ਦੜਾ-ਸੱਟਾ ਲਾਉਂਦੀ ਔਰਤ ਕਾਬੂ

07/19/2017 12:15:52 AM

ਮੋਗਾ,   (ਆਜ਼ਾਦ)-  ਥਾਣਾ ਸਮਾਲਸਰ ਦੇ ਸਹਾਇਕ ਥਾਣੇਦਾਰ ਜਸਵੀਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਪੁਲਸ ਪਾਰਟੀ ਨਾਲ ਇਲਾਕੇ 'ਚ ਗਸ਼ਤ ਕਰਦੇ ਹੋਏ ਪਿੰਡ ਰੋਡੇ ਕੋਲ ਜਾ ਰਹੇ ਸੀ ਤਾਂ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਨਿਰਮਲਾ ਰਾਣੀ ਉਰਫ ਰਾਜੂ ਨਿਵਾਸੀ ਪਿੰਡ ਰੋਡੇ ਦੜੇ-ਸੱਟੇ ਦਾ ਧੰਦਾ ਕਰਦੀ ਹੈ, ਜਿਸ 'ਤੇ ਦੱਸੇ ਗਏ ਪਤੇ 'ਤੇ ਛਾਪਾਮਾਰੀ ਕਰ ਕੇ ਉਸ ਨੂੰ ਕਾਬੂ ਕੀਤਾ ਗਿਆ। ਇਸ ਦੌਰਾਨ ਉਸ ਕੋਲੋਂ 460 ਰੁਪਏ ਬਰਾਮਦ ਹੋਏ। ਕਥਿਤ ਦੋਸ਼ਣ ਔਰਤ ਖਿਲਾਫ ਗੈਂਬਲਿੰਗ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।


Related News