ਦੋਸਤ ਨਾਲ ਘੁੰਮਣ ਗਿਆ ਟਾਂਡਾ ਦਾ ਨੌਜਵਾਨ ਨਹਿਰ ’ਚ ਡੁੱਬਿਆ, ਨਹੀਂ ਮਿਲਿਆ ਕੋਈ ਸੁਰਾਗ਼

Sunday, Jun 12, 2022 - 11:37 PM (IST)

ਦੋਸਤ ਨਾਲ ਘੁੰਮਣ ਗਿਆ ਟਾਂਡਾ ਦਾ ਨੌਜਵਾਨ ਨਹਿਰ ’ਚ ਡੁੱਬਿਆ, ਨਹੀਂ ਮਿਲਿਆ ਕੋਈ ਸੁਰਾਗ਼

ਦਸੂਹਾ/ਟਾਂਡਾ ਉੜਮੁੜ (ਵਰਿੰਦਰ ਪੰਡਿਤ)-ਉੱਚੀ ਬੱਸੀ ਨਹਿਰ ’ਚ ਅੱਜ ਦੁਪਹਿਰ ਸਮੇਂ ਟਾਂਡਾ ਦਾ ਵਾਰਡ 2 ਉੜਮੁੜ ਵਾਸੀ ਨੌਜਵਾਨ ਡੁੱਬ ਗਿਆ, ਜਿਸ ਦਾ ਅਜੇ ਤਕ ਕੋਈ ਸੁਰਾਗ ਨਹੀਂ ਮਿਲ ਸਕਿਆ ਹੈ। ਨਹਿਰ ’ਚ ਡੁੱਬਣ ਵਾਲੇ ਨੌਜਵਾਨ ਦੀ ਪਛਾਣ ਅਵਤਾਰ ਸਿੰਘ ਸਨੀ ਪੁੱਤਰ ਸੁਖਦੇਵ ਸਿੰਘ ਦੇ ਰੂਪ ’ਚ ਹੋਈ ਹੈ | ਘਟਨਾ ਦੁਪਹਿਰ ਤਕਰੀਬਨ 4 ਵਜੇ ਦੀ ਦੱਸੀ ਜਾ ਰਹੀ ਹੈ, ਜਦੋਂ ਸਨੀ ਆਪਣੇ ਦੋਸਤ ਕੇਤਨ ਖੋਸਲਾ ਵਾਸੀ ਟਾਂਡਾ ਨਾਲ ਨਹਿਰ ਕਿਨਾਰੇ ਘੁੰਮਣ ਆਇਆ ਹੋਇਆ ਸੀ ।

ਇਹ ਵੀ ਪੜ੍ਹੋ : ਅਦਾਲਤੀ ਸੰਮਨ ਨੂੰ ਲੈ ਕੇ ਪੰਚਾਇਤ ਮੰਤਰੀ ਧਾਲੀਵਾਲ ’ਤੇ ਸੁਖਪਾਲ ਖਹਿਰਾ ਦਾ ਨਿਸ਼ਾਨਾ, ਕਹੀ ਇਹ ਗੱਲ

ਇਸ ਦੌਰਾਨ ਅਚਾਨਕ ਸਨੀ ਦਾ ਪੈਰ ਤਿਲਕ ਗਿਆ ਤੇ ਉਹ ਨਹਿਰ ’ਚ ਡਿੱਗ ਗਿਆ | ਕੇਤਨ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਸਫ਼ਲ ਨਹੀਂ ਹੋ ਸਕਿਆ | ਕੇਤਨ ਰਾਹੀਂ ਸੂਚਨਾ ਮਿਲਣ ’ਤੇ ਸਨੀ ਦੇ ਪਰਿਵਾਰਕ ਮੈਂਬਰਾਂ ਤੇ ਟਾਂਡਾ ਨਗਰ ਕੌਂਸਲ ਦੇ ਪ੍ਰਧਾਨ ਗੁਰਸੇਵਕ ਮਾਰਸ਼ਲ ਨੇ ਇਸ ਦੀ ਸੂਚਨਾ ਪੁਲਸ ਪ੍ਰਸ਼ਾਸਨ ਨੂੰ ਦਿੱਤੀ | ਫਿਲਹਾਲ ਸਨੀ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ ਹੈ |

 


author

Manoj

Content Editor

Related News