ਵਿਧਵਾ ਮਾਂ ਨੇ ਬੈਂਕ ''ਚੋਂ ਕਰਜ਼ਾ ਚੁੱਕ 8 ਦਿਨ ਪਹਿਲਾਂ ਵਿਦੇਸ਼ ਭੇਜਿਆ ਸੀ ਪੁੱਤ, ਬ੍ਰੇਨ ਅਟੈਕ ਕਾਰਨ ਮੌਤ

Sunday, Oct 29, 2023 - 06:56 PM (IST)

ਵਿਧਵਾ ਮਾਂ ਨੇ ਬੈਂਕ ''ਚੋਂ ਕਰਜ਼ਾ ਚੁੱਕ 8 ਦਿਨ ਪਹਿਲਾਂ ਵਿਦੇਸ਼ ਭੇਜਿਆ ਸੀ ਪੁੱਤ, ਬ੍ਰੇਨ ਅਟੈਕ ਕਾਰਨ ਮੌਤ

ਅੰਮ੍ਰਿਤਸਰ (ਜਸ਼ਨ)- ਸਿਰਫ਼ 8 ਦਿਨ ਪਹਿਲਾਂ ਸਟੂਡੈਂਟ ਵੀਜ਼ੇ ’ਤੇ ਮਾਲਟਾ ਗਏ ਨੌਜਵਾਨ ਦੀ ਮੌਤ ਹੋਣ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਬਚਪਨ ਵਿਚ ਪਿਤਾ ਦੀ ਮੌਤ ਤੋਂ ਬਾਅਦ ਮਾਂ ਨੇ ਕਰਿਆਨੇ ਦੀ ਦੁਕਾਨ ਚਲਾ ਕੇ ਪੁੱਤ ਨੂੰ ਪਾਲਿਆ ਅਤੇ ਫਿਰ ਪਰਿਵਾਰ ਨੇ ਬੜੇ ਚਾਵਾਂ, ਖੁਸ਼ੀਆਂ ਅਤੇ ਸੁਹਾਵਣੇ ਸੁਫ਼ਨਿਆਂ ਨਾਲ ਆਪਣੇ ਨੌਜਵਾਨ ਪੁੱਤਰ ਨੂੰ ਵਿਦੇਸ਼ ਸਟੱਡੀ ਵੀਜ਼ੇ ’ਤੇ ਭੇਜਿਆ ਸੀ।

ਇਹ ਵੀ ਪੜ੍ਹੋ- ਘਰ 'ਚ ਚੱਲ ਰਹੀਆਂ ਸੀ ਭੈਣ ਦੇ ਵਿਆਹ ਦੀਆਂ ਤਿਆਰੀਆਂ, ਨਿਊਜ਼ੀਲੈਂਡ ਤੋਂ ਆਈ ਭਰਾ ਦੀ ਮੌਤ ਦੀ ਖ਼ਬਰ

ਇਹ ਦੁਖਦਾਈ ਘਟਨਾ ਸਥਾਨਕ ਰਣਜੀਤ ਐਵੇਨਿਊ ਸਥਿਤ ਹਾਊਸਿੰਗ ਬੋਰਡ ਕਾਲੋਨੀ ਦੇ ਮਕਾਨ ਨੰਬਰ 617 ’ਚ ਰਹਿਣ ਵਾਲੀ ਵਿਧਵਾ ਸੁਮਨ ਸ਼ਰਮਾ ਦੇ ਪਰਿਵਾਰ ਨਾਲ ਵਾਪਰੀ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਛਾਣ ਨਿਖਿਲ ਸ਼ਰਮਾ (22) ਵਜੋਂ ਹੋਈ ਹੈ। ਨਿਖਿਲ ਦੀ ਮਾਂ ਸੁਮਨ ਸ਼ਰਮਾ ਨੇ ਬੈਂਕ ਤੋਂ 16 ਲੱਖ ਰੁਪਏ ਦਾ ਕਰਜ਼ਾ ਲਿਆ ਸੀ ਅਤੇ ਆਪਣੇ ਪੁੱਤਰ ਨਿਖਿਲ ਸ਼ਰਮਾ ਨੂੰ 18 ਅਕਤੂਬਰ ਨੂੰ ਸਟੱਡੀ ਵੀਜ਼ੇ ’ਤੇ ਮਾਲਟਾ ਭੇਜਿਆ ਸੀ। ਸੁਮਨ ਸ਼ਰਮਾ ਨੇ ਹਾਦਸੇ ਵਾਲੇ ਦਿਨ ਦਾ ਜ਼ਿਕਰ ਕਰਦੇ ਹੋਏ ਦੱਸਿਆ ਕਿ 25 ਅਕਤੂਬਰ ਦੀ ਦੁਪਹਿਰ ਨਿਖਿਲ ਨੇ ਵੀਡੀਓ ਕਾਲ ਕਰਦੇ ਹੋਏ ਅਚਾਨਕ ਕਾਲ ਕੱਟ ਦਿੱਤੀ ਅਤੇ ਕਿਹਾ ਕਿ ਉਹ ਪੰਜ ਮਿੰਟਾਂ ਬਾਅਦ ਗੱਲ ਕਰਦਾ ਹੈ ਪਰ ਉਸ ਤੋਂ ਬਾਅਦ ਰਾਤ ਤੱਕ ਉਸ ਦੀ ਕੋਈ ਕਾਲ ਨਹੀਂ ਆਈ। ਉਹ ਉਡੀਕਦੀ ਰਹੀ ਅਤੇ ਫਿਰ ਜਦੋਂ ਉਸ ਨੇ ਵਟਸਐਪ ’ਤੇ ਕਾਲ ਕੀਤੀ ਤਾਂ ਨਿਖਿਲ ਵੱਲੋਂ ਕੋਈ ਜਵਾਬ ਨਹੀਂ ਆਇਆ। ਇਸ ਤੋਂ ਥੋੜ੍ਹੀ ਦੇਰ ਬਾਅਦ ਹੀ ਮਾਲਟਾ ’ਚ ਰਹਿਣ ਵਾਲੇ ਨਿਖਿਲ ਦੇ ਰੂਮਮੇਟ ਦੋਸਤਾਂ ਨੇ ਸੁਮਨ ਸ਼ਰਮਾ ਨੂੰ ਫੋਨ ਕਰ ਕੇ ਦੱਸਿਆ ਕਿ ਨਿਖਿਲ ਦੀ ਅਚਾਨਕ ਬ੍ਰੇਨ ਅਟੈਕ ਹੋਣ ਨਾਲ ਮੌਤ ਹੋ ਗਈ ਹੈ। ਇਹ ਸੁਣਦੇ ਸਾਰ ਹੀ ਨਿਖਿਲ ਦੀ ਮਾਂ ਸੁਮਨ ਸ਼ਰਮਾ ਹੇਠਾ ਡਿੱਗ ਗਈ ਅਤੇ ਇਹ ਖ਼ਬਰ ਸੁਣ ਕੇ ਪੂਰਾ ਪਰਿਵਾਰ ਸਦਮੇ ਵਿਚ ਆ ਗਿਆ।

ਇਹ ਵੀ ਪੜ੍ਹੋ- ਗੁਰੂ ਨਗਰੀ ਅੰਮ੍ਰਿਤਸਰ 'ਚ ਦੇਹ ਵਪਾਰ ਦਾ ਅੱਡਾ ਬੇਨਕਾਬ, ਪੁਲਸ ਨੇ ਗ੍ਰਿਫ਼ਤਾਰ ਕੀਤੇ ਕੁੜੀਆਂ ਤੇ ਮੁੰਡੇ

ਨਿਖਿਲ ਦੇ ਚਾਚਾ ਰਮੇਸ਼ ਸੇਠੀ ਨੇ ਦੱਸਿਆ ਕਿ ਨਿਖਿਲ ਦੇ ਪਰਿਵਾਰ ਵਿਚ ਉਸ ਦੀ ਵਿਧਵਾ ਮਾਂ ਤੋਂ ਇਲਾਵਾ ਦੋ ਭਰਾ ਅਤੇ ਇਕ ਭੈਣ ਹੈ। ਨਿਖਿਲ ਦੇ ਚਾਚਾ ਨੇ ਦੱਸਿਆ ਕਿ ਹੁਣ ਉਸ ਦੇ ਪਰਿਵਾਰ ਕੋਲ ਨਿਖਿਲ ਦੀ ਮ੍ਰਿਤਕ ਦੇਹ ਨੂੰ ਭਾਰਤ ਵਾਪਸ ਲਿਆਉਣ ਲਈ ਪੈਸੇ ਨਹੀਂ ਹਨ ਅਤੇ ਨਾ ਹੀ ਉਨ੍ਹਾਂ ਨੂੰ ਵਿਦੇਸ਼ ਤੋਂ ਮ੍ਰਿਤਕ ਦੇਹ ਲਿਆਉਣ ਦੀ ਪ੍ਰਕਿਰਿਆ ਬਾਰੇ ਕੋਈ ਜਾਣਕਾਰੀ ਹੈ।

ਪੀੜਤ ਪਰਿਵਾਰਕ ਮੈਂਬਰਾਂ ਨੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਭਾਜਪਾ ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਅਤੇ ਹਲਕਾ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨਾਲ ਸੰਪਰਕ ਕਰ ਕੇ ਨਿਖਿਲ ਦੀ ਮ੍ਰਿਤਕ ਦੇਹ ਨੂੰ ਪੰਜਾਬ ਵਾਪਸ ਲਿਆਉਣ ਲਈ ਕਿਹਾ ਹੈ ਤਾਂ ਜੋ ਉਸ ਦੀ ਮ੍ਰਿਤਕ ਦੇਹ ਨੂੰ ਇੱਥੇ ਲਿਆ ਕੇ ਰੀਤੀ-ਰਿਵਾਜਾਂ ਅਨੁਸਾਰ ਅੰਤਿਮ ਸਸਕਾਰ ਕੀਤਾ ਜਾ ਸਕੇ। ਵਿਧਵਾ ਮਾਂ ਸੁਮਨ ਸ਼ਰਮਾ ਅਤੇ ਪਰਿਵਾਰ ਨੇ ਕੇਂਦਰ ਸਰਕਾਰ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਬੰਧਿਤ ਵਿਭਾਗਾਂ ਦੇ ਮੰਤਰੀਆਂ ਨੂੰ ਅਪੀਲ ਕੀਤੀ ਹੈ ਕਿ ਨਿਖਿਲ ਦੀ ਮ੍ਰਿਤਕ ਦੇਹ ਨੂੰ ਜਲਦੀ ਤੋਂ ਜਲਦੀ ਭਾਰਤ ਲਿਆਂਦਾ ਜਾਵੇ।

ਇਹ ਵੀ ਪੜ੍ਹੋ- ਅੰਮ੍ਰਿਤਸਰ ਦੇ ਹਸਪਤਾਲ ਦੀ ਇਕ ਹੋਰ ਵੱਡੀ ਲਾਪ੍ਰਵਾਹੀ, ਇਲਾਜ ਲਈ 4 ਘੰਟੇ ਤੜਫਦਾ ਰਿਹਾ ਮਰੀਜ਼

ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਸ਼ੁਰੂ ਕੀਤੇ ਯਤਨ 

ਜਦੋਂ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਨਿਖਿਲ ਦੇ ਦਿਹਾਂਤ ਦੀ ਦੁਖਦਾਈ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਇਸ ਸਬੰਧੀ ਐੱਨ. ਆਰ. ਆਈ. ਮਾਮਲੇ ਦੇ ਪ੍ਰਮੁੱਖ ਸਕੱਤਰ ਅਤੇ ਸੈਂਟਰਲ ਯੂਰਪ ਡਵੀਜ਼ਨ ਐੱਮ. ਈ. ਏ. ਨਵੀਂ ਦਿੱਲੀ ਦੇ ਸੰਯੁਕਤ ਸਕੱਤਰ ਨੂੰ ਪੱਤਰ ਲਿਖ ਕੇ ਨਿਖਿਲ ਦੀ ਮ੍ਰਿਤਕ ਦੇਹ ਜਲਦ ਤੋਂ ਜਲਦ ਭਾਰਤ ਲਿਆਉਣ ਦੀ ਮੰਗ ਕੀਤੀ ਹੈ।

ਇਸ ਸਬੰਧੀ ਵਿਧਾਇਕ ਵੱਲੋਂ ਪੂਰੇ ਯਤਨ ਕੀਤੇ ਜਾ ਰਹੇ ਹਨ ਅਤੇ ਮ੍ਰਿਤਕ ਦੇਹ ਨੂੰ ਜਲਦੀ ਹੀ ਭਾਰਤ ਆਉਣ ਦੀ ਉਮੀਦ ਹੈ। ਹਲਕਾ ਵਿਧਾਇਕ ਦਾ ਕਹਿਣਾ ਹੈ ਕਿ ਉਹ ਇਸ ਸਬੰਧੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਹੋਰ ਉੱਚ ਅਧਿਕਾਰੀਆਂ ਨਾਲ ਸੰਪਰਕ ਕਰ ਰਹੇ ਹਨ, ਜਦੋਂ ਕਿ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦਾ ਕਹਿਣਾ ਹੈ ਕਿ ਉਹ ਸਬੰਧਿਤ ਕੇਂਦਰੀ ਵਿਭਾਗ ਦੇ ਮੰਤਰੀ ਨਾਲ ਸੰਪਰਕ ਕਰ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News