ਮੈਂ ਕੋਈ ਅਹੁਦੇ ਦਾ ਭੁੱਖਾ ਨਹੀਂ, ਮੈਨੂੰ ਪੰਜਾਬ ਤੇ ਲੋਕ ਪਿਆਰੇ: ਖਹਿਰਾ

08/15/2018 6:20:33 PM

ਖੰਨਾ/ਈਸੜੂ—  ਆਜ਼ਾਦੀ ਦਿਹਾੜੇ ਮੌਕੇ ਸੁਖਪਾਲ ਖਹਿਰਾ ਵੱਲੋਂ ਅੱਜ ਆਪਣੇ ਧੜੇ ਦੇ ਨਾਲ ਈਸੜੂ 'ਚ ਰੈਲੀ ਦਾ ਆਯੋਜਨ ਕੀਤਾ ਗਿਆ, ਜਿੱਥੇ ਉਨ੍ਹਾਂ ਨੇ ਸ਼ਹੀਦ ਕਰਨੈਲ ਸਿੰਘ ਅਤੇ ਭੁਪਿੰਦਰ ਸਿੰਘ ਨੂੰ ਸ਼ਰਧਾਂਜਲੀ ਦੇ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਮੇਰੇ ਵਿਰੋਧੀ ਧਿਰ ਵਾਲੇ ਕਹਿੰਦੇ ਹਨ ਕਿ ਮੈਂ ਅਹੁਦੇ ਦਾ ਭੁੱਖਾ ਹਾਂ ਪਰ ਮੈਨੂੰ ਕੋਈ ਵੀ ਅਹੁਦਾ ਨਹੀਂ ਚਾਹੀਦਾ। ਮੈਂ ਕੋਈ ਅਹੁਦੇ ਦਾ ਭੁੱਖਾ ਨਹੀਂ ਹਾਂ। ਉਨ੍ਹਾਂ ਕਿਹਾ ਕਿ ਅੱਜ ਮੈਨੂੰ ਕੋਈ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਨੂੰ ਚਾਂਦੀ ਦੀ ਪਲੇਟ 'ਚ ਵਰਕ ਲਗਾ ਕੇ ਦੇਵਾਂਗਾ ਤਾਂ ਮੈਂ ਨਹੀਂ ਲੈਣਾ। ਮੈਨੂੰ ਲੋਕ ਪਿਆਰੇ ਹਨ, ਮੈਨੂੰ ਆਪਣਾ ਪੰਜਾਬ ਪਿਆਰਾ ਹੈ, ਮੈਨੂੰ ਕੋਈ ਅਹੁਦਾ ਨਹੀਂ ਪਿਆਰਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਹਰ ਫੈਸਲੇ ਦਿੱਲੀ ਤੋਂ ਲਏ ਜਾਂਦੇ ਹਨ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਪੰਜਾਬ 'ਚ ਖੁਦਮੁਖਤਿਆਰੀ ਜ਼ਰੂਰ ਲਿਆਂਦੀ ਜਾਵੇਗੀ। ਪੰਜਾਬ ਦੇ ਫੈਸਲੇ ਪੰਜਾਬ 'ਚ ਹੀ ਲਏ ਜਾਣਗੇ।
ਉਨ੍ਹਾਂ ਨੇ ਕਿਹਾ ਕਿ ਅਸੀਂ ਸਾਰੇ ਵਰਗ ਅਤੇ ਧਰਮਾਂ ਦੀ ਇਜ਼ੱਤ ਕਰਾਂਗੇ ਪਰ ਜਿੱਥੇ ਪੰਜਾਬ ਦੀ ਗੱਲ ਆਵੇਗੀ ਤਾਂ ਉਹ ਪੰਜਾਬ ਨੂੰ ਨੰਬਰ 'ਤੇ ਰੱਖ ਕੇ ਆਪਣਾ ਟੀਚਾ ਬਣਾ ਕੇ ਚੱਲਣਗੇ। ਰੈਲੀ ਦੌਰਾਨ ਸੁਖਪਾਲ ਖਹਿਰਾ ਤੋਂ ਇਲਾਵਾ ਵਿਧਾਇਕ ਕੰਵਰ ਸੰਧੂ, ਪਿਰਮਲ ਸਿੰਘ, ਜਗਦੇਵ ਸਿੰਘ ਕਮਾਲੂ, ਜੈ ਕਿਸ਼ਨ ਰੋੜੀ, ਮਾਸਟਰ ਬਲਦੇਵ ਸਿੰਘ ਆਦਿ ਸਮੇਤ ਭਾਰੀ ਗਿਣਤੀ 'ਚ ਵਾਲੰਟੀਅਰਾਂ ਦੇ ਨਾਲ ਲੋਕਾਂ ਦਾ ਇਕੱਠ ਮੌਜੂਦ ਸੀ।


Related News