ਖੁਸ਼ਖਬਰੀ : ਹੁਣ ਆਧਾਰ ਕਾਰਡ ਨਾਲ ਡਾਕਖ਼ਾਨੇ ’ਚੋਂ ਕਢਵਾ ਸਕਦੇ ਹੋ 10 ਹਜ਼ਾਰ ਨਕਦ

Friday, Apr 03, 2020 - 12:30 PM (IST)

ਖੁਸ਼ਖਬਰੀ : ਹੁਣ ਆਧਾਰ ਕਾਰਡ ਨਾਲ ਡਾਕਖ਼ਾਨੇ ’ਚੋਂ ਕਢਵਾ ਸਕਦੇ ਹੋ 10 ਹਜ਼ਾਰ ਨਕਦ

ਜਲੰਧਰ (ਪੁਨੀਤ) - ਕਰਫਿਊ ਕਾਰਣ ਬਹੁਤ ਸਾਰੇ ਲੋਕਾਂ ਨੂੰ ਬੈਂਕਾਂ ’ਚੋਂ ਕੈਸ਼ ਕਢਵਾਉਣ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਆ ਰਹੀਆਂ ਹਨ। ਜਿਨ੍ਹਾਂ ਲੋਕਾਂ ਨੂੰ ਬੈਂਕਾਂ ’ਚੋਂ ਕੈਸ਼ ਕਢਵਾਉਣ ਵਿਚ ਮੁਸ਼ਕਲ ਪੇਸ਼ ਆ ਰਹੀ ਹੈ ਉਹ ਪੋਸਟ ਆਫਿਸ ’ਚੋਂ ਨਕਦੀ ਕਢਵਾ ਸਕਦੇ ਹਨ। ਇਸ ਲਈ ਖਪਤਕਾਰ ਨੂੰ ਆਪਣਾ ਆਧਾਰ ਕਾਰਡ ਲੈ ਕੇ ਜਾਣਾ ਹੋਵੇਗਾ। ਆਧਾਰ ਕਾਰਡ ਨਾਲ ਬੈਂਕ ਦੇ ਖਾਤਾਧਾਰਕ ਦਾ ਜੋ ਅਕਾਊਂਟ ਲਿੰਕ ਹੋਵੇਗਾ ਉਸ ਵਿਚੋਂ ਰਾਸ਼ੀ ਕਢਵਾਈ ਜਾ ਸਕੇਗੀ। ਇਸ ਰਾਹੀਂ 1 ਦਿਨ ’ਚ 10,000 ਰੁਪਏ ਤੱਕ ਦੀ ਨਕਦੀ ਹੀ ਕਢਵਾਈ ਜਾ ਸਕੇਗੀ। ਇਹ ਸਹੂਲਤ ਡਾਕੀਏ ਰਾਹੀਂ ਵੀ ਲੋਕਾਂ ਦੇ ਘਰਾਂ ਤੱਕ ਪੁੱਜੇਗੀ। ਕੋਈ ਵੀ ਵਿਅਕਤੀ ਡਾਕੀਏ ਕੋਲ ਮੌਜੂਦ ਸਕੈਨ ਮਸ਼ੀਨ ਰਾਹੀਂ ਪੈਸੇ ਲੈ ਸਕਦਾ ਹੈ।

ਪੜ੍ਹੋ ਇਹ ਵੀ ਖਬਰ -  ਸ੍ਰੀ ਹਜ਼ੂਰ ਸਾਹਿਬ ’ਚ ਫਸੇ ਸ਼ਰਧਾਲੂਆਂ ਦੀ ਮਦਦ ਲਈ ਅੱਗੇ ਆਏ ਡਿੰਪਾ, ਮੋਦੀ ਨੂੰ ਲਿਖੀ ਚਿੱਠੀ      

ਪੜ੍ਹੋ ਇਹ ਵੀ ਖਬਰ - ਸ੍ਰੀ ਹਜ਼ੂਰ ਸਾਹਿਬ ’ਚ ਫਸੇ ਸ਼ਰਧਾਲੂਆਂ ਦੀ ਵਾਪਸੀ ਲਈ ਸੰਨੀ ਦਿਓਲ ਨੇ ਚੁੱਕਿਆ ਬੀੜਾ      

ਡਾਕਘਰਾਂ ਤੋਂ ਇਸ ਸਹੂਲਤ ਦੀ ਵਰਤੋਂ ਕਰ ਕੇ ਲੋਕ ਬੈਂਕਾਂ ’ਚ ਲੱਗਣ ਵਾਲੀਆਂ ਲੰਮੀਆਂ ਕਤਾਰ ਤੋਂ ਨਿਜਾਤ ਪਾ ਸਕਦੇ ਹਨ। ਡਾਕਖ਼ਾਨੇ ਦੇ ਅਧਿਕਾਰੀ ਦੱਸਦੇ ਹਨ ਕਿ ਕੈਸ਼ ਸਿਰਫ ਆਪਣੇ ਸ਼ਹਿਰ ’ਚ ਹੀ ਨਹੀਂ, ਸਗੋਂ ਕਿਸੇ ਦੂਜੇ ਸ਼ਹਿਰ ’ਚ ਸਥਿਤ ਡਾਕਖ਼ਾਨੇ ’ਚੋਂ ਵੀ ਕਢਵਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਵੱਡੇ ਡਾਕਖ਼ਾਨੇ ’ਚ ਪੇਮੈਂਟ ਬੈਂਕ ਖੋਲ੍ਹਿਆ ਗਿਆ ਹੈ, ਜਿਸ ਰਾਹੀਂ ਖਾਤਾ ਖੁੱਲ੍ਹਵਾ ਕੇ ਖਪਤਕਾਰ ਹਰ ਤਰ੍ਹਾਂ ਦੀ ਬੈਂਕ ਸਹੂਲਤ ਲੈ ਸਕਦਾ ਹੈ। ਉਕਤ ਬੈਂਕ ’ਚ ਪੇਪਰ ਵਰਕ ਬਿਲਕੁਲ ਵੀ ਨਹੀਂ ਕੀਤਾ ਜਾਂਦਾ। ਵਿਅਕਤੀ ਆਪਣੇ ਆਧਾਰ ਕਾਰਡ ਨੰਬਰ ਨਾਲ ਹੀ ਖਾਤਾ ਖੁੱਲ੍ਹਵਾ ਸਕਦਾ ਹੈ।

ਪੜ੍ਹੋ ਇਹ ਵੀ ਖਬਰ - ਭਾਈ ਨਿਰਮਲ ਸਿੰਘ ਖ਼ਾਲਸਾ : ਰਸਭਿੰਨੇ ਕੀਰਤਨੀਏ ਦੀ ਆਵਾਜ਼ ਬਾਕੀ ਹੈ ਆਖ਼ਰ 

ਪੜ੍ਹੋ ਇਹ ਵੀ ਖਬਰ - ਭਾਈ ਜੀ ਦੇ ਸਸਕਾਰ ’ਚ ਵਿਘਨ ਪਾਉਣ ਵਾਲਿਆਂ ਨੂੰ ਕੋਰੋਨਾ ਹੋਇਆ ਤਾਂ ਸਸਕਾਰ ਕਿਥੇ ਹੋਵੇਗਾ : ਜ਼ੀਰਾ     

ਅੱਜ ਸ਼ਾਮ 5 ਵਜੇ ਤੱਕ ਖੁੱਲ੍ਹਣਗੇ ਬੈਂਕ
ਲੋਕਾਂ ਦੀ ਸਹੂਲਤ ਨੂੰ ਵੇਖਦੇ ਹੋਏ ਬੈਂਕਾਂ ਦੇ ਖੁੱਲ੍ਹਣ ਦਾ ਸਮਾਂ ਪਹਿਲਾਂ ਵਾਂਗ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਕੀਤਾ ਗਿਆ ਹੈ। ਉਕਤ ਸਮੇਂ ਦੌਰਾਨ ਪਬਲਿਕ ਡੀਲਿੰਗ ਵੀ ਹੋਵੇਗੀ ਅਤੇ ਕੈਸ਼ ਵੀ ਮਿਲ ਸਕੇਗਾ। ਕਰਫਿਊ ਕਾਰਣ 3 ਅਪ੍ਰੈਲ ਨੂੰ ਬੈਂਕ ਖੁੱਲ੍ਹਣ ਦਾ ਸਮਾਂ ਸਵੇਰੇ 11 ਤੋਂ ਬਾਅਦ ਦੁਪਹਿਰ 2 ਵਜੇ ਤੱਕ ਰੱਖਿਆ ਗਿਆ ਸੀ ਪਰ ਲੋਕ ਹਿੱਤਾਂ ਦੇ ਮੱਦੇਨਜ਼ਰ ਇਸ ਸਮੇਂ ਵਿਚ ਬਦਲਾਅ ਕਰ ਕੇ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਦਾ ਸਮਾਂ ਰੱਖਿਆ ਗਿਆ ਹੈ। ਉਥੇ ਹੀ ਏ. ਟੀ. ਐੱਮ. ਵਿਚ ਵੀ ਕੈਸ਼ ਪੂਰਾ ਰੱਖਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ।


author

rajwinder kaur

Content Editor

Related News