ਇਸ ਦੇਸ਼ 'ਚ ਬੱਚਾ ਪੈਦਾ ਕਰਨ ਦੀ ਹੈ ਸਖ਼ਤ ਮਨਾਹੀ, 95 ਸਾਲਾਂ ਤੋਂ ਪੈਦਾ ਨਹੀਂ ਹੋਇਆ ਇਕ ਵੀ ਬੱਚਾ!

05/22/2024 6:28:35 PM

ਇੰਟਰਨੈਸ਼ਨਲ ਡੈਸਕ : ਇਕ ਦੇਸ਼ 'ਚ ਬੱਚੇ ਪੈਦਾ ਕਰਨ ਦੀ ਸਖ਼ਤ ਮਨਾਹੀ ਕਾਰਨ ਪਿਛਲੇ 95 ਸਾਲਾਂ 'ਚ ਕਿਸੇ ਵੀ ਬੱਚੇ ਦਾ ਜਨਮ ਨਹੀਂ ਹੋਇਆ। ਇਹੀ ਨਹੀਂ ਇਥੇ ਕਿਸੇ ਨੂੰ ਸਥਾਈ ਨਾਗਰਿਕਤਾ ਨਹੀਂ ਮਿਲਦੀ, ਇਥੇ ਰਹਿਣ ਵਾਲੇ ਸਾਰੇ ਲੋਕਾਂ ਨੂੰ ਅਸਥਾਈ ਨਾਗਰਿਕਤਾ ਹੀ ਮਿਲਦੀ ਹੈ। ਇਸ ਦੇਸ਼ ਦਾ ਨਾਂ ਵੇਟਿਕਨ ਸਿਟੀ ਹੈ। ਇਥੇ ਪੋਪ ਦਾ ਸ਼ਾਸ਼ਨ ਹੈ, ਇਸ ਦੇ ਬਾਵਜੂਦ ਇਸ ਦੇਸ਼ ਦੀਆਂ ਕੁਝ ਗੱਲਾਂ ਹੈਰਾਨ ਕਰਨ ਵਾਲੀਆਂ ਹਨ। 0.44 ਵਰਗ ਕਿਲੋਮੀਟਰ ਖੇਤਰਫਲ 'ਚ ਹੀ ਫੈਲੀ ਵੇਟਿਕਨ ਸਿਟੀ ਨਿਸ਼ਚਿਤ ਰੂਪ ਨਾਲ ਇਕ ਪ੍ਰਭੂਸੱਤਾ ਸੰਪੰਨ ਦੇਸ਼ ਹੈ ਪਰ ਇਹ ਇਟਲੀ ਦੇ ਅੰਦਰ ਇਕ ਛੋਟਾ ਜਿਹਾ ਖੇਤਰ ਹੈ। ਇਸ ਦੇਸ਼ ਵਿਚ ਪੋਪ ਦੀ ਪਵਿੱਤਰ ਸਰਕਾਰ ਚੱਲਦੀ ਹੈ। ਇਹ ਦੁਨੀਆ ਭਰ ਦੇ ਰੋਮ ਕੈਥੋਲਿਕ ਈਸਾਈਆਂ ਲਈ ਪੂਜਨੀਕ ਹੈ। ਰੋਮਨ ਕੈਥੋਲਿਕ ਈਸਾਈ ਧਰਮ ਦੇ ਸਾਰੇ ਧਾਰਮਿਕ ਨੇਤਾਵਾਂ ਦਾ ਘਰ ਕਹੇ ਜਾਣ ਵਾਲੇ ਇਸ ਦੇਸ਼ ਵਿਚ ਇਕ ਵੀ ਬੱਚਾ ਪੈਦਾ ਨਹੀਂ ਹੋਇਆ।

ਇਹ ਵੀ ਪੜ੍ਹੋ - ਅਮਰੀਕਾ 'ਚ ਵਾਪਰਿਆ ਭਿਆਨਕ ਹਾਦਸਾ: ਕਾਰ ਪਲਟਣ ਕਾਰਨ 3 ਭਾਰਤੀ ਵਿਦਿਆਰਥੀਆਂ ਦੀ ਮੌਤ

ਦੁਨੀਆ ਦੇ ਸਭ ਤੋਂ ਛੋਟੇ ਦੇਸ਼ ਦਾ ਖਿਤਾਬ ਵੀ ਮਿਲਿਆ
ਦੁਨੀਆ ਦੇ ਸਭ ਤੋਂ ਛੋਟੇ ਦੇਸ਼ ਦੇ ਤੌਰ 'ਤੇ ਜਾਣੇ ਜਾਂਦੇ ਇਸ ਦੇਸ਼ ਦਾ ਨਿਰਮਾਣ 11 ਫਰਵਰੀ 1929 ਨੂੰ ਹੋਇਆ ਸੀ। ਹੈਰਾਨੀ ਦੀ ਗੱਲ ਇਹ ਹੈ ਕਿ 95 ਸਾਲ ਬਾਅਦ ਵੀ ਇਥੇ ਕਦੇ ਇਕ ਵੀ ਬੱਚੇ ਦਾ ਜਨਮ ਨਹੀਂ ਹੋਇਆ ਹੈ। ਇਸ ਪਿੱਛੇ ਜਿਹੜੀ ਵਜ੍ਹਾ ਹੈ, ਉਹ ਹੋਰ ਵੀ ਜ਼ਿਆਦਾ ਹੈਰਾਨ ਕਰ ਦੇਣ ਵਾਲੀ ਹੈ। ਮੰਨਿਆ ਜਾਂਦਾ ਹੈ ਕਿ ਦੁਨੀਆ ਭਰ ਦੇ ਸਾਰੇ ਕੈਥੋਲਿਕ ਚਰਚਾਂ ਅਤੇ ਕੈਥੋਲਿਕ ਈਸਾਈਆਂ ਦੀਆਂ ਜੜ੍ਹਾਂ ਇਥੇ ਹੀ ਹਨ। ਦੁਨੀਆ ਭਰ ਦੇ ਕੈਥੋਲਿਕ ਚਰਚ ਅਤੇ ਉਸ ਦੇ ਪਾਦਰੀਆਂ ਅਤੇ ਪ੍ਰਮੁੱਖ ਧਾਰਮਿਕ ਨੇਤਾਵਾਂ ਨੂੰ ਇਥੋਂ ਹੀ ਕੰਟਰੋਲ ਕੀਤਾ ਜਾਂਦਾ ਹੈ। ਮੀਡੀਆ ਰਿਪੋਰਟ ਮੁਤਾਬਕ ਵੇਟਿਕਨ ਸਿਟੀ ਵਿਚ ਹਸਪਤਾਲ ਨਾ ਖੋਲ੍ਹਣ ਦਾ ਫ਼ੈਸਲਾ ਇਸ ਦੇ ਛੋਟੇ ਆਕਾਰ ਤੇ ਆਸਪਾਸ ਦੇ ਖੇਤਰ ਵਿਚ ਗੁਣਵੱਤਾਪੂਰਨ ਡਾਕਟਰੀ ਸਹੂਲਤਾਂ ਦੀ ਨਿਕਟਤਾ ਕਾਰਨ ਲਿਆ ਗਿਆ ਹੈ। ਵੇਟਿਕਨ ਸਿਟੀ ਦਾ ਖੇਤਰਫਲ ਸਿਰਫ਼ 118 ਏਕੜ ਹੈ। 

ਇਹ ਵੀ ਪੜ੍ਹੋ - ਵਿਦੇਸ਼ ਜਾਣ ਵਾਲੇ ਲੋਕਾਂ ਲਈ ਖ਼ਾਸ ਖ਼ਬਰ: ਜੂਨ ਤੋਂ ਮਹਿੰਗਾ ਹੋ ਰਿਹਾ 'ਸ਼ੈਂਨੇਗਨ ਵੀਜ਼ਾ'

ਇਸ ਦੇਸ਼ 'ਚ ਨਹੀਂ ਬਣਿਆ ਕੋਈ ਹਸਪਤਾਲ
ਹੈਰਾਨੀ ਦੀ ਗੱਲ ਇਹ ਵੀ ਹੈ ਕਿ ਇਸ ਦੇਸ਼ ਦੇ ਹੋਂਦ ਵਿਚ ਆਉਣ ਤੋਂ ਬਾਅਦ ਕੋਈ ਹਸਪਤਾਲ ਨਹੀਂ ਬਣਿਆ। ਹਸਪਤਾਲ ਬਣਾਉਣ ਲਈ ਕਈ ਵਾਰ ਬੇਨਤੀ ਕੀਤੀ ਗਈ ਪਰ ਹਰ ਵਾਰ ਇਸ ਨੂੰ ਨਾਮਨਜ਼ੂਰ ਕਰ ਦਿੱਤਾ ਗਿਆ। ਸਾਰੇ ਮਰੀਜ਼ਾਂ ਨੂੰ ਇਲਾਜ ਲਈ ਰੋਮ ਦੇ ਕਲੀਨਿਕਾਂ ਅਤੇ ਹਸਪਤਾਲਾਂ ਵਿਚ ਜਾਣਾ ਹੁੰਦਾ ਹੈ। ਇਥੇ ਕੋਈ ਵੀ ਬੱਚੇ ਨੂੰ ਜਨਮ ਨਹੀਂ ਦੇ ਸਕਦਾ, ਕਿਉਂਕਿ ਇਥੇ ਕੋਈ ਡਲਿਵਰੀ ਰੂਮ ਨਹੀਂ ਹੈ। ਇਥੇ ਕੁਦਰਤੀ ਜਣੇਪਾ ਨਹੀਂ ਹੁੰਦਾ ਅਤੇ ਨਾ ਹੀ ਹੋਣ ਦਿੱਤਾ ਜਾਂਦਾ ਹੈ। ਵੇਟਿਕਨ ਸਿਟੀ ਵਿਚ ਜਦੋਂ ਕੋਈ ਔਰਤ ਗਰਭਵਤੀ ਹੁੰਦੀ ਹੈ ਅਤੇ ਇਸ ਦੀ ਡਲਿਵਰੀ ਡੇਟ ਨੇੜੇ ਆਉਂਦੀ ਹੈ ਤਾਂ ਇਥੋਂ ਦੇ ਨਿਯਮਾਂ ਮੁਤਾਬਕ ਉਸ ਨੂੰ ਬੱਚੇ ਨੂੰ ਜਨਮ ਦੇਣ ਤਕ ਦੇਸ਼ ਵਿਚੋਂ ਬਾਹਰ ਭੇਜ ਦਿੱਤਾ ਜਾਂਦਾ ਹੈ। ਇਹ ਨਿਯਮ ਬਹੁਤ ਸਖ਼ਤ ਹੈ, ਇਸ ਲਈ ਵੇਟਿਕਨ ਸਿਟੀ ਵਿਚ 95 ਸਾਲ ਵਿਚ ਇਕ ਵੀ ਬੱਚਾ ਪੈਦਾ ਨਹੀਂ ਹੋਇਆ। ਹਾਂ, ਜੇਕਰ ਕੋਈ ਗੰਭੀਰ ਰੂਪ ਨਾਲ ਬੀਮਾਰ ਹੈ ਜਾਂ ਕੋਈ ਔਰਤ ਗਰਭਵਤੀ ਹੈ ਤਾਂ ਉਸ ਨੂੰ ਰੋਮ ਦੇ ਹਸਪਤਾਲ 'ਚ ਭੇਜ ਦਿੱਤਾ ਜਾਂਦਾ ਹੈ ਜਾਂ ਉਸ ਦੇ ਦੇਸ਼ ਭੇਜਣ ਦੀ ਵਿਵਸਥਾ ਕੀਤੀ ਜਾਂਦੀ ਹੈ। ਇਸ ਦਾ ਕਾਨੂੰਨੀ ਕਾਰਨ ਹੈ ਕਿ ਵੇਟਿਕਨ ਸਿਟੀ ਵਿਚ ਕਿਸੇ ਨੂੰ ਵੀ ਸਥਾਈ ਨਾਗਰਿਕਤਾ ਨਹੀਂ ਮਿਲਦੀ ਹੈ, ਇਥੇ ਰਹਿਣ ਵਾਲੇ ਸਾਰੇ ਲੋਕ ਆਪਣੇ ਕਾਰਜਕਾਲ ਦੀ ਮਿਆਦ ਤਕ ਹੀ ਇਥੇ ਰਹਿਣਗੇ, ਉਦੋਂ ਤਕ ਉਨ੍ਹਾਂ ਨੂੰ ਸਥਾਈ ਨਾਗਰਿਕਤਾ ਮਿਲਦੀ ਹੈ। ਇਸ ਵਜ੍ਹਾ ਨਾਲ ਇਥੇ ਅਜਿਹੇ ਬੱਚੇ ਪੈਦਾ ਨਹੀਂ ਹੁੰਦੇ, ਜਿਨ੍ਹਾਂ ਨੂੰ ਭਵਿੱਖ ਵਿਚ ਸਥਾਈ ਨਾਗਰਿਕਤਾ ਮਿਲ ਸਕੇ। 

ਇਹ ਵੀ ਪੜ੍ਹੋ - ਵਿਆਹ ਦੀ ਵਰ੍ਹੇਗੰਢ ਮੌਕੇ ਪਤੀ ਵੱਲੋਂ ਦਿੱਤੇ ਤੋਹਫ਼ੇ ਨੇ ਪਤਨੀ ਦੀ ਬਦਲ ਦਿੱਤੀ ਕਿਸਮਤ, ਬਣੀ ਕਰੋੜਪਤੀ

ਇਥੇ ਹੀ ਹੈ ਦੁਨੀਆ ਦਾ ਸਭ ਤੋਂ ਛੋਟਾ ਰੇਲਵੇ ਸਟੇਸ਼ਨ
ਪਾਦਰੀਆਂ ਅਤੇ ਪ੍ਰਮੁੱਖ ਧਾਰਮਿਕ ਨੇਤਾਵਾਂ ਦਾ ਘਰ ਹੋਣ ਦੇ ਬਾਵਜੂਦ ਵੇਟਿਕਨ ਦੇ ਵਾਸੀ ਖੂਬ ਸ਼ਰਾਬ ਪੀਂਦੇ ਹਨ। ਵੇਟਿਕਨ ਦਾ ਔਸਤ ਵਾਸੀ ਹਰ ਸਾਲ 74 ਲੀਟਰ ਸ਼ਰਾਬ ਪੀਂਦਾ ਹੈ। ਜ਼ਿਆਦਾ ਸ਼ਰਾਬ ਪੀਣ ਦੇ ਕਈ ਕਾਰਨ ਹਨ। ਸ਼ਹਿਰ ਦੀ ਇਕੋ-ਇਕ ਸੁਪਰ ਮਾਰਕੀਟ ਵਿਚ ਸ਼ਰਾਬ ਲਗਪਗ ਟੈਕਸ ਫ੍ਰੀ ਮਿਲਦੀ ਹੈ। ਅਜਿਹੇ ਵਿਚ ਇਸ ਦੀ ਖਪਤ ਵੀ ਜ਼ਿਆਦਾ ਹੈ। ਦੱਸਣਯੋਗ ਹੈ ਕਿ ਵੇਟਿਕਨ ਵਿਚ ਸਿਰਫ਼ 800-900 ਲੋਕ ਰਹਿੰਦੇ ਹਨ, ਜਿਨ੍ਹਾਂ ਵਿਚ ਰੋਮਨ ਕੈਥੋਲਿਕ ਈਸਾਈ ਧਰਮ ਨਾਲ ਜੁੜੇ ਸੀਨੀਅਰ ਪਾਦਰੀ ਵੀ ਸ਼ਾਮਿਲ ਹਨ। ਵੇਟਿਕਨ ਸਿਟੀ ਵਿਚ ਦੁਨੀਆ ਦਾ ਸਭ ਤੋਂ ਛੋਟਾ ਰੇਲਵੇ ਸਟੇਸ਼ਨ ਵੀ ਹੈ। ਇਸ ਸਟੇਸ਼ਨ 'ਤੇ 300 ਮੀਟਰ ਲੰਬੇ ਦੋ ਟ੍ਰੈਕ ਹਨ ਅਤੇ ਇਕ ਸਟੇਸ਼ਨ ਹੈ, ਜਿਸਦਾ ਨਾਂ Citta Vaticano ਹੈ। ਇਹ ਪੋਪ ਪਾਯਸ XI ਦੇ ਸ਼ਾਸਨਕਾਲ ਦੌਰਾਨ ਰੇਲਵੇ ਲਾਈਨਾਂ ਅਤੇ ਰੇਲਵੇ ਸਟੇਸ਼ਨ ਬਣਾਏ ਗਏ ਸਨ। ਇਨ੍ਹਾਂ ਦੀ ਵਰਤੋਂ ਸਿਰਫ਼ ਸਾਮਾਨ ਢੋਣ ਲਈ ਕੀਤੀ ਜਾਂਦੀ ਹੈ। ਵੇਟਿਕਨ ਸਿਟੀ ਇਕੋ-ਇਕ ਅਜਿਹਾ ਦੇਸ਼ ਹੈ ਜਿਥੇ ਕੋਈ ਜੇਲ੍ਹ ਨਹੀਂ ਹੈ। ਹਾਲਾਂਕਿ ਕੁਝ ਪ੍ਰੀ-ਟ੍ਰਾਇਲ ਡਿਟੈਂਸ਼ਨ ਸੈੱਲ ਹਨ। ਦੋਸ਼ੀਆਂ ਅਤੇ ਜੇਲ੍ਹ ਦੀ ਸਜ਼ਾ ਪਾਉਣ ਵਾਲੇ ਲੋਕਾਂ ਨੂੰ ਲੇਟਰਨ ਸੰਧੀ ਮੁਤਾਬਕ ਇਤਾਲਵੀ ਜੇਲ੍ਹਾਂ 'ਚ ਰੱਖਿਆ ਜਾਂਦਾ ਹੈ। ਵੇਟਿਕਨ ਸਰਕਾਰ ਜੇਲ੍ਹ ਦੀ ਸਜ਼ਾ ਦਾ ਖ਼ਰਚ ਚੁੱਕਦੀ ਹੈ।

ਇਹ ਵੀ ਪੜ੍ਹੋ - ਹਵਾ 'ਚ ਜ਼ੋਰਦਾਰ ਹਿੱਲਿਆ ਸਿੰਗਾਪੁਰ ਏਅਰਲਾਈਨਜ਼ ਦਾ ਜਹਾਜ਼, 1 ਦੀ ਮੌਤ, 30 ਯਾਤਰੀ ਜ਼ਖ਼ਮੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News