ਆਧਾਰ ਕਾਰਡ ਵਾਲੀਆਂ ਬੱਸਾਂ 'ਚ ਸਫਰ ਕਰਨ ਵਾਲਿਆਂ ਲਈ ਅਹਿਮ ਖ਼ਬਰ, ਮੁਲਾਜ਼ਮਾਂ ਨੇ ਕਰ 'ਤਾ ਵੱਡਾ ਐਲਾਨ

Monday, May 18, 2026 - 04:53 PM (IST)

ਆਧਾਰ ਕਾਰਡ ਵਾਲੀਆਂ ਬੱਸਾਂ 'ਚ ਸਫਰ ਕਰਨ ਵਾਲਿਆਂ ਲਈ ਅਹਿਮ ਖ਼ਬਰ, ਮੁਲਾਜ਼ਮਾਂ ਨੇ ਕਰ 'ਤਾ ਵੱਡਾ ਐਲਾਨ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਪੰਜਾਬ ਰੋਡਵੇਜ਼ ਪਨਬਸ, ਪੀ. ਆਰ. ਟੀ. ਸੀ. ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ 25/11 ਦੀ ਮੀਟਿੰਗ ਸੂਬਾ ਸੰਸਥਾਪਕ ਕਮਲ ਕੁਮਾਰ ਅਤੇ ਸੂਬਾ ਚੇਅਰਮੈਨ ਬਲਵਿੰਦਰ ਸਿੰਘ ਰਾਠ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਜਥੇਬੰਦੀ ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਅਤੇ ਸੀ. ਮੀਤ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ ਨੇ ਬੋਲਦਿਆਂ ਕਿਹਾ ਕਿ ਯੂਨੀਅਨ ਨੇ ਸਰਕਾਰ ਦੀਆਂ ਮਾਰੂ ਨੀਤੀਆਂ ਅਤੇ ਮਾਰੂ ਪਾਲਸੀਆਂ ’ਤੇ ਵਿਚਾਰ ਚਰਚਾ ਕੀਤੀ ਗਈ। ਆਗੂਆਂ ਨੇ ਕਿਹਾ ਕਿ ਸਰਕਾਰ ਬਣੀ ਨੂੰ ਲਗਭਗ 4 ਸਾਲ ਤੋਂ ਵੱਧ ਸਮਾਂ ਬੀਤ ਗਿਆ ਪਰ ਇਕ ਵੀ ਸਰਕਾਰੀ ਵਿਭਾਗ ਦੀ ਮਾਲਕੀ ਵਾਲੀ ਬੱਸ ਨਹੀਂ ਪਈ ਗਈ ਉਲਟਾ ਕਿਲੋਮੀਟਰ ਸਕੀਮ (ਪ੍ਰਾਈਵੇਟ ਬੱਸਾਂ) ਦੇ ਰਾਹੀਂ ਵਿਭਾਗਾਂ ਦਾ ਨਿੱਜੀਕਰਣ ਵੱਲ ਨੂੰ ਵੱਧ ਰਹੀ ਹੈ। ਸਰਕਾਰ ਯੂਨੀਅਨ ਦੇ ਵਰਕਰ ਅਤੇ ਆਗੂ ਨੂੰ ਜੇਲਾਂ ’ਚ ਬੰਦ ਕਰ ਕੇ ਪ੍ਰਾਈਵੇਟ ਕਿਲੋਮੀਟਰ ਸਕੀਮ ਬੱਸਾਂ ਪਾ ਕੇ ਵਿਭਾਗ ਨੂੰ ਪ੍ਰਾਈਵੇਟੇਸ਼ਨ ਵੱਲ ਨੂੰ ਵਧਾਇਆ ਜਾ ਰਿਹਾ ਹੈ। ਆਪਣੇ ਚਹੇਤਿਆਂ ਨੂੰ ਲਾਭ ਦੇਣ ਲਈ ਕਿਲੋਮੀਟਰ ਸਕੀਮ ਬੱਸਾਂ ਪਾਈਆਂ ਜਾ ਰਹੀਆਂ ਹਨ ਅਤੇ ਮੁਲਾਜ਼ਮਾਂ ਨੂੰ ਪਿਛਲੇ 6 ਮਹੀਨਿਆਂ ਤੋਂ ਨਾਜਾਇਜ਼ ਜੇਲਾਂ ’ਚ ਬੰਦ ਕੀਤਾ ਹੋਇਆ ਹੈ। ਮੁਲਾਜ਼ਮਾਂ ਨੂੰ ਰਿਹਾਅ ਨਹੀਂ ਕੀਤਾ ਜਾਂ ਰਿਹਾ ਪੰਜਾਬ ਸਰਕਾਰ ਟ੍ਰਾਂਸਪੋਰਟ ਵਿਭਾਗ ਦੇ ਕੱਚੇ ਮੁਲਾਜ਼ਮਾਂ ਨਾਲ ਸਰਾਸਰ ਧੱਕਾ ਕਰ ਰਹੀ ਹੈ। ਲੋਕਤੰਤਰ ਦਾ ਘਾਂਣ ਕਰ ਕੇ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਕਰ ਰਹੀ ਹੈ ਜਦੋਂ ਕਿ ਸੰਵਿਧਨਕ ਰੂਪ ’ਚ ਆਵਾਜ਼ ਬੁਲੰਦ ਕਰਦੇ ਮੁਲਾਜ਼ਮਾਂ ਨੂੰ ਘਰਾਂ ਤੋਂ ਚੁੱਕ ਕੇ ਨਾਜਾਇਜ਼ 307 ਵਰਗੀਆਂ ਧਾਰਵਾਂ ਲਗਾ ਕੇ ਬੰਦ ਕਰ ਕੇ ਤਸ਼ੱਦਦ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਈ. ਡੀ. ਵੱਲੋਂ ਪੰਜਾਬ ਵਿਚ ਫਿਰ ਵੱਡੀ ਰੇਡ, ਵੱਡੇ ਵਪਾਰੀਆਂ ਤੇ ਸਿਆਸੀ ਆਗੂਆਂ ਨੂੰ ਪਈਆਂ ਭਾਜੜਾਂ

ਸੂਬਾ ਸਕੱਤਰ ਸ਼ਮਸ਼ੇਰ ਸਿੰਘ, ਮੀਤ ਪ੍ਰਧਾਨ ਜਤਿੰਦਰ ਸਿੰਘ ਦੀਦਾਰਗੜ੍ਹ, ਕੈਸ਼ੀਅਰ ਬਲਜੀਤ ਸਿੰਘ ਨੇ ਬੋਲਦਿਆਂ ਕਿਹਾ ਕਿ ਸਰਕਾਰ ਮੁਲਾਜ਼ਮਾਂ ਨੂੰ ਜੇਲਾਂ ’ਚ ਬੰਦ ਕਰ ਕੇ ਆਵਾਜ਼ ਦਬਾਅ ਕੇ ਨਿੱਜੀਕਰਣ ਵਾਲੇ ਪਾਸੇ ਨੂੰ ਵੱਧੀ ਹੈ। ਉਸ ਦੇ ਨਾਲ ਹੀ ਸਪੈਸ਼ਲ ਕਾਡਰ ਦੀ ਪਾਲਸੀ ਨੂੰ ਵਿਭਾਗ ’ਚ ਸੁੱਟ ਕੇ ਹੋਰ 58 ਸਾਲ ਕੱਚੇ ਮੁਲਾਜ਼ਮਾਂ ਦਾ ਸੋਸ਼ਣ ਕਰਨ ਵੱਲ ਨੂੰ ਵੱਧ ਰਹੀ ਹੈ ਜਦੋਂ ਕਿ ਵੱਖ-ਵੱਖ ਫੈਸਲਿਆਂ ਰਾਹੀਂ ਮਾਣਯੋਗ ਸੁਪਰੀਮ ਕੋਰਟ ਅਤੇ ਹਾਈਕੋਰਟ ਵੱਲੋਂ ਮੁਲਾਜ਼ਮਾਂ ਨੂੰ ਕਾਨੂੰਨੀ ਤਰੀਕੇ ਨਾਲ ਵੱਡੀ ਰਾਹਤ ਦਿੱਤੀ ਜਾ ਰਹੀ ਹੈ। ਸਰਕਾਰ ਪੰਜਾਬ ਦੀ ਨੌਜਵਾਨੀ ਦਾ ਲਗਾਤਾਰ ਸੋਸ਼ਣ ਕਰਦੀ ਆ ਰਹੀ ਹੈ ਜੋ ਕਿ ਲੰਮੇ ਸਮੇਂ ਤੋਂ ਸੋਸ਼ਣ ਦਾ ਸ਼ਿਕਾਰ ਪੰਜਾਬ ਦੇ ਕੱਚੇ ਮੁਲਾਜ਼ਮਾਂ ਹੋ ਰਹੇ ਹਨ। ਸਮੇਂ ਸਿਰ ਫ੍ਰੀ ਸਫ਼ਰ ਸਹੂਲਤਾਂ ਦੇ ਪੈਸੇ ਨਹੀਂ ਦਿੱਤੇ ਜਾ ਰਹੇ, ਜਿਸ ਦੇ ਨਾਲ ਸਮੇਂ ਸਿਰ ਤਨਖਾਹ ਤੇ ਸਪੇਅਰਪਾਰਟ ਖਰੀਦਣ ’ਚ ਵੀ ਮੁਸ਼ਕਿਲਾਂ ਆ ਰਹੀਆਂ ਹਨ। 

ਇਹ ਵੀ ਪੜ੍ਹੋ : ਪਾਵਰਕਾਮ ਵਿਭਾਗ 'ਚ ਫਿਰ ਪੈ ਗਿਆ ਵੱਡਾ ਪੰਗਾ, ਮੁਲਾਜ਼ਮਾਂ ਵਿਚ ਮਚੀ ਹਾਹਾਕਾਰ

ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ 18 ਮਈ ਦੀ ਮੀਟਿੰਗ ਦੇ ’ਚ ਪੁਖਤਾ ਹੱਲ ਨਾ ਕੀਤਾ ਅਤੇ ਜੇਲ ’ਚ ਬੰਦ ਸਾਥੀਆਂ ਨੂੰ ਰਿਹਾਈ ਨਾ ਦਿੱਤੀ ਤਾਂ ਨੂੰ ਹੜਤਾਲ ਪੋਸਟਪੋਨ ਕਰ ਕੇ 20 ਮਈ ਤੋਂ ਸੰਗਰੂਰ ਪੱਕਾ ਧਰਨਾ ਅਤੇ ਰੋਸ ਮਾਰਚ ਸ਼ੁਰੂ ਕੀਤਾ ਜਾਵੇਗਾ ਅਤੇ 25, 26, 27 ਮਈ 2026 ਨੂੰ ਮੁਕੰਮਲ ਹੜਤਾਲ ਕਰਕੇ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ’ਤੇ ਧਰਨਾ ਦਿੱਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਤੇ ਮੈਨੇਜਮੈਂਟ ਦੀ ਹੋਵੇਗੀ। ਪੀ. ਆਰ. ਟੀ. ਸੀ. ਆਜ਼ਾਦ ਯੂਨੀਅਨ ਦੇ ਸੂਬਾ ਪ੍ਰਧਾਨ ਭੋਲਾ ਸਿੰਘ ਆਪਣੇ ਸਾਥੀਆਂ ਸਮੇਤ ਮੀਟਿੰਗ ’ਚ ਪਹੁੰਚੇ ਅਤੇ ਹੜਤਾਲ ਸਮੇਤ ਸਾਰੇ ਸੰਘਰਸ਼ਾਂ ’ਚ ਹਮਾਇਤ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਪ੍ਰਦੀਪ ਕੁਮਾਰ, ਜਗਜੀਤ ਸਿੰਘ, ਭਗਤ ਸਿੰਘ, ਰਣਜੀਤ ਸਿੰਘ, ਉਡੀਕ ਚੰਦ, ਲਵਲੀ, ਦਿਆਲ ਰਾਮ, ਇੰਦਰਜੀਤ ਸਿੰਘ ਸਮੇਤ ਆਦਿ ਆਗੂ ਮੀਟਿੰਗ ’ਚ ਹਾਜ਼ਰ ਹੋਏ।

ਇਹ ਵੀ ਪੜ੍ਹੋ : ਪੰਜਾਬ ਭਰ ਵਿਚ 20 ਤਾਰੀਖ ਨੂੰ ਬੰਦ ਰਹਿਣਗੀਆਂ ਇਹ ਦੁਕਾਨਾਂ, ਪਹਿਲਾਂ ਹੀ ਕਰ ਲਓ ਤਿਆਰੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News