾਨਯੋਗ ਹਸਤੀ ਹਨ। ਇਹ ਪੁੱਛਣ 'ਤੇ ਕਿ ਕੀ ਉਨ੍ਹਾਂ ਦਾ ਬਾਦਲਾਂ ਨਾਲ ਸਿਆਸੀ ਪੰਗਾ ਲੈਣ ਦਾ ਕੋਈ ਖ਼ੁਆਬ ਸੀ ਤਾਂ ਉਨ੍ਹਾਂ ਇਸ ਤੋਂ ਕੋਰੀ ਨਾਂਹ ਕਰਦਿਆਂ ਕਿਹਾ ਕਿ ਨਹੀਂ, ਬਿਲਕੁਲ ਨਹੀਂ ਕਿਉਂਕਿ ਮੇਰੇ ਪਿਤਾ ਦਾ ਤੇ ਬਾਦਲ ਸਾਬ੍ਹ ਦਾ ਰਿਸ਼ਤਾ 1984 'ਚ ਹੀ ਵੱਖ-ਵੱਖ ਹੋ ਗਿਆ ਸੀ। 1989 ਦੀ ਉਨ੍ਹਾਂ ਦੇ ਪਿਤਾ ਨੇ ਚੋਣ ਲੜੀ ਤੇ 1991 ਉਨ੍ਹਾਂ ਦੇ ਜਾਣ ਤੋਂ ਬਾਅਦ ਪਾਰਟੀ ਨੂੰ ਮੈਂ ਗਿੱਦੜਬਾਹਾ ਤੋਂ ਚੋਣ ਲੜਨ ਲਈ ਕਿਹਾ ਸੀ। ਫਿਰ ਮੈਂ ਮਾਨ ਸਾਬ ਨੂੰ ਕਿਹਾ ਸੀ ਕਿ ਐੱਮ. ਪੀ. ਦੀ ਲੜਨ ਦਿਓ। 1997 ਦੀਆਂ ਚੋਣਾਂ ਦੌਰਾਨ ਵਿਧਾਨ ਸਭਾ ਤੋਂ ਇਲਾਵਾ ਮੇਰੀ ਲੋਕ ਸਭਾ ਚੋਣਾਂ 'ਚ ਵੀ ਚਰਚਾ ਹੋਣ ਲੱਗੀ ਸੀ।


Harnek Seechewal

Content Editor

Related News