ਅਧਿਕਾਰੀ ਨਾਲ ਹੱਥੋਪਾਈ ਕਰਕੇ ਸਕ੍ਰੈਪ ਨਾਲ ਭਰਿਆ ਟਰੱਕ ਭਜਾਇਆ, 4 ਵਿਅਕਤੀਆਂ ਖ਼ਿਲਾਫ਼ ਕੇਸ ਦਰਜ

Thursday, Sep 05, 2024 - 04:20 AM (IST)

ਲੁਧਿਆਣਾ (ਸੇਠੀ) : ਸਟੇਟ ਜੀ. ਐੱਸ. ਟੀ. ਵਿਭਾਗ ਦੇ ਮੋਬਾਈਲ ਵਿੰਗ ਵੱਲੋਂ ਨਾਕਾਬੰਦੀ ਦੌਰਾਨ ਫੜੇ ਗਏ ਸਕ੍ਰੈਪ ਨਾਲ ਭਰੇ ਟਰੱਕ ਨੂੰ ਅਧਿਕਾਰੀ ਨਾਲ ਹੱਥੋਪਾਈ ਕਰਕੇ ਭਜਾਉਣ ਵਾਲੇ 4 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।

ਜਾਣਕਾਰੀ ਅਨੁਸਾਰ ਸਟੇਟ ਟੈਕਸ ਅਫਸਰ ਗੁਰਦੀਪ ਸਿੰਘ ਦੀ ਅਗਵਾਈ ਹੇਠ ਦਿੱਲੀ-ਅੰਮ੍ਰਿਤਸਰ ਮੁੱਖ ਮਾਰਗ ’ਤੇ ਨਾਕਾਬੰਦੀ ਕੀਤੀ ਗਈ ਸੀ। ਅਧਿਕਾਰੀਆਂ ਨੇ ਦੱਸਿਆ ਕਿ ਚੈਕਿੰਗ ਦੌਰਾਨ ਟੀਮ ਨੇ ਟਰੱਕ ਨੰਬਰ ਯੂ.ਪੀ.-14 ਐੱਫ.ਟੀ.-6985 ਨੂੰ ਫੜਿਆ ਤਾਂ ਉਕਤ ਟਰੱਕ ਦਾ ਡਰਾਈਵਰ ਟਰੱਕ ਛੱਡ ਕੇ ਭੱਜ ਗਿਆ। ਜਿਸ ਤੋਂ ਬਾਅਦ ਸਟੇਟ ਟੈਕਸ ਅਫਸਰ ਗੁਰਦੀਪ ਸਿੰਘ ਇਕ ਇੰਸਪੈਕਟਰ ਨੂੰ ਟਰੱਕ ਨੇੜੇ ਛੱਡ ਕੇ ਅਗਲੇਰੀ ਕਾਰਵਾਈ ਲਈ ਲੁਧਿਆਣਾ ਵੱਲ ਰਵਾਨਾ ਹੋ ਗਏ। ਉਨ੍ਹਾਂ ਦੇ ਜਾਣ ਤੋਂ 20 ਮਿੰਟ ਬਾਅਦ ਉਪਰੋਕਤ ਟਰੱਕ ਦਾ ਡਰਾਈਵਰ ਆਪਣੀ ਗੱਡੀ ਨੇੜੇ ਆ ਗਿਆ। ਅਧਿਕਾਰੀ ਵੱਲੋਂ ਡਰਾਈਵਰ ਨੂੰ ਉਸ ਦੇ ਵਾਹਨ ਦੇ ਚਲਾਨ ਬਾਰੇ ਸੂਚਿਤ ਕੀਤਾ ਗਿਆ ਅਤੇ ਉਸ ਨੂੰ ਫਿਟਨੈੱਸ ਜਾਂਚ ਲਈ ਵਾਹਨ ਨੂੰ ਮੋਬਾਈਲ ਵਿੰਗ ਦਫ਼ਤਰ, ਮੰਡੀ ਗੋਬਿੰਦਗੜ੍ਹ ਲਿਜਾਣ ਲਈ ਕਿਹਾ ਗਿਆ।

ਇਹ ਵੀ ਪੜ੍ਹੋ : ਮੁਫ਼ਤ 'ਚ Aadhaar Card ਅਪਡੇਟ ਕਰਵਾਉਣ ਦਾ ਮੌਕਾ, 10 ਸਾਲ ਪੁਰਾਣਾ ਆਧਾਰ ਵੀ ਕਰੋ ਮਿੰਟਾਂ 'ਚ ਅਪਡੇਟ

ਉਦੋਂ ਹੀ ਇਕ ਸਵਿਫਟ ਡਿਜ਼ਾਇਰ ਕਾਰ ਨੰਬਰ 78-1166-0330 ਨੇ ਆ ਕੇ ਟਰੱਕ ਦੇ ਅੱਗੇ ਰਸਤਾ ਰੋਕ ਲਿਆ, ਜਿਸ ’ਚ ਤਿੰਨ ਅਣਪਛਾਤੇ ਨੌਜਵਾਨ ਸਵਾਰ ਸਨ। ਕਾਰ ’ਚੋਂ ਉਤਰੇ ਨੌਜਵਾਨਾਂ ਨੇ ਅਧਿਕਾਰੀ ਨੂੰ ਫੜ ਕੇ ਟਰੱਕ ਤੋਂ ਹੇਠਾਂ ਉਤਾਰ ਲਿਆ ਅਤੇ ਉਸ ਦੀ ਕੁੱਟਮਾਰ ਕੀਤੀ। ਇਸ ਤੋਂ ਬਾਅਦ ਉਕਤ ਨੌਜਵਾਨ ਟਰੱਕ ਭਜਾ ਕੇ ਲੈ ਗਏ, ਜਿਸ ਤੋਂ ਬਾਅਦ ਇੰਸਪੈਕਟਰ ਕਮਲਜੀਤ ਸਿੰਘ ਵੱਲੋਂ ਉਕਤ 4 ਵਿਅਕਤੀਆਂ ਖਿਲਾਫ ਥਾਣਾ ਸਰਹਿੰਦ ਵਿਖੇ ਮਾਮਲਾ ਦਰਜ ਕਰਵਾਇਆ ਗਿਆ।

ਮਾਮਲਾ ਦਰਜ ਹੋਣ ਤੋਂ ਬਾਅਦ ਪੁਲਸ ਨੇ ਗੱਡੀ ਨੂੰ ਬਰਾਮਦ ਕਰਦਿਆਂ ਮੌਕੇ ਤੋਂ ਭੱਜਣ ਵਾਲੇ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOSs:-  https://itune.apple.com/in/app/id53832 3711?mt=8

 


Sandeep Kumar

Content Editor

Related News