ਮੌਤ ਵਾਲੀ Reel! ਨਹਿਰ ਕੰਢੇ ਠੁਮਕੇ ਲਾਉਂਦੀ ਕੁੜੀ ਨਾਲ ਵਾਪਰ ਗਿਆ ਭਾਣਾ (ਵੀਡੀਓ)

Monday, Apr 29, 2024 - 07:56 PM (IST)

ਮੌਤ ਵਾਲੀ Reel! ਨਹਿਰ ਕੰਢੇ ਠੁਮਕੇ ਲਾਉਂਦੀ ਕੁੜੀ ਨਾਲ ਵਾਪਰ ਗਿਆ ਭਾਣਾ (ਵੀਡੀਓ)

ਨੈਸ਼ਨਲ ਡੈਸਕ- ਅੱਜ ਦੀ ਨੌਜਵਾਨ ਪੀੜ੍ਹੀ 'ਤੇ ਰੀਲਜ਼ ਬਣਾਉਣ ਅਤੇ ਸੋਸ਼ਲ ਮੀਡੀਆ 'ਤੇ ਮਸ਼ਹੂਰ ਹੋਣ ਦਾ ਖ਼ੁਮਾਰ ਕੁਝ ਜ਼ਿਆਦਾ ਹੀ ਚੜ੍ਹਿਆ ਹੋਇਆ ਹੈ। ਨੌਜਵਾਨ ਮਸ਼ਹੂਰ ਹੋਣ ਅਤੇ ਜ਼ਿਆਦਾ ਲਾਈਕ ਲੈਣ ਦੇ ਚੱਕਰ 'ਚ ਆਪਣੀ ਜਾਨ ਨੂੰ ਖ਼ਤਰੇ 'ਚ ਪਾ ਰਹੇ ਹਨ। ਉਥੇ ਹੀ ਕਈ ਵਾਰ ਉਹ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ ਪਰ ਇਸਦੇ ਬਾਵਜੂਦ ਉਹ ਸਬਕ ਨਹੀਂ ਲੈਂਦੇ। ਅਜਿਹਾ ਹੀ ਇਕ ਮਾਮਲਾ ਲਖਨਊ ਦੇ ਬੀਬੀਡੀ ਥਾਣਾ ਖੇਤਰ ਤੋਂ ਸਾਹਮਣੇ ਆਇਆ ਹੈ, ਜਿੱਥੇ ਰੀਲ ਬਣਾਉਣ ਦੇ ਚੱਕਰ 'ਚ ਇਕ 19 ਸਾਲਾ ਕੁੜੀ ਇੰਦਰਾ ਨਹਿਰ 'ਚ ਡਿੱਗ ਗਈ ਅਤੇ ਦੇਖਦੇ ਹੀ ਦੇਖਦੇ ਉਹ ਤੇਜ਼ ਵਹਾਅ ਦੇ ਨਾਲ ਰੁੜ ਗਈ। 

ਦੱਸ ਦੇਈਏ ਕਿ ਵਿਕਾਸਨਗਰ ਦੀ ਰਹਿਣ ਵਾਲੇ 19 ਸਾਲਾ ਮਨੀਸ਼ਾ ਬਿਊਟੀ ਪਾਰਲਰ 'ਚ ਕੰਮ ਕਰਦੀ ਹੈ। ਉਸ ਦਾ ਪਿਓ ਸ਼ਕੀਲ ਉਰਫ ਸੁਰੇਸ਼ ਸਬਜ਼ੀ ਦੀ ਰੇਹੜੀ ਲਗਾਉਂਦਾ ਹੈ। ਮਨੀਸ਼ਾ ਐਤਵਾਰ ਨੂੰ ਘਰੋਂ ਆਪਣੀ ਭੈਣ ਨਿਸ਼ਾ ਅਤੇ ਦੋਸਤਾਂ ਦੇ ਨਾਲ ਘੁੰਮਣ ਨਿਕਲੀ ਸੀ। ਰਸਤੇ 'ਚ ਉਹ ਇੰਦਰਾ ਨਹਿਰ ਦੇ ਕੰਢੇ ਰੀਲ ਬਣਾਉਣ ਲੱਗੇ। ਨਿਸ਼ਾ ਡਾਂਸ ਕਰ ਰਹੀ ਸੀ ਜਦੋਂਕਿ ਉੱਥੇ ਮੌਜੂਦ ਲੋਕ ਉਸਦੀ ਵੀਡੀਓ ਬਣਾ ਰਹੇ ਸਨ। ਇਸ ਦੌਰਾਨ ਉਸਦੀ ਚੱਪਲ ਪੈਰ 'ਚੋਂ ਨਿਕਲ ਗਈ ਜਿਸ ਕਾਰਨ ਉਸਦਾ ਬੈਲੇਂਸ ਵਿਗੜ ਗਿਆ ਅਤੇ ਉਹ ਨਹਿਰ 'ਚ ਡਿੱਗ ਗਈ। ਉਹ ਆਪਣੀ ਭੈਣ ਅਤੇ ਦੋਸਤਾਂ ਦੇ ਸਾਹਮਣੇ ਨਹਿਰ ਦੇ ਤੇਜ਼ ਵਹਾਅ 'ਚ ਰੁੜ ਗਈ। ਮੌਕੇ 'ਤੇ ਪਹੁੰਚੀ ਪੁਲਸ ਨੇ ਗੋਤਾਖੋਰਾਂ ਦੀ ਮਦਦ ਨਾਲ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਸਫਲਤਾ ਨਹੀਂ ਮਿਲੀ। 


author

Rakesh

Content Editor

Related News