ਸਕੂਟਰੀ ’ਤੇ ਜਾ ਰਹੀ ਨੌਜਵਾਨ ਕੁੜੀ ਨੂੰ ਟਿੱਪਰ ਨੇ ਬੁਰੀ ਤਰ੍ਹਾਂ ਦਰੜਿਆ, ਮੌਕੇ ’ਤੇ ਹੋਈ ਦਰਦਨਾਕ ਮੌਤ
Sunday, Nov 13, 2022 - 06:32 PM (IST)
ਬਠਿੰਡਾ (ਸੁਖਵਿੰਦਰ) : ਏਮਜ਼ ਹਸਪਤਾਲ ਨਜ਼ਦੀਕ ਟਿੱਪਰ ਚਾਲਕ ਵੱਲੋਂ ਸਕੂਟਰੀ ਸਵਾਰ ਕੁੜੀ ਨੂੰ ਬੁਰੀ ਤਰ੍ਹਾਂ ਦਰੜ ਦਿੱਤਾ ਗਿਆ, ਜਿਸ ਕਾਰਨ ਕੁੜੀ ਦੀ ਮੌਕੇ ’ਤੇ ਹੀ ਮੌਤ ਹੋ ਗਈ । ਥਾਣਾ ਸਦਰ ਪੁਲਸ ਨੇ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ ਸ਼ਨੀਵਾਰ ਨੂੰ 25 ਸਾਲਾ ਅਰਪਨ ਸਕੂਟਰੀ ’ਤੇ ਬਠਿੰਡਾ ਵੱਲ ਆ ਰਹੀ ਸੀ ।
ਇਸ ਦੌਰਾਨ ਜਦੋਂ ਉਹ ਏਮਜ਼ ਹਸਪਤਾਲ ਨਜ਼ਦੀਕ ਪਹੁੰਚੀ ਤਾਂ ਟਿੱਪਰ ਨੇ ਸਕੂਟਰੀ ਸਵਾਰ ਕੁੜੀ ਨੂੰ ਟੱਕਰ ਮਾਰ ਦਿੱਤੀ ਅਤੇ ਬੁਰੀ ਤਰ੍ਹਾਂ ਦਰੜ ਦਿੱਤਾ, ਜਿਸ ਕਾਰਨ ਉਸ ਦੀ ਮੌਤੇ ’ਤੇ ਹੀ ਮੌਤ ਹੋ ਗਈ । ਸੰਸਥਾ ਵਰਕਰਾਂ ਵੱਲੋਂ ਮ੍ਰਿਤਕ ਲੜਕੀ ਦੀ ਲਾਸ਼ ਨੂੰ ਸਿਵਲ ਹਸਪਤਾਲ ਪਹੁੰਚਾਇਆ । ਸਦਰ ਪੁਲਸ ਵੱਲੋਂ ਮ੍ਰਿਤਕ ਲੜਕੀ ਦੇ ਪਿਤਾ ਮੁਖਪਾਲ ਸਿੰਘ ਵਾਸੀ ਦੁਨੇਵਾਲਾ ਦੇ ਬਿਆਨਾਂ ’ਤੇ ਟਿੱਪਰ ਚਾਲਕ ਇਕਬਾਲ ਸਿੰਘ ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।