CCTV  ''ਚ ਕੈਦ ਹੋਈ ਇਕ ਦਿਨ ਦਾ ਬੱਚਾ ਸੁੱਟਣ ਵਾਲੀ ਔਰਤ, ਪਛਾਣ ਦੱਸਣ ਵਾਲੇ ਨੂੰ ਮਿਲੇਗਾ ਇਨਾਮ

09/16/2017 8:16:19 AM

ਅੰਬਾਲਾ — ਅੰਬਾਲਾ 'ਚ ਕੱਲ੍ਹ ਸਵੇਰੇ ਇਕ ਦਿਨ ਦਾ ਬੱਚਾ ਲਵਾਰਸ ਹਾਲਤ ਅੰਬਾਲਾ  ਕੋਰਟ ਦੇ ਕੋਲ ਮਿਲਿਆ। ਇਸ ਬੱਚੇ ਨੂੰ ਇਥੇ ਕਿੰਨੇ ਛੱਡਿਆ, ਪੁਲਸ ਉਸਦੀ ਭਾਲ ਕਰ ਰਹੀ ਹੈ। ਇਸ ਘਟਨਾ ਨੂੰ ਅੰਬਾਲਾ ਕੋਰਟ ਦੇ ਇਕ ਕੈਮਰੇ ਨੇ ਕੈਦ ਕਰ ਲਿਆ, ਜਿਸ 'ਚ ਬੱਚਾ ਰੱਖਣ ਵਾਲੀ ਔਰਤ ਦੀ ਫੋਟੋ ਸਾਹਮਣੇ ਆਈ ਹੈ ਪਰ ਉਸ ਔਰਤ ਦੀ ਪਛਾਣ ਕਰਨਾ ਮੁਸ਼ਕਲ ਹੋ ਰਿਹਾ ਹੈ। ਇਸ ਕਾਰਨ ਪੁਲਸ ਹੁਣ ਇਸ ਕੇਸ ਦੀ ਗੁੱਥੀ ਸੁਲਝਾਉਣ ਦੇ ਲਈ ਸੋਸ਼ਲ ਮੀਡੀਆ ਦਾ ਸਹਾਰਾ ਲੈ ਰਹੀ ਹੈ।

PunjabKesari
ਸੀਸੀਟੀਵੀ ਫੁਟੇਜ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਇਕ ਔਰਤ ਬੱਚੇ ਨੂੰ ਇਥੇ ਛੱਡ ਕੇ ਜਾ ਰਹੀ ਹੈ। ਮਹਿਲਾ ਦੇ ਨਾਲ ਇਕ ਛੋਟੀ ਬੱਚੀ ਵੀ ਹੈ ਜਿਸ ਦੇ ਹੱਥੋਂ ਬੱਚੇ ਨੂੰ ਕੋਰਟ ਕੰਪਲੈਕਸ 'ਚ ਛੱਡਿਆ ਗਿਆ ਹੈ। ਔਰਤ ਬੱਚੀ ਨੂੰ ਬੱਚਾ ਦਿੰਦੀ ਹੈ ਅਤੇ ਉਸਨੂੰ ਵਕੀਲ ਦੇ ਚੈਂਬਰ ਦੇ ਕੋਲ ਰੱਖਣ ਲਈ ਕਹਿੰਦੀ ਹੈ।

PunjabKesari
ਔਰਤ ਬੱਚੀ ਨੂੰ ਇਸ਼ਾਰਾ ਕਰਦੀ ਹੈ ਕਿ ਉਹ ਬੱਚੀ ਨੂੰ ਅੱਗੇ ਰੱਖ ਕੇ ਆਵੇ। ਲੜਕੀ ਬੱਚੇ ਨੂੰ ਛੱਡ ਤੇ ਵਾਪਸ ਆ ਜਾਂਦੀ ਹੈ ਪਰ ਨਾਲ ਹੀ ਬੱਚੇ ਨੂੰ ਦੌਬਾਰਾ ਲੈ ਆਉਂਦੀ ਹੈ। ਇਸ ਤੋਂ ਬਾਅਦ ਦੋਵੇਂ ਬੈਂਚ 'ਤੇ ਬੈਠ ਕੇ ਕੁਝ ਦੇਰ ਸੋਚਦੇ ਹਨ ਅਤੇ ਉਸ ਤੋਂ ਬਾਅਦ ਬੱਚੇ ਨੂੰ ਛੱਡ ਕੇ ਰਫੂਚੱਕਰ ਹੋ ਜਾਂਦੇ ਹਨ। ਔਰਤ ਦੇ ਕੋਲ ਚਾਕੂ ਵਰਗੀ ਕੋਈ ਚੀਜ਼ ਵੀ ਸੀ ਪਰ ਉਸ ਦਾ ਕੀ ਇਰਾਦਾ ਸੀ ਇਹ ਤਾਂ ਫੜੇ ਜਾਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ।

PunjabKesari
ਫਿਲਹਾਲ ਬੱਚੇ ਨੂੰ ਡਾਕਟਰਾਂ ਦੀ ਨਿਗਰਾਨੀ 'ਚ ਅੰਬਾਲਾ ਸ਼ਹਿਰ ਸਿਵਲ ਹਸਪਤਾਲ 'ਚ ਰੱਖਿਆ ਗਿਆ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਬੱਚੇ ਦਾ ਭਾਰ ਬਹੁਤ ਘੱਟ ਹੈ ਅਤੇ ਉਸਦਾ ਜਨਮ ਵੀ ਸਮੇਂ ਤੋਂ ਪਹਿਲਾਂ ਹੋਇਆ ਹੈ। ਜ਼ਿਲਾ ਬਾਰ ਐਸੋਸਿਏਸ਼ਨ ਨੇ ਕੈਮਰੇ ਦੀ ਫੁੱਟਏਜ ਪੁਲਸ ਦੇ ਹਵਾਲੇ ਕਰ ਦਿੱਤੀ ਹੈ।

PunjabKesari
ਪੁਲਸ ਕੋਲ ਔਰਤ ਦੀ ਪਛਾਣ ਸਬੰਧੀ ਕੋਈ ਜਾਣਕਾਰੀ ਨਹੀਂ ਹੈ, ਜਿਸ ਨੂੰ ਦੇਖਦੇ ਹੋਏ ਪੁਲਸ ਨੇ ਸੋਸ਼ਲ ਮੀਡੀਆ ਦਾ ਸਹਾਰਾ ਲੈਣ ਬਾਰੇ ਸੋਚਿਆ ਹੈ। ਪੁਲਸ ਔਰਤ ਦੇ ਇਸ਼ਤਿਹਾਰ ਤਿਆਰ ਕਰਵਾ ਕੇ ਵੰਡੇਗੀ ਤਾਂ ਜੋ ਦੋਸ਼ੀ ਔਰਤ ਫੜੀ ਜਾ ਸਕੇਗੀ। ਪੁਲਸ ਦਾ ਕਹਿਣਾ ਹੈ ਕਿ ਪਛਾਣ ਦੱਸਣ ਵਾਲੇ ਨੂੰ ਇਨਾਮ ਦਿੱਤਾ ਜਾਵੇਗਾ ਜਿਸ ਦੀ ਜਲਦੀ ਹੀ ਘੋਸ਼ਣਾ ਕੀਤੀ ਜਾਵੇਗੀ।


Related News