ਆਧਾਰ ਕਾਰਡ ਧਾਰਕਾਂ ਲਈ ਜ਼ਰੂਰੀ ਖ਼ਬਰ, ਜੇ ਫਿੰਗਰ ਪ੍ਰਿੰਟ 'ਚ ਆਵੇ ਦਿੱਕਤ ਤਾਂ ਜਲਦੀ ਕਰੋ ਇਹ ਕੰਮ
Thursday, Dec 05, 2024 - 06:16 PM (IST)
ਨੈਸ਼ਨਲ ਡੈਸਕ : ਤੁਹਾਡੇ ਕੋਲ ਕਈ ਤਰ੍ਹਾਂ ਦੇ ਦਸਤਾਵੇਜ਼ ਹੋਣਗੇ, ਜਿਨ੍ਹਾਂ ਵਿੱਚੋਂ ਇੱਕ ਆਧਾਰ ਕਾਰਡ ਵੀ ਹੈ। ਆਧਾਰ ਕਾਰਡ ਮੌਜੂਦਾ ਸਮੇਂ ਦੇ ਸਭ ਤੋਂ ਮਹੱਤਵਪੂਰਨ ਦਸਤਾਵੇਜ਼ਾਂ ਵਿੱਚੋਂ ਇੱਕ ਹੈ। ਆਧਾਰ ਕਾਰਡ ਭਾਰਤ ਦੇ ਨਾਗਰਿਕਾਂ ਨੂੰ ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ ਯਾਨੀ UIDAI ਦੁਆਰਾ ਜਾਰੀ ਕੀਤਾ ਜਾਂਦਾ ਹੈ। ਇਸ ਆਧਾਰ ਵਿੱਚ ਕਾਰਡਧਾਰਕ ਦੀ ਬਾਇਓਮੀਟ੍ਰਿਕ ਅਤੇ ਜਨਸੰਖਿਆ ਸੰਬੰਧੀ ਜਾਣਕਾਰੀ ਹੁੰਦੀ ਹੈ। ਆਧਾਰ ਵਿੱਚ ਤੁਹਾਡੇ ਫਿੰਗਰਪ੍ਰਿੰਟ ਵੀ ਹੁੰਦੇ ਹਨ, ਜਿਨ੍ਹਾਂ ਦੀ ਤੁਹਾਨੂੰ ਕਈ ਕੰਮਾਂ ਵਿਚ ਜ਼ਰੂਰਤ ਪੈਂਦੀ ਹੈ। ਜ਼ਰਾ ਸੋਚੋ, ਜੇਕਰ ਤੁਹਾਡੇ ਫਿੰਗਰਪ੍ਰਿੰਟ ਆਧਾਰ ਕਾਰਡ 'ਤੇ ਨਾ ਆਉਣ ਜਾਂ ਆਇਰਿਸ ਬਾਇਓਮੈਟ੍ਰਿਕਸ ਸਕੈਨ ਨਾ ਹੋਵੇ ਤਾਂ ਤੁਹਾਡੇ ਕਿੰਨੇ ਕੰਮ ਰੁੱਕ ਸਕਦੇ ਹਨ। ਆਧਾਰ ਕਾਰਡ 'ਤੇ ਫਿੰਗਰਪ੍ਰਿੰਟ ਨਾ ਹੋਣ 'ਤੇ ਤੁਹਾਡੇ ਕਿਹੜੇ ਕੰਮ ਅਟਕ ਸਕਦੇ ਹਨ ਅਤੇ ਤੁਸੀਂ ਇਸ ਨੂੰ ਕਿਵੇਂ ਅੱਪਡੇਟ ਕਰ ਸਕਦੇ ਹੋ, ਦੇ ਬਾਰੇ ਅੱਜ ਅਸੀਂ ਤੁਹਾਨੂੰ ਵਿਸਥਾਰ ਨਾਲ ਦੱਸਾਂਗੇ...
ਇਹ ਵੀ ਪੜ੍ਹੋ - ਨਿੱਕਾ ਜਿਹਾ ਘਰ ਤੇ ਬਿਜਲੀ ਦਾ ਬਿੱਲ 355 ਕਰੋੜ ਰੁਪਏ, ਸੁਣ ਉੱਡ ਜਾਣਗੇ ਹੋਸ਼
ਜਾਣ ਲਓ ਪੂਰੀ ਪ੍ਰਕਿਰਿਆ
ਆਧਾਰ ਕਾਰਡ 'ਤੇ ਆਇਰਿਸ ਬਾਇਓਮੈਟ੍ਰਿਕਸ ਸਕੈਨ ਅਤੇ ਫਿੰਗਰਪ੍ਰਿੰਟਸ ਨਾ ਹੋਣ ਦੀ ਸਥਿਤੀ ਵਿੱਚ ਕੋਈ ਵੀ ਵਿਅਕਤੀ ਅਸਧਾਰਨ ਨਾਮਜ਼ਦਗੀ ਕਰਕੇ ਆਧਾਰ ਕਾਰਡ ਲਈ ਅਪਲਾਈ ਕਰ ਸਕਦਾ ਹੈ। ਇਸ ਲਈ ਉਕਤ ਲੋਕਾਂ ਨੂੰ ਇਸ ਲਈ ਉਪਲਬਧ ਬਾਇਓਮੈਟ੍ਰਿਕਸ ਦੇ ਨਾਲ-ਨਾਲ ਨਾਮ, ਲਿੰਗ, ਪਤਾ ਅਤੇ ਜਨਮ ਮਿਤੀ ਦਰਜ ਕਰਵਾਉਣੀ ਪਵੇਗੀ। ਇਸ ਦੇ ਨਾਲ ਹੀ, ਗੁੰਮ ਹੋਏ ਬਾਇਓਮੈਟ੍ਰਿਕਸ ਨੂੰ ਸਾਫਟਵੇਅਰ ਵਿੱਚ ਉਜਾਗਰ ਕੀਤਾ ਜਾਂਦਾ ਹੈ। ਇਸ ਤਰ੍ਹਾਂ ਆਸਾਧਾਰਨ ਲੋਕਾਂ ਲਈ ਨਾਮਾਂਕਣ ਪ੍ਰਕਿਰਿਆ ਤੋਂ ਬਾਅਦ ਆਧਾਰ ਨੰਬਰ ਤਿਆਰ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ - ਹਾਓ ਓ ਰੱਬਾ..., Airport 'ਤੇ ਚੈਕਿੰਗ ਦੌਰਾਨ ਕੋਰੀਅਰ 'ਚੋਂ ਮਿਲਿਆ ਭਰੂਣ, ਫੈਲੀ ਸਨਸਨੀ
ਇਸ ਤਰ੍ਹਾਂ ਅਪਡੇਟ ਹੋਣਗੇ ਤੁਹਾਡੇ ਨਵੇਂ ਫਿੰਗਰਪ੍ਰਿੰਟ
ਜੇਕਰ ਕਿਸੇ ਕਾਰਨ ਤੁਹਾਡੇ ਫਿੰਗਰਪ੍ਰਿੰਟ ਆਧਾਰ ਕਾਰਡ 'ਤੇ ਨਹੀਂ ਆ ਰਹੇ ਤਾਂ ਤੁਹਾਡੇ ਕੋਲ ਉਹਨਾਂ ਨੂੰ ਅੱਪਡੇਟ ਕਰਨ ਦਾ ਸਿਰਫ਼ ਇੱਕ ਵਿਕਲਪ ਹੈ।
. ਇਸ ਲਈ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਨਜ਼ਦੀਕੀ ਆਧਾਰ ਸੇਵਾ ਕੇਂਦਰ 'ਤੇ ਜਾਣਾ ਹੋਵੇਗਾ।
. ਇੱਥੇ ਜਾ ਕੇ ਤੁਹਾਨੂੰ ਇੱਕ ਸੁਧਾਰ ਫਾਰਮ ਭਰਨਾ ਹੋਵੇਗਾ, ਜਿਸ ਵਿੱਚ ਤੁਹਾਨੂੰ ਆਪਣਾ ਨਾਮ, ਆਧਾਰ ਨੰਬਰ ਆਦਿ ਦੀ ਜਾਣਕਾਰੀ ਦੇਣੀ ਹੋਵੇਗੀ।
. ਫਿਰ ਤੁਹਾਨੂੰ ਆਧਾਰ ਕਾਰਡ ਅੱਪਡੇਟ ਕਰਨ ਲਈ ਫ਼ੀਸ ਜਮ੍ਹਾਂ ਕਰਾਉਣੀ ਪਵੇਗੀ, ਜਿਸ ਤੋਂ ਬਾਅਦ ਤੁਹਾਨੂੰ ਭਰਿਆ ਹੋਇਆ ਫਾਰਮ ਸਬੰਧਤ ਅਧਿਕਾਰੀ ਨੂੰ ਦੇਣਾ ਪਵੇਗਾ।
. ਇਸ ਤੋਂ ਬਾਅਦ ਤੁਹਾਡੇ ਫਿੰਗਰਪ੍ਰਿੰਟ ਦੁਬਾਰਾ ਲਏ ਜਾਣਗੇ।
. ਇਸ ਪ੍ਰਕਿਰਿਆ ਦੇ ਹੋਣ ਤੋਂ ਕੁਝ ਦਿਨਾਂ ਬਾਅਦ ਤੁਹਾਡੇ ਨਵੇਂ ਫਿੰਗਰਪ੍ਰਿੰਟ ਅੱਪਡੇਟ ਕੀਤੇ ਜਾਂਦੇ ਹਨ।
ਇਹ ਵੀ ਪੜ੍ਹੋ - ਸਰਕਾਰੀ ਸਕੀਮ 'ਚ ਨਿਕਲੀਆਂ ਨੌਕਰੀਆਂ, ਨੌਜਵਾਨਾਂ ਲਈ ਵਿਸ਼ੇਸ਼ ਮੌਕੇ
ਆਧਾਰ ਕਾਰਡ ਨਾ ਹੋਣ 'ਤੇ ਰੁੱਕ ਸਕਦੇ ਨੇ ਇਹ ਕੰਮ
. ਜੇਕਰ ਤੁਹਾਡੇ ਆਧਾਰ ਕਾਰਡ 'ਤੇ ਤੁਹਾਡੇ ਫਿੰਗਰਪ੍ਰਿੰਟ ਨਹੀਂ ਹਨ ਤਾਂ ਤੁਹਾਨੂੰ ਮੁਫ਼ਤ ਰਾਸ਼ਨ ਪ੍ਰਾਪਤ ਕਰਨ ਵਿੱਚ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹਾ ਇਸ ਲਈ ਕਿਉਂਕਿ ਜਦੋਂ ਰਾਸ਼ਨ ਕਾਰਡ ਧਾਰਕ ਰਾਸ਼ਨ ਲੈਣ ਲਈ ਰਾਸ਼ਨ ਡੀਲਰ ਦੀ ਦੁਕਾਨ 'ਤੇ ਜਾਂਦਾ ਹੈ ਤਾਂ ਉਸ ਨੂੰ ਉਂਗਲਾਂ ਦੇ ਨਿਸ਼ਾਨ ਦੇਣੇ ਪੈਂਦੇ ਹਨ ਅਤੇ ਉਦੋਂ ਹੀ ਰਾਸ਼ਨ ਦਿੱਤਾ ਜਾਂਦਾ ਹੈ।
. ਜੇਕਰ ਤੁਹਾਡੇ ਫਿੰਗਰਪ੍ਰਿੰਟ ਨਜ਼ਰ ਨਹੀਂ ਆ ਰਹੇ ਹਨ, ਤਾਂ ਤੁਹਾਨੂੰ ਨਵਾਂ ਸਿਮ ਕਾਰਡ ਲੈਣ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਿਮ ਕਾਰਡ ਲੈਂਦੇ ਸਮੇਂ ਹੁਣ ਆਧਾਰ ਨੰਬਰ ਅਤੇ ਕਾਰਡ ਧਾਰਕ ਦਾ ਫਿੰਗਰਪ੍ਰਿੰਟ ਲਿਆ ਜਾਂਦਾ ਹੈ।
. ਡਰਾਈਵਿੰਗ ਲਾਇਸੈਂਸ, ਵੋਟਰ ਕਾਰਡ, ਰਾਸ਼ਨ ਕਾਰਡ, ਪੈਨ ਕਾਰਡ ਬਣਾਉਣ ਲਈ ਅੱਜ ਕੱਲ਼ ਆਧਾਰ ਕਾਰਡ ਦੀ ਵਰਤੋਂ ਸਭ ਤੋਂ ਵੱਧ ਕੀਤੀ ਜਾਂਦੀ ਹੈ। ਇਸ ਤੋਂ ਬਿਨਾਂ ਉਕਤ ਦਸਤਾਵੇਜ਼ ਬਣਾਉਣ ਵਿਚ ਮੁਸ਼ਕਲ ਹੋ ਸਕਦੀ ਹੈ।
. ਹੁਣ ਕਿਸੇ ਵੀ ਬੈਂਕ 'ਚ ਖਾਤਾ ਖੋਲ੍ਹਣ ਲਈ ਆਧਾਰ ਨੰਬਰ ਦੇਣਾ ਜ਼ਰੂਰੀ ਹੈ। ਜਿਨ੍ਹਾਂ ਬੈਂਕਾਂ 'ਚ ਤੁਹਾਡਾ ਪਹਿਲਾਂ ਤੋਂ ਖਾਤਾ ਹੈ, ਉਨ੍ਹਾਂ 'ਚ ਆਧਾਰ ਨੰਬਰ ਲਿੰਕ ਕਰਨਾ ਜ਼ਰੂਰੀ ਹੈ। ਇਸ ਤੋਂ ਇਲਾਵਾ 50 ਹਜ਼ਾਰ ਰੁਪਏ ਤੋਂ ਵੱਧ ਦੇ ਲੈਣ-ਦੇਣ ਲਈ ਵੀ ਇਹ ਜ਼ਰੂਰੀ ਹੈ।
. ਸਰਕਾਰ ਨੇ ਰਿਟਰਨ ਫਾਈਲ ਕਰਨ ਲਈ ਆਧਾਰ ਨੰਬਰ ਨੂੰ ਲਿੰਕ ਕਰਨਾ ਲਾਜ਼ਮੀ ਕਰ ਦਿੱਤਾ ਹੈ।
. ਕਰਮਚਾਰੀ ਭਵਿੱਖ ਨਿਧੀ ਸੰਗਠਨ ਨੇ ਪੀਐੱਫ ਖਾਤਿਆਂ ਲਈ ਆਧਾਰ ਨੰਬਰ ਨੂੰ ਲਾਜ਼ਮੀ ਕਰ ਦਿੱਤਾ ਹੈ।
ਇਹ ਵੀ ਪੜ੍ਹੋ - ਬਿਨਾਂ ਸੱਦੇ ਵਿਆਹ 'ਚ ਦਾਖਲ ਹੋਏ ਕਾਲਜ ਵਿਦਿਆਰਥੀ, ਬਰਾਤੀਆਂ ਨਾਲ ਪਿਆ ਪੰਗਾ, ਚੱਲੀਆਂ ਗੋਲੀਆਂ
IRIS ਸਕੈਨ ਰਾਹੀਂ ਦਰਜ ਕਰਵਾ ਸਕਦੇ ਹੋ ਨਾਮ
ਜੇਕਰ ਆਧਾਰ ਕਾਰਡ ਬਣਾਉਣ ਲਈ ਯੋਗ ਵਿਅਕਤੀ ਦੇ ਉਂਗਲਾਂ ਦੇ ਨਿਸ਼ਾਨ ਉਪਲਬਧ ਨਹੀਂ ਹਨ, ਤਾਂ ਨਾਮਾਂਕਣ IRIS ਸਕੈਨ ਦੁਆਰਾ ਵੀ ਕੀਤਾ ਜਾ ਸਕਦਾ ਹੈ। ਇਸ ਬਦਲਾਅ ਦੇ ਜ਼ਰੀਏ ਸਰਕਾਰ ਨੇ ਆਧਾਰ ਕਾਰਡ (ਆਧਾਰ ਕਾਰਡ ਐਨਰੋਲਮੈਂਟ) ਬਣਾਉਣ ਦੀ ਪ੍ਰਕਿਰਿਆ ਨੂੰ ਬਹੁਤ ਆਸਾਨ ਬਣਾ ਦਿੱਤਾ ਹੈ। ਜੋ ਲੋਕ ਸਰੀਰਕ ਤੌਰ 'ਤੇ ਸਮਰੱਥ ਨਹੀਂ ਹਨ, ਯਾਨੀ ਜਿਨ੍ਹਾਂ ਦੇ ਹੱਥ ਜਾਂ ਉਂਗਲਾਂ ਨਹੀਂ ਹਨ, ਉਨ੍ਹਾਂ ਲਈ ਹੁਣ ਆਧਾਰ ਕਾਰਡ ਬਣਵਾਉਣਾ ਆਸਾਨ ਹੋ ਗਿਆ ਹੈ। ਨਵੇਂ ਨਿਯਮ ਤਹਿਤ ਫਿੰਗਰਪ੍ਰਿੰਟ ਨਾ ਹੋਣ ਦੀ ਸੂਰਤ ਵਿੱਚ ਅੱਖਾਂ ਦੇ ਸਕੈਨ ਰਾਹੀਂ ਵੀ ਆਧਾਰ ਬਣਾਇਆ ਜਾ ਸਕੇਗਾ।
ਇਹ ਵੀ ਪੜ੍ਹੋ - ਵੱਡਾ ਝਟਕਾ : ਅੱਜ ਤੋਂ ਮਹਿੰਗਾ ਹੋਇਆ LPG Gas Cylinder, ਜਾਣੋ ਨਵੀਆਂ ਕੀਮਤਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8