16 ਦਸੰਬਰ ਨੂੰ ਭੇਤਭਰੇ ਹਾਲਾਤ ''ਚ ਲਾਪਤਾ ਹੋਇਆ ਸੀ ਨੌਜਵਾਨ, ਛੱਪੜ ’ਚੋਂ ਮਿਲੀ ਲਾਸ਼

Tuesday, Dec 27, 2022 - 01:08 AM (IST)

16 ਦਸੰਬਰ ਨੂੰ ਭੇਤਭਰੇ ਹਾਲਾਤ ''ਚ ਲਾਪਤਾ ਹੋਇਆ ਸੀ ਨੌਜਵਾਨ, ਛੱਪੜ ’ਚੋਂ ਮਿਲੀ ਲਾਸ਼

ਰਾਏਕੋਟ (ਭੱਲਾ) : ਕਰੀਬੀ ਪਿੰਡ ਬੱਸੀਆਂ ਵਿਖੇ ਪਿਛਲੇ ਕਈ ਦਿਨਾਂ ਤੋਂ ਭੇਤਭਰੇ ਹਾਲਾਤ ’ਚ ਲਾਪਤਾ ਹੋਏ ਨੌਜਵਾਨ ਦੀ ਲਾਸ਼ ਪਿੰਡ ਦੇ ਛੱਪੜ ’ਚੋਂ ਮਿਲਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਮੁਤਾਬਿਕ ਇਕਬਾਲ ਸਿੰਘ (26) ਪੁੱਤਰ ਸਵ. ਭੋਲਾ ਸਿੰਘ ਵਾਸੀ ਪਿੰਡ ਬੱਸੀਆਂ ਜੋ ਕਿ 16 ਦਸੰਬਰ ਦੀ ਸ਼ਾਮ ਨੂੰ ਘਰੋਂ ਚਲਾ ਗਿਆ ਸੀ ਅਤੇ ਵਾਪਸ ਨਹੀਂ ਪਰਤਿਆ ਸੀ। ਉਸ ਨੂੰ ਲੱਭਣ ਲਈ ਪਰਿਵਾਰ ਵੱਲੋਂ ਕਾਫ਼ੀ ਕੋਸ਼ਿਸ਼ਾਂ ਕੀਤੀਆਂ ਗਈਆਂ ਅਤੇ ਉਸ ਦੀ ਗੁਮ-ਸ਼ੁਦਗੀ ਦੀ ਸੂਚਨਾ ਵੀ ਥਾਣਾ ਸਦਰ ਰਾਏਕੋਟ ਨੂੰ ਦਿੱਤੀ ਗਈ ਸੀ ਪਰ ਕਈ ਦਿਨ ਬੀਤਣ ਦੇ ਬਾਵਜੂਦ ਜਦ ਉਹ ਘਰ ਨਾ ਪਰਤਿਆ ਤਾਂ ਪਰਿਵਾਰ ਵਲੋਂ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਵੀ ਕਈ ਵਾਰ ਅਨਾਊਂਸਮੈਂਟ ਕਰਵਾਈ ਗਈ।

ਇਹ ਵੀ ਪੜ੍ਹੋ : SSOC ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਅਦਾਲਤ ’ਚ ਕੀਤਾ ਪੇਸ਼, ਇੰਨੇ ਦਿਨ ਦਾ ਮਿਲਿਆ ਪੁਲਸ ਰਿਮਾਂਡ

ਪਿੰਡ ਬੱਸੀਆਂ ਤੋਂ ਪਿੰਡ ਝੋਰੜਾਂ ਵਾਲੇ ਰੋਡ ’ਤੇ ਪੈਂਦੇ ਇੱਕ ਛੱਪੜ ਕਿਨਾਰੇ ਇਕ ਦਰੱਖ਼ਤ ਨੂੰ ਕੁਝ ਵਿਅਕਤੀ ਜਦ ਛਾਂਗ ਰਹੇ ਸਨ ਤਾਂ ਦਰੱਖ਼ਤ ਦੀ ਇਕ ਟਾਹਣੀ ਟੁੱਟ ਕੇ ਛੱਪੜ ’ਚ ਜਾ ਡਿੱਗੀ, ਜਦ ਉਕਤ ਵਿਅਕਤੀਆਂ ਨੇ ਟਾਹਣੀ ਨੂੰ ਬਾਹਰ ਖਿੱਚਣ ਦੀ ਕੋਸਿਸ਼ ਕੀਤੀ ਤਾਂ ਉਕਤ ਲਾਪਤਾ ਹੋਏ ਨੌਜਵਾਨ ਦੀ ਲਾਸ਼ ਟਾਹਣੀ ਨਾਲ ਫਸ ਕੇ ਪਾਣੀ ਉੱਪਰ ਆ ਗਈ। ਜਿਸ ਤੇ ਪਿੰਡ ਦੇ ਮੋਹਤਬਰਾਂ ਵੱਲੋਂ ਥਾਣਾ ਸਦਰ ਪੁਲਸ ਰਾਏਕੋਟ ਨੂੰ ਇਸ ਦੀ ਸੂਚਨਾ ਦਿੱਤੀ। ਪੁਲਸ ਦੇ ਮੌਕੇ ’ਤੇ ਪਹੁੰਚਣ ਉਪਰੰਤ ਉਕਤ ਵਿਅਕਤੀ ਦੀ ਲਾਸ਼ ਨੂੰ ਛੱਪੜ ਵਿੱਚੋਂ ਬਾਹਰ ਕੱਢਿਆ ਗਿਆ, ਜਿਸ ਤੋਂ ਬਾਅਦ ਲਾਪਤਾ ਹੋਏ ਨੌਜਵਾਨ ਦੀ ਪਛਾਣ ਹੋ ਸਕੀ।


author

Mandeep Singh

Content Editor

Related News